MASTER CADRE SENIORITY: ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਕਈ ਜਿਲ੍ਹਿਆ ਵੱਲੋਂ ਇਹ ਤਰਕ ਰੱਖਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਜਿਲ੍ਹਾ ਕਿਸੇ ਨਿਸ਼ਚਿਤ ਸਾਲ ਵਿੱਚ ਹੋਂਦ ਵਿੱਚ ਆਇਆ ਹੈ, ਇਸ ਲਈ ਉਨ੍ਹਾਂ ਦੇ ਪਹਿਲੇ ਪੜ੍ਹਾਅ ਭਾਵ ਸਾਲ 1990 ਤੱਕ ਦੇ ਨਿਯੁਕਤ ਹੋਏ ਕਰਮਚਾਰੀਆਂ/ਰਿਟਾਇਰੀਆਂ ਦੀ ਸੂਚਨਾ ਨਿਲ ਸਮਝੀ ਜਾਵੇ।
ਇਸ ਸਬੰਧੀ ਹਦਾਇਤ/ ਸਪਸ਼ਟੀਕਰਨ ਜਾਰੀ ਕਰਦੇ ਹੋਏ ਲਿਖਿਆ ਗਿਆ ਹੈ ਕਿ "ਮਿਸਾਲ ਵੱਜੋ ਜਿਲ੍ਹਾ ਤਰਨਤਾਰਨ ਸਾਲ 2006 ਵਿੱਚ ਅੰਮ੍ਰਿਤਸਰ ਤੋਂ ਅਲਗ ਹੋਕੇ ਅਤੇ ਮਾਨਸਾ ਸਾਲ 1992 ਤੋਂ ਜਿਲ੍ਹਾ ਬਠਿੰਡਾ ਅਤੇ ਸੰਗਰੂਰ ਤੋਂ ਅਲਗ ਹੋਣ ਉਪਰੰਤ ਹੋਂਦ ਵਿੱਚ ਆਏ ਹਨ, ਇਸ ਅਨੁਸਾਰ ਸਬੰਧਤ ਸਕੂਲ ਹੋਂਦ ਤੋਂ ਪਹਿਲਾਂ ਕਿਸੇ ਹੋਰ ਜਿਲ੍ਹੇ ਦੇ ਹਨ ਪਰੰਤੂ ਹੋਂਦ ਤੋਂ ਉਪਰੰਤ ਉਨ੍ਹਾਂ ਦੇ ਜਿਲ੍ਹੇ ਦੇ ਅਧੀਨ ਆਉਂਦੇ ਹਨ। ਇਸ ਲਈ ਸਬੰਧਤ ਜਿਲ੍ਹਾ ਨੋਡਲ ਅਫਸਰ ਆਪਣੇ ਅਧੀਨ ਆਉਂਦੇ ਬਲਾਕ ਨੋਡਲ ਅਫਸਰਾਂ ਨੂੰ ਪਾਬੰਦ ਕਰਨ ਕਿ ਉਹ ਸਬੰਧਤ ਸਕੂਲ ਦਾ ਰਿਕਾਰਡ ਘੋਖਦੇ ਹੋਏ ਸਬੰਧਤ ਕਰਮਚਾਰੀ/ਰਿਟਾਇਰੀ ਦੇ ਕੇਸ ਮੰਗ ਅਨੁਸਾਰ ਨਿਰਧਾਰਿਤ ਪ੍ਰੋਫਾਰਮੇ ਤੇ ਸਮੇਤ ਦਸਤਾਵੇਜ ਤਿਆਰ ਕਰਦੇ ਹੋਏ ਨਿਰਧਾਰਿਤ ਸ਼ਡਿਊਲ ਅਨੁਸਾਰ ਮੁੱਖ ਦਫਤਰ ਵਿਖੇ ਭੇਜਣ।
ਪਹਿਲੇ ਪੜ੍ਹਾਅ ਤਹਿਤ ਮਾਸਟਰ ਕਾਡਰ ਸੀਨੀਆਰਤਾ ਦੇ ਸਬੰਧ ਵਿੱਚ ਵੇਰਵਿਆਂ ਦੀ ਪੁਸ਼ਟੀ ਕਰਨ ਹਿੱਤ ਕੇਸ ਮਿਤੀ 31,07,2023 ਤੱਕ ਮੰਗੇ ਗਏ ਹਨ, ਕੰਮ ਦੀ ਮਹੱਤਤਾ ਨੂੰ ਵੇਖਦੇ ਹੋਏ, ਮਿਆਦ ਨੂੰ ਵਧਾਉਂਦੇ ਹੋਏ ਮਿਤੀ 11.08.2023 ਤੱਕ ਕੀਤੀ ਗਈ ਹੈ।