SECURITY GUARD TIMEING IN SCHOOL: ਰਾਤ 12 ਵਜੇ ਤੱਕ ਹੋਵੇਗਾ ਸਕਿਉਰਿਟੀ ਗਾਰਡਾਂ ਦੀ ਡਿਊਟੀ ਦਾ ਸਮਾਂ, ਪੱਤਰ ਜਾਰੀ
ਚੰਡੀਗੜ੍ਹ, 19 ਸਤੰਬਰ 2023(PB.JOBSOFTODAY.IN)
ਸਕੂਲ ਸਿੱਖਿਆ ਵਿਭਾਗ ਵੱਲੋਂ 689 ਸਕੂਲਾਂ ਵਿੱਚ PESCO ਰਾਹੀਂ Security Guards ਨਿਯੁਕਤ ਜਾ ਰਹੇ ਹਨ। ਹਰਕੇ ਸਕੂਲ ਵਿੱਚ 2-2 Security Guards ਨਿਯੁਕਤ ਜਾ ਰਹੇ ਹਨ। ਇਨ੍ਹਾਂ Security Guards ਦੀ ਡਿਊਟੀ ਦੇ ਸਮੇਂ ਸਬੰਧੀ ਫੀਲਡ ਵਿੱਚੋਂ ਵੱਖ- ਵੱਖ ਸਕੂਲ ਮੁਖੀਆਂ ਤੋਂ queries ਪ੍ਰਾਪਤ ਹੋਣ ਤੇ ਇਸ ਸਬੰਧੀ ਸਪਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ Security Guards ਦੀ ਡਿਊਟੀ ਦਾ ਸਮਾਂ ਹੇਠ ਅਨੁਸਾਰ ਹੋਵੇਗਾ:
ਪਹਿਲੇ ਸੁਰੱਖਿਆ ਗਾਰਡ ਦਾ ਸਮਾਂ ਗਰਮੀਆਂ ਵਿੱਚ ਸਵੇਰੇ 7.00 ਵਜੇ ਤੋਂ ਬਾਅਦ ਦੁਪਿਹਰ ਸਵੇਰੇ 3:00 ਵਜੇ ਤੱਕ ਹੋਵੇਗਾ ਅਤੇ ਸਰਦੀਆਂ ਵਿੱਚ 8.00 ਵਜੇ ਤੋਂ ਸ਼ਾਮ 4:00 ਵਜੇ ਤੱਕ ਦਾ ਹੋਵੇਗਾ ।
ਦੂਜੇ ਸੁੱਰਖਿਆ ਗਾਰਡ ਦਾ ਸਮਾਂ ਗਰਮੀਆਂ ਵਿੱਚ ਦੁਪਿਹਰ 3:00 ਵਜੇ ਤੋਂ ਰਾਤ 11:00 ਸ਼ਾਮ ਅਤੇ ਸਰਦੀਆਂ ਵਿੱਚ 4:00 ਵਜੇ ਤੋਂ ਰਾਤ 12:00 ਵਜੇ ਤੱਕ ਵਜੇ ਤੱਕ ਹੋਵੇਗਾ।PB.JOBSOFTODAY.IN