PSEB 10TH PUNJABI ADDITIONAL EXAM:ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਸ਼ਡਿਊਲ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਸੈਸ਼ਨ 2023-24 ਦੀ ਦੂਜੀ ਤਿਮਾਹੀ ਵਿਚ ਮੈਟ੍ਰਿਕ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਲੈਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। 

ਪੰਜਾਬੀ ਵਾਧੂ ਵਿਸ਼ੇ  ਲਈ ਫਾਰਮ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ 3 ਜੁਲਾਈ, 2023 ਤੋਂ ਉਪਲਬਧ ਹੋਣਗੇ। ਹਰ ਪੱਖੋਂ ਮੁਕੰਮਲ ਪ੍ਰੀਖਿਆ ਫਾਰਮ 19 ਜੁਲਾਈ, 2023 ਤੱਕ ਬੋਰਡ ਦੀ ਸਿੰਗਲ ਵਿੰਡੋ ਸ਼ਾਖਾ, ਮੁੱਖ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਪ੍ਰਾਪਤ ਕੀਤੇ ਜਾਣਗੇ। 

PSEB ਵੱਲੋਂ ਜਾਰੀ ਜਾਣਕਾਰੀ ਅਨੁਸਾਰ 2023-24 ਦੀ ਦੂਜੀ ਤਿਮਾਹੀ ਵਿਚ ਲਈ ਜਾਣ ਵਾਲੀ ਪੰਜਾਬੀ ਵਾਧੂ ਵਿਸ਼ੇ ਦੀ ਪ੍ਰੀਖਿਆ ਸਿੱਖਿਆ ਬੋਰਡ ਵੱਲੋਂ 28 ਤੇ 29 ਜੁਲਾਈ, 2023 ਨੂੰ ਕਰਵਾਈ ਜਾ ਰਹੀ ਹੈ।


28 ਜੁਲਾਈ ਨੂੰ ਪੰਜਾਬੀ ਪੇਪਰ ਏ ਤੇ ਸ਼ਨਿੱਚਰਵਾਰ, 29 ਜੁਲਾਈ ਨੂੰ ਪੰਜਾਬੀ ਪੇਪਰ ਬੀ ਦੀ ਪ੍ਰੀਖਿਆ ਕਰਵਾਈ ਜਾਵੇਗੀ। 





Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends