ਜਵਾਹਾਰ ਨਵੋਦਿਆ ਵਿਦਿਆਲਿਆ ਵਿੱਚ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ 31 ਅਕਤੂਬਰ ਤੱਕ

 ਜਵਾਹਾਰ ਨਵੋਦਿਆ ਵਿਦਿਆਲਿਆ ਵਿੱਚ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ 31 ਅਕਤੂਬਰ ਤੱਕ

--ਪ੍ਰਵੇਸ਼ ਪ੍ਰੀਖਿਆ 10 ਫਰਵਰੀ ਨੂੰ ਹੋਵੇਗੀ ਆਯੋਜਿਤ-ਪ੍ਰਿੰਸੀਪਲ ਰਾਕੇਸ਼ ਕੁਮਾਰ ਮੀਣਾ  

ਮੋਗਾ 25 ਸਤੰਬਰ:

ਕੇਂਦਰ ਸਰਕਾਰ ਦੀ ਸੰਸਥਾ ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ (ਮੋਗਾ) ਵਿੱਚ ਨੌਵੀਂ ਅਤੇ ਗਿਆਰ੍ਹਵੀਂ ਜਮਾਤ 'ਚ ਦਾਖਲੇ ਲਈ ਆਨਲਾਈਨ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ। ਕੋਈ ਵੀ ਉਮੀਦਵਾਰ ਜੋ ਇਸ ਸਮੇਂ ਮੋਗਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਅੱਠਵੀਂ/ਦਸਵੀਂ ਜਮਾਤ ਵਿੱਚ ਪੜ੍ਹ ਰਿਹਾ ਹੋਵੇ । ਨੌਵੀਂ ਜਮਾਤ ਵਿੱਚ ਦਾਖਲੇ ਲਈ ਵਿਦਿਆਰਥੀ ਦੀ ਜਨਮ ਮਿਤੀ 1.5.2009 ਤੋਂ 31.7.2011 (ਦੋਨੋਂ ਸ਼ਾਮਿਲ) ਅਤੇ ਗਿਆਰਵ੍ਹੀਂ ਜਮਾਤ ਦੇ ਦਾਖਲੇ ਲਈ ਵਿਦਿਆਰਥੀ ਦੀ ਉਮਰ 1.6.2007 ਤੋਂ 31.7.2009 (ਦੋਨੋਂ ਸ਼ਾਮਿਲ) ਵਿਚਕਾਰ ਹੋਣੀ ਚਾਹੀਦੀ ਹੈ। ਵਿਦਿਆਰਥੀ ਨੇ ਇਸੇ 2023-24 ਦੇ ਸੀਜ਼ਨ ਦਰਮਿਆਨ ਹੀ ਅੱਠਵੀਂ/ਦਸਵੀਂ ਪਾਸ ਕੀਤੀ ਹੋਵੇ।



ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਵੋਦਿਆ ਵਿਦਿਆਲਿਆ ਲੋਹਾਰਾ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਮੀਣਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਵਿੱਚ ਸੈਸ਼ਨ 2024-25 ਵਿੱਚ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਵਿੱਚ ਦਾਖਲਾ ਲਈ ਪ੍ਰਵੇਸ਼ ਪ੍ਰੀਖਿਆ 10 ਫਰਵਰੀ, 2024 ਨੂੰ ਆਯੋਜਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਨਵੋਦਿਆ ਦੀ ਵੈਬਸਾਈਟ www.navodaya.gov.in. 'ਤੇ ਜਾਂ https://cbseitms.nic.in/2023/jnvxi/registrationclassXI/registrationclassXI, ਉੱਪਰ ਅਪਲਾਈ ਕਰ ਸਕਦੇ ਹਨ। ਆਨਲਾਈਨ ਫਾਰਮ ਭਰਨ ਦੀ ਆਖਰੀ ਮਿਤੀ 31 ਅਕਤੂਬਰ, 2023 ਹੈ। ਇਸ ਸਬੰਧੀ ਜਿਆਦਾ ਜਾਣਕਾਰੀ ਵਿਭਾਗ ਦੀ ਇਸੇ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਸ੍ਰੀ ਰਾਕੇਸ਼ ਕੁਮਾਰ ਮੀਣਾ ਨੇ ਮੋਗਾ ਜ਼ਿਲ੍ਹੇ ਦੇ ਯੋਗ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਹਾ ਜਰੂਰ ਲੈਣ .


ELIGIBILITY For 10+1 admission 

The candidate must have studied Class X during the academic session 2023-24 (April 2023 to March 2024 session)/2023 (January to December 2023 session) from a Govt./ Govt. recognized school of the district where the Jawahar Navodaya Vidyalaya is functioning

Born between 01.06.2007 to 31.07.2009 (Both dates inclusive).

SELECTION TEST

Mental Ability, English, Mathematics, Science & Social Science OMR based objective type Bilingual question paper (Hindi and English)

For syllabus and selection criteria, please refer to NVS notification. 

If district of Class-X study and residence are the same, only then the candidate will be considered for district.



ELIGIBILITY for admission in 9th class 


Only those candidates who are bonafide residents & studying class VIII during the academic session 2023-24 in Govt./Govt. recognised schools of the district where JNV is functioning and to which they are seeking admission, are eligible.

Date of birth of the candidate is to be between 01.05.2009 to 31.07.2011 (both dates inclusive). This is applicable to all categories of candidates including those who belong to SC/ST/OBC categories

SELECTION TEST

Hindi, English, Mathematics, & Science.

OMR based objective type

Bilingual question paper (Hindi and English) For syllabus and selection criteria, please refer to NVS notification


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends