ਕੁਲਦੀਪ ਸਿੰਘ ਰਾਜਗੜ੍ਹ ਬਣੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਬਲਾਕ ਪੱਖੋਵਾਲ ਦੇ ਪ੍ਰਧਾਨ-
ਲੁਧਿਆਣਾ, 7 ਅਗਸਤ 2023
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਸਮਾਰਕ ਸਰਾਭਾ ਵਿਖੇ ਪਰਮਿੰਦਰਪਾਲ ਸਿੰਘ ਕਾਲੀਆ (ਜ਼ਿਲ੍ਹਾ ਪ੍ਰਧਾਨ), ਚਰਨ ਸਿੰਘ ਸਰਾਭਾ (ਸਰਪ੍ਰਸਤ), ਪ੍ਰਵੀਨ ਕੁਮਾਰ ਲੁਧਿਆਣਾ (ਜਨਰਲ ਸਕੱਤਰ) ਅਤੇ ਮਨੀਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਜਿਸ ਬਲਾਕ ਪੱਖੋਵਾਲ ਦੀ ਪੁਰਾਣੀ ਕਮੇਟੀ ਮਿਆਦ ਪੂਰੀ ਹੋਣ ਉਪਰੰਤ ਭੰਗ ਕੀਤੀ ਗਈ। ਨਵੀਂ ਕਮੇਟੀ ਦੀ ਚੋਣ ਲਈ ਟਹਿਲ ਸਿੰਘ ਸਰਾਭਾ ਵਲੋਂ ਕੁਲਦੀਪ ਸਿੰਘ ਰਾਜਗੜ੍ਹ ਦਾ ਨਾਮ ਬਲਾਕ ਪ੍ਰਧਾਨ ਲਈ ਪੇਸ਼ ਕੀਤਾ ਗਿਆ ਜੋ ਕੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।
ਇਸ ਤੋਂ ਉਪਰੰਤ ਸਰਬਸੰਮਤੀ ਨਾਲ ਕੁਲਦੀਪ ਸਿੰਘ ਰਾਜਗੜ੍ਹ ਨੂੰ ਬਲਾਕ ਪ੍ਰਧਾਨ, ਰਮਨਦੀਪ ਸਿੰਘ ਪਖੋਵਾਲ ਨੂੰ ਜਨਰਲ ਸਕੱਤਰ, ਬਲਵਿੰਦਰ ਸਿੰਘ ਕਮੇਟੀ ਮੈਂਬਰ, ਹਰਮਨ ਸਿੰਘ ਕਮੇਟੀ ਮੈਂਬਰ, ਹਰਪ੍ਰੀਤ ਸਿੰਘ ਕਮੇਟੀ ਮੈਂਬਰ, ਰਮਨਦੀਪ ਸਿੰਘ ਫਲੇਵਾਲ ਨੂੰ ਵਿਸ਼ੇਸ਼ ਸਹਿਯੋਗੀ ਮੈਂਬਰ, ਟਹਿਲ ਸਿੰਘ ਸਰਾਭਾ ਨੂੰ ਬਲਾਕ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਉਪਰੰਤ ਸਮੂਹ ਕਮੇਟੀ ਵੱਲੋਂ ਜੱਥੇਬੰਦੀ ਦੇ ਐਕਸ਼ਨ ਤੇ ਪ੍ਰੋਗਰਾਮਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਦਾ ਨਿਸ਼ਚਾ ਕੀਤਾ ਗਿਆ। ਇਸ ਸਮੇ ਚਰਨ ਸਿੰਘ ਸਰਾਭਾ ਵੱਲੋਂ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਗੌਰਮੈਂਟ ਸਕੂਲ ਟੀਚਰ ਯੂਨੀਅਨ ਪੰਜਾਬ ਵਲੋਂ ਕੋਠਾਰੀ ਸਿੱਖਿਆ ਕਮਿਸ਼ਨ 1964-66 ਦੀਆਂ ਸਿਫਾਰਿਸ਼ਾਂ ਦੇ ਆਧਾਰਤ 1968 ਦੀ ਸਿੱਖਿਆ ਨੀਤੀ ਲਾਗੂ ਕਰਨ ਦੀ ਮੰਗ ਲਗਾਤਾਰ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਕੀਤੀ ਜਾ ਰਹੀ ਹੈ। ਪਰ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ 1990-91 ਦੀਆ ਨਵ ਉਦਾਰਵਾਦੀ ਅਤੇ ਖੁੱਲ੍ਹੀ ਮੰਡੀ ਦੀਆਂ ਨਿੱਜੀਕਰਨ - ਉਦਾਰੀ ਕਰਨ -ਵਪਾਰੀਕਰਨ ਦੀਆਂ ਨੀਤੀਆਂ ਦੇ ਦਬਾਅ ਹੇਠ ਸਰਕਾਰੀ ਸਿੱਖਿਆ ਤੇ ਸਕੂਲਾਂ ਨੂੰ ਤੋੜਿਆ ਅਤੇ ਮਰੋੜਿਆ ਜਾ ਰਿਹਾ ਹੈ। ਜੱਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸੂਬੇ ਦੀ ਸਾਰੀ ਸਿੱਖਿਆ ਸਰਕਾਰੀ ਸਕੂਲਾਂ ਹੇਠ ਲਿਆਂਦੀ ਜਾਵੇ। ਪ੍ਰਾਇਮਰੀ ਪੱਧਰ ਤੋਂ ਲੈਕੇ ਸੈਕੰਡਰੀ ਪੱਧਰ ਤੱਕ ਸਾਰੀਆਂ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ। ਠੇਕੇ ਦੇ ਲੱਗੇ ਸਮੂਹ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਪੂਰੀਆਂ ਤਨਖਾਹਾਂ ਹੇਠ ਰੈਗੂਲਰ ਕੀਤਾ ਜਾਵੇ, ਅਧਿਆਪਕਾਂ ਤੋਂ ਵੱਖ ਵੱਖ ਤਰਾਂ ਦੇ ਗੈਰ ਵਿੱਦਿਅਕ ਕੰਮ ਤੇ ਬੀ ਐਲ ਉ ਡਿਊਟੀਆਂ ਕੱਟੀਆਂ ਜਾਣ। ਇਸ ਸਮੇਂ ਗੁਰਮੇਲ ਸਿੰਘ ਸਰਾਭਾ, ਰਮਨਦੀਪ ਸਿੰਘ ਫਲੇਵਾਲ, ਸੰਤੋਖ ਸਿੰਘ ਸਰਾਭਾ, ਜ਼ੋਰਾ ਸਿੰਘ ਬੱਸੀਆਂ, ਦਰਸ਼ਨ ਸਿੰਘ ਮੋਹੀ, ਨਰਿੰਦਰਪਾਲ ਸਿੰਘ ਬੁਰਜ਼ ਲਿਟਾਂ, ਸ਼ਮਸ਼ੇਰ ਸਿੰਘ ਬੁਰਜ਼ ਲਿਟਾਂ, ਸੰਜੀਵ ਯਾਦਵ, ਪਰਮਜੀਤ ਸਿੰਘ ਸਵੱਦੀ, ਧਰਮ ਸਿੰਘ ਮਲੌਦ, ਪਰਦੀਪ ਸਿੰਘ ਸਰਾਭਾ, ਸਤਵਿੰਦਰਪਾਲ ਸਿੰਘ ਦੋਰਾਹਾ, ਬੂਟਾ ਸਿੰਘ ਮਲੌਦ, ਬਹਾਦਰ ਸਿੰਘ ਲੀਲ, ਬਲਵਿੰਦਰ ਸਿੰਘ ਆਦਿ ਆਗੂ ਹਾਜਰ ਸਨ।