OPS MAHARALLY: 10 ਅਗਸਤ ਨੂੰ ਕੇਂਦਰ ਸਰਕਾਰ ਵਿਰੁੱਧ ਹੋਵੇਗੀ ਦਿੱਲੀ ਚ,ਪੈਨਸ਼ਨ ਅਧਿਕਾਰ ਮਹਾਰੈਲੀ


*10 ਅਗਸਤ ਨੂੰ ਕੇਂਦਰ ਸਰਕਾਰ ਵਿਰੁੱਧ ਹੋਵੇਗੀ ਦਿੱਲੀ ਚ,ਪੈਨਸ਼ਨ ਅਧਿਕਾਰ ਮਹਾਰੈਲੀ*


*ਪੰਜਾਬ ਤੋਂ ਵੱਡੀ ਗਿਣਤੀ ਚ ਕਰਮਚਾਰੀ ਇਸ ਇਤਿਹਾਸਿਕ ਰੈਲੀ ਵਿੱਚ ਭਾਗ ਲੈਣ ਲਈ ਪੱਬਾਂ-ਭਾਰ*


ਪੁਰਾਣੀ ਪੈਂਨਸ਼ਨ ਯੋਜਨਾ ਬਹਾਲੀ ਸੰਯੁਕਤ ਮੰਚ ਦੇ ਸੱਦੇ ਤੇ ਦੇਸ਼ ਭਰ ਦੇ ਐਨ ਪੀ ਐਸ ਮੁਲਾਜਮ 10ਅਗਸਤ ਨੂੰ ਰਾਮ ਲੀਲਾ ਮੈਦਾਨ ਤੋਂ ਸੰਸਦ ਵੱਲ ਰੋਸ ਮਾਰਚ ਕਰਨਗੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਸਕੱਤਰ ਜਰਨੈਲ ਸਿੰਘ ਪੱਟੀ ਨੇ ਕਿਹਾ ਕਿ ਮੰਚ ਵੱਲੋਂ ਦਿੱਤੇ ਸੱਦੇ ਨੂੰ ਲੈ ਕੇ ਵੱਖ ਵੱਖ ਰਾਜਾਂ ਵਿੱਚ ਤਿਆਰੀਆਂ ਚੱਲ ਰਹੀਆਂ ਹਨ।ਪੰਜਾਬ ਤੋਂ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਐਨ ਪੀ ਐਸ ਮੁਲਾਜਮ ਵੱਡਾ ਕਾਫਲਾ ਲੈ ਕੇ ਪਹੁੰਚਣਗੇ ਇਸ ਸਬੰਧੀ ਸਾਰੇ ਜਾਣ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕੋ ਕਨਵੀਨਰ ਅਜੀਤਪਾਲ ਸਿੰਘ ਜਸੋਵਾਲ,ਜਸਵਿੰਦਰ ਸਿੰਘ ਜੱਸਾ,ਰਣਬੀਰ ਸਿੰਘ ਉੱਪਲ਼, ਕਰਮਜੀਤ ਸਿੰਘ ਤਾਮਕੋਟ,ਲਖਵਿੰਦਰ ਸਿਂਘ ਭੋਰ,ਵਿੱਤ ਸਕੱਤਰ ਵਰਿੰਦਰ ਵਿੱਕੀ,ਸਹਾਇਕ ਸਕੱਤਰ ਬਿਕਰਮਜੀਤ ਸਿੰਘ ਕੱਦੋ ਨੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਕੇਂਦਰ ਸਰਕਾਰ ਦੇ ਅਦਾਰੇ ਪੀ ਐਫ ਆਰ ਡੀ ਏ ਵੱਲੋਂ ਪੁਰਾਣੀ ਪੈਂਨਸ਼ਨ ਬਹਾਲ ਕਰਨ ਵਿੱਚ ਲਾਈਆਂ ਜਾ ਰਹੀਆਂ ਅਟਕਲਾਂ ਕਾਰਨ ਦੇਸ਼ ਭਰ ਦੇ ਐਨ ਪੀ ਐਸ ਮੁਲਾਜਮਾਂ ਵਿੱਚ ਭਾਰੀ ਰੋਸ ਹੈ । 



ਯਾਦ ਰਹੇ ਪੰਜਾਬ ਸਮੇਤ ਕਈ ਰਾਜਾਂ ਦੇ ਪੁਰਾਣੀ ਪੈਂਨਸ਼ਨ ਬਹਾਲੀ ਦੇ ਐਲਾਨ ਕਰਨ ਤੋਂ ਬਾਅਦ ਇਸਦੇ ਵਿਰੁੱਧ ਗੋਦੀ ਮੀਡੀਆ ਵੱਲੋਂ ਕੂੜ ਪ੍ਰਚਾਰ ਦਾ ਪ੍ਰਾਪੇਗੰਡਾ ਚਲਾਇਆ ਗਿਆ । ਪੀ ਐਫ ਆਰ ਡੀ ਏ ਨੇ ਐਨ ਪੀ ਐਸ ਟਰੱਸਟ ਕੋਲ ਪਏ ਮੁਲਾਜਮਾਂ ਦੇ ਪੈਸੇ ਨੂੰ ਦੇਣ ਤੋਂ ਸਾਫ ਇੰਨਕਾਰ ਕਰ ਦਿੱਤਾ ਹੈ। ਜਿਸ ਕਾਰਨ ਪੂਰੇ ਦੇਸ਼ ਦੇ ਕਰਮਚਾਰੀਆਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਹੈ। ਭਾਵੇਂ ਕਿ ਇਸਦੇ ਬਾਵਜੂਦ ਕਈ ਰਾਜਾਂ ਦੀਆਂ ਸਰਕਾਰਾਂ ਨੇ ਪੁਰਾਣੀ ਪੈਂਨਸ਼ਨ ਲਾਗੂ ਕਰ ਦਿੱਤੀ ਹੈ ਪਰ ਕੇਂਦਰ ਦਾ ਰਾਜ ਸਰਕਾਰਾਂ ਨਾਲ ਲਗਾਤਾਰ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਨੂੰ ਲੈ ਕੇ ਟਕਰਾਅ ਬਰਕਰਾਰ ਹੈ। ਪ੍ਰੈੱਸ ਸਕੱਤਰ ਨਿਰਮਲ ਮੋਗਾ,ਪਰਭਜੀਤ ਸਿੰਘ ਰਸੂਲਪੁਰ,ਪ੍ਰੇਮ ਸਿੰਘ ਠਾਕੁਰ,ਸੰਤ ਸੇਵਕ ਸਰਕਾਰੀਆ ਤੇ ਆਈ ਟੀ ਵਿੰਗ ਤੋਂ ਸੱਤ ਪ੍ਰਕਾਸ਼ ,ਹਰਪ੍ਰੀਤ ਸਿੰਘ ਉੱਪਲ਼,ਸ਼ਿਵਪਰੀਤ ਪਟਿਆਲ਼ਾ ਨੇ ਕਿਹਾ ਕਿ ਇੱਧਰ ਪੰਜਾਬ ਦੀ ਆਪ ਸਰਕਾਰ ਨੋਟੀਫਿਕੇਸ਼ਨਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਆਪ ਸਰਕਾਰ ਖਿਲਾਫ ਫੈਸਲਾਕੁਨ ਲੜਾਈ ਲੜੀ ਜਾਵੇਗੀ। ਇਹ ਰੋਸ ਮਾਰਚ ਐਨ ਪੀ ਐਸ ਮੁਲਾਜਮਾਂ ਲਈ ਹੋਰ ਵੀ ਅਹਿਮ ਹੈ ਕਿਉਂਕਿ ਦਿੱਲੀ ਵਿੱਚ ਵੀ ਆਪ ਦੀ ਸਰਕਾਰ ਹੈ ਦਿੱਲੀ ਦੇ ਲੋਕਾਂ ਵਿੱਚ ਆਪ ਸਰਕਾਰ ਦਾ ਕਮਜੋਰ ਚਿਹਰਾ ਵੀ ਉਜਾਗਰ ਕੀਤਾ ਜਾਣਾ ਹੈ । ਖੁਦ ਫੈਸਲਾ ਲੈ ਕੇ ਪੰਜਾਬ ਸਰਕਾਰ ਲਾਗੂ ਨਹੀਂ ਕਰ ਪਾ ਰਹੀ ਇਸ ਸਬੰਧੀ ਰਾਸ਼ਟਰ ਪੱਧਰ ਤੇ ਪੰਜਾਬ ਸਰਕਾਰ ਦੀ ਡੰਗ ਟਪਾਉ ਨੀਤੀ ਦੀ ਪੋਲ ਖੋਲੀ ਜਾਵੇਗੀ । ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ।ਸਮੂਹ ਮੁਲਾਜ਼ਮ ਵਰਗ ਇਸ ਰੋਸ ਮਾਰਚ ਨੂੰ ਕਾਮਯਾਬ ਕਰਨ ਲਈ ਵੱਡੀ ਗਿਣਤੀ ਵਿੱਚ ਪੱਬਾਂ ਭਾਰ ਹੈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends