ਮਿਸ਼ਨ ਸਮਰੱਥ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਵਿੱਚ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਪੜ੍ਹਾ ਰਹੇ ਅਧਿਆਪਕਾਂ ਦੀਆਂ ਦੋ ਰੋਜ਼ਾ ਟ੍ਰੇਨਿੰਗਾਂ ਸਪੰਨ
ਲੁਧਿਆਣਾ 12 ਸਤੰਬਰ 2023
ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸਿ.) ਸ੍ਰੀ ਮਤੀ ਡਿੰਪਲ ਮਦਾਨ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.)ਸ.ਜਸਵਿੰਦਰ ਸਿੰਘ ਵਿਰਕ ਜੀ ਦੀ ਯੋਗ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਮਿਸ਼ਨ ਸਮਰੱਥ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਵਿੱਚ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਪੜ੍ਹਾ ਰਹੇ ਅਧਿਆਪਕਾਂ ਦੀਆਂ ਦੋ ਰੋਜ਼ਾ ਟ੍ਰੇਨਿੰਗਾਂ ਅੱਜ ਮਿਤੀ 12-09-2023 ਨੂੰ ਸਫ਼ਲਤਾ ਪੂਰਵਕ ਸਮਾਪਤ ਹੋ ਗਈਆਂ। ਸਟੇਟ ਰਿਸੋਰਸ ਪਰਸਨ ਅੰਗਰੇਜ਼ੀ ਸ.ਅਮਨਦੀਪ ਸਿੰਘ, ਸਟੇਟ ਰਿਸੋਰਸ ਪਰਸਨ ਪੰਜਾਬੀ ਸ੍ਰੀ ਮਤੀ ਸੁਪਰਜੀਤ ਕੌਰ ਅਤੇ ਸਟੇਟ ਰਿਸੋਰਸ ਪਰਸਨ ਗਣਿਤ ਸ.ਕਿਰਨਦੀਪ ਸਿੰਘ ਟਿਵਾਣਾ ਨੇ ਬਤੌਰ ਆਬਜ਼ਰਵਰ ਡਿਊਟੀ ਨਿਭਾਈ ਅਤੇ ਆਪਣੇ ਤਜ਼ਰਬੇ ਅਧਿਆਪਕਾਂ ਨਾਲ਼ ਸਾਂਝੇ ਕੀਤੇ।
ਸਟੇਟ ਰੀਸੋਰਸ ਪਰਸਨ (ਪੰਜਾਬੀ) ਸੁਪਰਜੀਤ ਕੌਰ ਟ੍ਰੇਨਿੰਗ ਦੌਰਾਨ ਨੁਕਤਾ ਸਾਂਝਾ ਕਰਦੇ ਹੋਏ |
ਜ਼ਿਲ੍ਹਾ ਰਿਸੋਰਸ ਪਰਸਨਜ਼ ਸ.ਹਰਮਨਦੀਪ ਸਿੰਘ ਗਣਿਤ,ਸ.ਬਲਜਿੰਦਰ ਸਿੰਘ ਪੰਜਾਬੀ,ਸ.ਸੁਖਪਾਲ ਸਿੰਘ,ਸ.ਦਰਸ਼ਨਦੀਪ ਸਿੰਘ ਅੰਗਰੇਜ਼ੀ ਨੇ ਵੀ ਇਹਨਾਂ ਟ੍ਰੇਨਿੰਗਾਂ ਵਿੱਚ ਅਹਿਮ ਭੂਮਿਕਾ ਨਿਭਾਈ। ਜ਼ਿਲ੍ਹੇ ਦੇ 19 ਬਲਾਕਾਂ ਦੇ ਰਿਸੋਰਸ ਪਰਸਨਜ਼ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪੜ੍ਹਨ ਪੱਧਰ ਦੀ ਜਾਂਚ ਅਤੇ ਗਤੀਵਿਧੀਆਂ ਬਾਰੇ ਬਾਖੂਬੀ ਜਾਣਕਾਰੀ ਦਿੱਤੀ।ਵੱਖ ਵੱਖ ਬਲਾਕਾਂ ਦੇ ਬਲਾਕ ਨੋਡਲ ਅਫ਼ਸਰ ਵੱਲੋਂ ਟ੍ਰੇਨਿੰਗ ਸਥਾਨ ਵਿਜ਼ਿਟ ਕੀਤੇ ਗਏ ਅਤੇ ਦਿੱਤੀ ਜਾ ਰਹੀ ਟ੍ਰੇਨਿੰਗ ਦੀ ਸ਼ਲਾਘਾ ਕੀਤੀ। ਮਾਣਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਵੱਲੋਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਦਿਲਚਸਪੀ ਪੈਦਾ ਕਰਨ ਲਈ ਵੱਧ ਤੋਂ ਵੱਧ ਗਤੀਵਿਧੀਆਂ ਕਰਵਾਉਣ ਲਈ ਕਿਹਾ ਗਿਆ। ਵਰਨਣਯੋਗ ਹੈ ਕਿ ਸਟੇਟ ਰਿਸੋਰਸ ਪਰਸਨ ਪੰਜਾਬੀ ਸੁਪਰਜੀਤ ਕੌਰ ਲੁਧਿਆਣਾ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਦੌਰਾਨ ਮੁਹਾਰਨੀ ਵਿਧੀ ਦੀ ਪੰਜਾਬ ਪੱਧਰ ਤੇ ਪ੍ਰਸੰਸਾ ਹੋਈ ਅਤੇ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਨੇ ਵੀ ਸਕੂਲ ਸਿੱਖਿਆ ਵਿਭਾਗ ਦੇ ਪੇਜ ਤੇ ਇਸ ਵਿਧੀ ਨੂੰ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸਾਂਝਾ ਕੀਤਾ।
ਜ਼ਿਲਾ ਸਿੱਖਿਆ ਅਫ਼ਸਰ (ਸ.ਸਿ.) ਸ੍ਰੀ ਮਤੀ ਡਿੰਪਲ ਮਦਾਨ ਟ੍ਰੇਨਿੰਗ ਸਮਾਪਨ ਸਮੇਂ ਸੰਬੋਧਨ ਕਰਦਿਆਂ |