PATIALA NEWS : ਜ਼ਿਲ੍ਹਾ ਕਮਿਸ਼ਨਰ ਵੱਲੋਂ ਔਖੀ ਸਥਿਤੀ ਵਿੱਚ ਨਾਲ ਖੜ੍ਹੇ ਵਿਅਕਤੀਆਂ ਦਾ ਧੰਨਵਾਦ

 PATIALA NEWS : ਜ਼ਿਲ੍ਹਾ ਕਮਿਸ਼ਨਰ ਵੱਲੋਂ ਔਖੀ ਸਥਿਤੀ ਵਿੱਚ ਨਾਲ ਖੜ੍ਹੇ ਵਿਅਕਤੀਆਂ ਦਾ ਧਨਵਾਦ ਕੀਤਾ ਹੈ। ਉਨ੍ਹਾਂ ਕਿਹਾ 

"ਪਿਆਰੇ ਪਟਿਆਲੇ ਦੇ ਸਾਥੀਓ


ਅਸੀਂ ਇਕੱਠੇ ਇੱਕ ਮੁਸ਼ਕਲ ਸਥਿਤੀ ਵਿੱਚੋਂ ਲੰਘੇ ਹਾਂ ਅਤੇ ਜਿਵੇਂ ਕਿ ਚੀਜ਼ਾਂ ਹੌਲੀ-ਹੌਲੀ ਆਮ ਵਾਂਗ ਹੋ ਰਹੀਆਂ ਹਨ, ਮੈਂ ਇਸ ਸਮੇਂ ਦੌਰਾਨ ਹਰੇਕ ਉਸ ਵਿਅਕਤੀ ਦੇ ਸਬਰ ਅਤੇ ਸਹਿਯੋਗ ਲਈ ਧੰਨਵਾਦ ਕਰਨਾ ਚਾਹੁੰਦੀ ਹਾਂ। ਜੋ ਹਰ ਔਖੀ ਸਥਿਤੀ ਵਿੱਚ ਸਾਡੇ ਨਾਲ ਖੜੇ। ਮੈਂ ਉਨ੍ਹਾਂ ਸਾਰੀਆਂ NGOs ਅਤੇ ਨਾਗਰਿਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਸੇਵਾ ਕਰਨ ਲਈ ਅੱਗੇ ਆਏ ਅਤੇ ਸਾਡੀ ਮਦਦ ਕੀਤੀ। ਖਾਸ ਤੌਰ ਤੇ ਫੌਜ ਅਤੇ NDRF ਦੀ ਟੀਮ ਨੇ ਬੜੀ ਹੀ ਬਹਾਦਰੀ ਨਾਲ ਬਚਾਅ ਕਾਰਜ ਕੀਤੇ ਹਨ - ਕਈ ਵਾਰ ਉਨ੍ਹਾਂ ਨੇ ਆਪਣੀਆਂ ਜਾਨਾਂ ਨੂੰ ਡੂੰਘੇ ਅਤੇ ਤੇਜ਼ ਪਾਣੀਆਂ ਵਿੱਚ ਜੋਖਮ 'ਚ ਪਾ ਕੇ ਫਸੇ ਨਾਗਰਿਕਾ ਨੂੰ ਬਚਾ ਕੇ ਇੱਕ ਨਵਾਂ ਜੀਵਨਦਾਨ ਦਿੱਤਾ। ਜਿਵੇਂ ਕਿ ਲੋਕ ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ ਅਤੇ ਸਭ ਆਮ ਦਿਨਾਂ ਵਰਗਾ ਹੋ ਰਿਹਾ ਹੈ, ਅਸੀਂ ਪਾਣੀ, ਬਿਜਲੀ, ਅਤੇ ਹੋਰ ਲੋੜੀਂਦੀਆਂ ਜਰੂਰਤਾਂ ਲਈ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੀ ਮੁੜ ਬਹਾਲੀ ਨੂੰ ਯਕੀਨੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੜ੍ਹ ਪੀੜਤਾਂ ਲਈ ਅਸੀਂ ਬਰਤਨ, ਕੱਪੜੇ, ਸਫਾਈ ਕਿੱਟਾਂ, ਗੱਦੇ ਆਦਿ ਪ੍ਰਦਾਨ ਕਰ ਰਹੇ ਹਾਂ। ਤਾਕਿ ਅਸੀਂ ਉਨ੍ਹਾਂ ਨੂੰ ਔਖੇ ਹਾਲਾਤ ਵਿੱਚ ਇਕੱਲ੍ਹਾਪਣ ਮਹਿਸੂਸ ਨਾ ਹੋਣ ਦੇਈਏ। ਇਸ ਕੁਦਰਤੀ ਆਫ਼ਤ ਦਾ ਸਾਹਮਣਾ ਕਰਨਾ ਆਸਾਨ ਨਹੀਂ ਸੀ, ਖਾਸ ਤੌਰ 'ਤੇ ਉਨ੍ਹਾਂ ਲਈ ਜਿਨ੍ਹਾਂ ਨੇ ਕਿਸੇ ਆਪਣੇ ਅਜ਼ੀਜ਼ ਨੂੰ ਗੁਆ ਦਿੱਤਾ। ਮੈਂ ਟੀਮ ਪਟਿਆਲਾ ਨਾਲ ਤੁਹਾਡੇ ਜਜ਼ਬੇ ਨੂੰ ਸਲਾਮ ਕਰਦੀ ਹਾਂ ਅਤੇ ਔਖੇ ਸਮੇ ਵਿੱਚ ਸਭ ਤੁਹਾਡੇ ਨਾਲ ਖੜ੍ਹੇ ਹਾਂ ਤਾਕਿ ਅਸੀਂ ਮੁੜ ਖੁਸ਼ਹਾਲ ਜੀਵਨ ਵੱਲ ਵਧੀਏ। ਧੰਨਵਾਦ

ਸਾਕਸ਼ੀ ਸਾਹਨੀ, ਆਈ.ਏ.ਐਸ 

ਡਿਪਟੀ ਕਮਿਸ਼ਨਰ, ਪਟਿਆਲਾ।

ਮਿਤੀ :15-07-2023



Dear Patiala 


We have gone through a tough situation together & as things slowly return to normalcy, I want to thank each & every person for their patience & cooperation during this time. I also want to thank all the NGOs and the citizens who came forward to do sewa & helped us. 


The Army & the NDRF have done exemplary & very brave rescue ops - many a times risking their lives & navigating deep & rapid waters to provide relief.


 As people return back to their homes & the water settles, we have begun the task of ensuring resumption of services - water, electricity, repair & restoration of damaged infrastructure. For those who lost most of their possessions during floods- we are providing utensils, clothes, hygeine kits, mattresses,etc.

 

Our lived experience was not an easy one & especially for those who lost a loved one. 


TeamPatiala salutes your resilience & stands with you as we rebuild.

Sakshi Sawhney IAS

Deputy Commissionor Patiala

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PUNJAB RATION DEPOT BHRTI 2024 District wise vacancies;ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

PUNJAB PENDU RATION DEPOT BHARTI 2 024 : VILLAGE WISE VACANCY DETAILS 2024 ਪੇਂਡੂ ਅਤੇ ਸ਼ਹਿਰੀ ਸਸਤੇ ਰਾਸ਼ਨ ਦੇ ਡਿਪੂਆਂ ਦੀਆਂ ਅਸਾਮੀਆਂ ਤੇ ਭਰਤੀ, ਇਸ਼ਤਿ...

RECENT UPDATES

Trends