ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਵਿਰਕ ਲੁਧਿਆਣਾ ( ਸੈ. ਸਿ) ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਪਿੰਡਾਂ ਦੇ ਸਰਪੰਚ ਸਾਹਿਬਾਨ, ਸ਼ਹਿਰਾਂ ਦੇ ਸਮੂਹ ਕੌਂਸਲਰ ਸਾਹਿਬਾਨ,ਸਕੂਲ ਮੈਨਜਮੈਂਟ ਕਮੇਟੀਆਂ ਦੇ ਚੇਅਰਮੈਨ ਅਤੇ ਸਮੂਹ ਸਮਾਜਿਕ ਭਾਈਚਾਰੇ ਤੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਦਿਨੀ ਬਰਸਾਤ/ਭਾਰੀ ਮੀਂਹ ਕਰਕੇ ਵੱਖ-ਵੱਖ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਰਹੀ ਜਿਸ ਕਾਰਨ, ਸਾਡੇ ਸਕੂਲ ਵੀ ਪ੍ਰਭਾਵਿਤ ਹੋਏ ਹਨ।
- SCHOOL REOPENING: 17 ਜੁਲਾਈ ਤੋਂ ਆਮ ਦਿਨਾਂ ਵਾਂਗ ਖੁੱਲਣਗੇ ਸਕੂਲ
ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਬਲਦੇਵ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ ਲੁਧਿਆਣਾ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਪਿੰਡ, ਸ਼ਹਿਰ ਤੇ ਸਰਕਾਰੀ ਸਕੂਲਾਂ ਦੇ ਮੁੱਖੀਆਂ ਅਤੇ ਸਟਾਫ਼ ਦੀ ਮਦਦ ਕਰਕੇ ਸਕੂਲ ਵਿੱਚ ਪਾਣੀ ਦਾ ਨਿਕਾਸ ਕਰਵਾਉਂਦੇ ਹੋਏ, ਸਕੂਲ ਦੀ ਸਫਾਈ ਕਰਨ ਲਈ ਸਹਿਯੋਗ ਦਿੱਤਾ ਜਾਵੇ। ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਡੇਂਗੂ ਆਦਿ ਤੋਂ ਬਚਣ ਲਈ ਸਕੂਲ ਵਿੱਚ ਸਪਰੇਅ ਕਰਵਾਉਣ ਵਿੱਚ ਮਦਦ ਕੀਤੀ ਜਾਵੇ। ਸਾਡੇ ਸਾਰਿਆਂ ਦੇ ਉੱਦਮ ਸਦਕਾ ਬੱਚਿਆਂ ਨੂੰ ਪੜ੍ਹਾਈ ਕਰਨ ਅਤੇ ਅਧਿਆਪਕਾਂ ਨੂੰ ਪੜ੍ਹਾਈ ਕਰਵਾਉਣ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ।