DIPLOMA IN SPECIAL EDUCATION: ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ 'ਚ ਹੁਣ 15 ਜੁਲਾਈ ਤੱਕ ਕਰੋ ਅਪਲਾਈ


*ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ (ਵਿਜ਼ੂਅਲ ਇੰਮਪੇਅਰਮੈਂਟ) 'ਚ ਹੁਣ 15 ਜੁਲਾਈ ਤੱਕ ਲਿਆ ਜਾ ਸਕਦਾ ਹੈ ਦਾਖ਼ਲਾ*

*- ਨੇਤਰਹੀਣਾਂ ਦੇ ਅਧਿਆਪਕਾਂ ਲਈ ਸਿਖਲਾਈ ਕੇਂਦਰ ਜਮਾਲਪੁਰ 'ਚ ਦੋ ਸਾਲਾ ਕੋਰਸ ਲਈ ਦਾਖਲਾ ਪ੍ਰਕਿਰਿਆ ਜਾਰੀ*

*- ਪ੍ਰਾਇਮਰੀ ਅਧਿਆਪਕ ਲਈ ਈ.ਟੀ.ਟੀ. ਅਤੇ ਜੇ.ਬੀ.ਟੀ. ਕੋਰਸ ਦੇ ਬਰਾਬਰ ਹੈ ਡਿਪਲੋਮਾ*

*- ਚਾਹਵਾਨ ਉਮੀਦਵਾਰ 94639-12909, 97791-55201, 94640-77740 'ਤੇ ਵੀ ਕਰ ਸਕਦੇ ਹਨ ਸੰਪਰਕ*


ਲੁਧਿਆਣਾ, 11 ਜੁਲਾਈ (Pbjobsoftoday) - ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਅਧੀਨ ਨੇਤਰਹੀਣਾਂ ਦੇ ਅਧਿਆਪਕਾਂ ਲਈ ਸਿਖਲਾਈ ਕੇਂਦਰ, ਬਰੇਲ ਭਵਨ, ਜਮਾਲਪੁਰ ਵਿਖੇ ਦੋ ਸਾਲਾ ਕੋਰਸ ਲਈ ਦਾਖਲਾ ਪ੍ਰਕਿਰਿਆ ਜਾਰੀ ਹੈ. ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ (ਵਿਜ਼ੂਅਲ ਇੰਮਪੇਅਰਮੈਂਟ) 'ਚ ਹੁਣ ਉਮੀਦਵਾਰ 15 ਜੁਲਾਈ ਤੱਕ ਦਾਖ਼ਲਾ ਲੈ ਸਕਦੇ ਹਨ।



ਨੇਤਰਹੀਣਾਂ ਦੇ ਅਧਿਆਪਕਾਂ ਲਈ ਸਿਖਲਾਈ ਕੇਂਦਰ ਦੇ ਕੋਰਸ ਕੁਆਰਡੀਨੇਟਰ ਸ੍ਰੀ ਤਰੁਣ ਅਗਰਵਾਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਪਹਿਲਾਂ ਦਾਖਲੇ ਦੀ ਤਾਰੀਖ 05 ਜੁਲਾਈ ਰੱਖੀ ਗਈ ਸੀ ਜਿਸ ਨੂੰ ਹੁਣ ਵਧਾਕੇ 15 ਜੁਲਾਈ, 2023 ਕਰ ਦਿੱਤਾ ਗਿਆ ਹੈ।

ਉਨ੍ਹਾ ਅੱਗੇ ਦੱਸਿਆ ਕਿ ਉਪਰੋਕਤ ਕੋਰਸ ਲਈ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ, ਪਿਛੜੀ ਸ਼੍ਰੇਣੀ ਅਤੇ ਦਿਵਿਯਾਂਗ ਉਮੀਦਵਾਰਾਂ ਲਈ ਸੀਟਾਂ ਖਾਲੀ ਪਈਆਂ ਹਨ।

ਉਨ੍ਹਾਂ ਇਸ ਕੋਰਸ ਦੇ ਲਾਭ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰਸ ਪ੍ਰਾਇਮਰੀ ਅਧਿਆਪਕ ਲਈ ਈ.ਟੀ.ਟੀ. ਅਤੇ ਜੇ.ਬੀ.ਟੀ. ਕੋਰਸ ਦੇ ਬਰਾਬਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਡਿਪਲੋਮਾ ਕਰਨ ਉਪਰੰਤ ਸਰਕਾਰੀ ਸਪੈਸ਼ਲ ਸਕੂਲ, ਆਮ ਸਰਕਾਰੀ ਸਕੂਲ, ਵਿਦੇਸ਼ਾਂ ਵਿੱਚ, ਗੈਰ ਸਰਕਾਰੀ ਸੰਗਠਨਾਂ ਅਤੇ ਸੰਸਥਾਵਾਂ ਵਿੱਚ, ਨਵੋਦਿਆ ਅਤੇ ਕੇਂਦਰੀ ਵਿਦਿਆਲਿਆ ਵਿੱਚ ਵੀ ਅਧਿਆਪਕ ਦੀ ਨੌਕਰੀ ਲਈ ਜਾ ਸਕਦੀ ਹੈ।

ਸ੍ਰੀ ਅਗਰਵਾਲ ਨੇ ਦੁਹਰਾਇਆ ਕਿ ਇਸ 2 ਸਾਲਾ ਕੋਰਸ ਲਈ ਉਮੀਦਵਾਰ 12ਵੀਂ ਪਾਸ (ਜਨਰਲ ਅਤੇ ਓ.ਬੀ.ਸੀ. 50 ਫੀਸਦ ਅੰਕ, ਐਸ.ਸੀ. ਦਿਵਯਾਂਗ 45 ਫੀਸਦ) ਹੋਵੇ। ਉਨ੍ਹਾਂ ਦੱਸਿਆ ਕਿ ਦਾਖਲੇ ਲਈ ਕੁੱਲ 35 ਸੀਟਾਂ ਹਨ ਅਤੇ ਇਹ ਸਿਖਲਾਈ ਕੇਂਦਰ ਰਿਹੈਬਿਲੀਟੇਸ਼ਨ ਕੌਂਸਲ ਆਫ ਇੰਡੀਆਂ, ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਵੀ ਹੈ। ਉਨ੍ਹਾਂ ਦੱਸਿਆ ਕਿ ਦਾਖ਼ਲੇ ਲਈ ਚਾਹਵਾਨ ਉਮੀਦਵਾਰ ਮੋਬਾਇਲ ਨੰਬਰਾਂ 94639-12909, 97791-55201, 94640-77740 ਉੱਤੇ ਵੀ ਸੰਪਰਕ ਕਰ ਸਕਦੇ ਹਨ।

School holiday

SCHOOL HOLIDAYS IN NOVEMBER 2023: ਸਕੂਲਾਂ , ਦਫਤਰਾਂ ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ ਦੀ ਸੂਚੀ

SCHOOL HOLIDAYS IN  NOVEMBER  2023:   ਸਕੂਲਾਂ , ਦਫਤਰਾਂ  ਵਿੱਚ ਨਵੰਬਰ ਮਹੀਨੇ ਦੀਆਂ ਛੁੱਟੀਆਂ  SCHOOL HOLIDAYS IN NOVEMBER 2023 ਪਿਆਰੇ ਪਾਠਕੋ ਇਸ ਪੋਸਟ ਵ...

Trends

RECENT UPDATES