PSEB 10TH PUNJABI ADDITIONAL: ਸਿੱਖਿਆ ਬੋਰਡ ਵੱਲੋਂ ਪੰਜਾਬੀ ( additional) ਪ੍ਰੀਖਿਆ ਲਈ ਅਰਜ਼ੀਆਂ ਦੀ ਮੰਗ,


ਬੋਰਡ ਦਫ਼ਤਰ ਵੱਲੋਂ ਸੈਸ਼ਨ 2023-24 ਦੀ ਦੂਜੀ ਤਿਮਾਹੀ ਦੀ ਪ੍ਰੀਖਿਆ ਲੈਣ ਲਈ ਮਿਤੀ: 28-07-2023 ਅਤੇ 29-07-2023 ਨਿਸ਼ਚਿਤ ਕੀਤੀ ਗਈ ਹੈ। ਪ੍ਰੀਖਿਆ ਫਾਰਮ ਬੋਰਡ ਦੀ ਵੈਬ ਸਾਈਟ www.pseb.ac.in ਤੇ ਮਿਤੀ: 03-07-2023 ਤੋਂ ਉਪਲਬੱਧ ਹੋਣਗੇ। ਆਨਲਾਈਨ ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ ਮਿਤੀ 19-07-2023 ਤੱਕ ਬੋਰਡ ਦੀ ਸਿੰਗਲ ਵਿੰਡੋ ਸ਼ਾਖਾ,ਮੁੱਖ ਦਫਤਰ,ਪੰਜਾਬ ਸਕੂਲ ਸਿੱਖਿਆ ਬੋਰਡ,ਐਸ.ਏ.ਐਸ. ਨਗਰ ਵਿਖੇ ਪ੍ਰਾਪਤ ਕੀਤੇ ਜਾਣਗੇ।



 ਰੋਲ ਨੰਬਰ ਬੋਰਡ ਦੀ ਵੈਬਸਾਈਟ ਤੇ ਮਿਤੀ 24-07-2023 ਤੋਂ ਉਪਲਬੱਧ ਹੋਣਗੇ। ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਸਮੇਂ ਪ੍ਰੀਖਿਆਰਥੀ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫਿਕੇਟ, ਫੋਟੋ ਪਹਿਚਾਣ ਪੱਤਰ ਅਤੇ ਉਨ੍ਹਾਂ ਦੀ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣ।


ਨਿਰਧਾਰਿਤ ਮਿਤੀ ਤੱਕ ਪ੍ਰੀਖਿਆ ਫਾਰਮ ਦੀ ਤਸਦੀਕਸ਼ੁਦਾ Hard copy ਦਸਵੀਂ ਪਾਸ ਦੇ ਸਰਟੀਫਿਕੇਟ ਦੀ ਤਸਦੀਕਸ਼ੁਦਾ ਕਾਪੀ ਅਤੇ ਆਧਾਰ ਕਾਰਡ ਮੁੱਖ ਦਫਤਰ ਵਿਖੇ ਜਮ੍ਹਾਂ ਕਰਵਾਉਣੇ ਲਾਜ਼ਮੀ ਹਨ,ਅਜਿਹਾ ਨਾ ਕਰਨ ਤੇ ਸਬੰਧਤ ਪ੍ਰੀਖਿਆਰਥੀ ਦਾ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ,ਜਿਸ ਦੀ ਸਮੁੱਚੀ ਜਿੰਮੇਵਾਰੀ ਸਬੰਧਤ ਪ੍ਰੀਖਿਆਰਥੀ ਦੀ ਹੋਵੇਗੀ। ਪ੍ਰੀਖਿਆ ਸਬੰਧੀ ਹੋਰ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਵੇਖੀ ਜਾਵੇ। .

Link for application for applying PSEB 10TH ADDITIONAL PUNJABI EXAM 2023


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends