ਚੰਡੀਗੜ੍ਹ ਬੱਚਿਆਂ ਦਾ ਹਸਪਤਾਲ ਕੋਟਕਪੂਰਾ ਦੇ ਵਾਰਡ ਅਟੈਂਡੈਂਟ ਵੱਲੋਂ ਨਵਜੰਮੇ ਬੱਚੇ ਦੇ ਪਿਤਾ ਦੀ ਕੀਤੀ ਕੁੱਟਮਾਰ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵਲੋਂ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਕੀਤੀ ਮੰਗ-
14 ਜੁਲਾਈ ( ) ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ 1680-22 ਚੰਡੀਗੜ੍ਹ ਦੇ ਨਿੱਧੜਕ ਆਗੂ ਸ਼੍ਰੀ ਪ੍ਰੇਮ ਚਾਵਲਾ ਜੀ ਦੇ ਸਪੁੱਤਰ ਪਵਨੀਤ ਚਾਵਲਾ ਵਾਸੀ ਅਰਵਿੰਦ ਨਗਰ ਕੋਟਕਪੂਰਾ ਦੀ ਸ਼ਿਕਾਇਤ ਦੇ ਅਧਾਰ ਤੇ ਚੰਡੀਗੜ੍ਹ ਬੱਚਿਆਂ ਦੇ ਹਸਪਤਾਲ, ਕੋਟਕਪੂਰਾ ਦੇ ਵਾਰਡ ਅਟੈਂਡੈਂਟ ਜਸਕਰਨ ਸਿੰਘ ਖਾਲਸਾ ਵੱਲੋਂ ਨਵਜੰਮੇ ਬੱਚੇ ਦੇ ਪਿਤਾ ਦੀ ਮਿਤੀ 09 ਜੁਲਾਈ ਨੂੰ ਕੀਤੀ ਕੁੱਟਮਾਰ ਦੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾਈ ਆਗੂਆਂ ਚਰਨ ਸਿੰਘ ਸਰਾਭਾ ਸਰਪ੍ਰਸਤ, ਸੁਰਿੰਦਰ ਕੁਮਾਰ ਪੁਆਰੀ ਪ੍ਰਧਾਨ, ਪ੍ਰਵੀਨ ਕੁਮਾਰ ਲੁਧਿਆਣਾ ਸੀਨੀਅਰ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਖਾਨਪੁਰ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਮਾੜੀ ਮੇਘਾ ਜਨਰਲ ਸਕੱਤਰ, ਬਾਜ ਸਿੰਘ ਭੁੱਲਰ ਐਡੀਸ਼ਨਲ ਸਕੱਤਰ, ਨਵੀਨ ਸੱਚਦੇਵਾ ਵਿੱਤ ਸਕੱਤਰ, ਟਹਿਲ ਸਿੰਘ ਸਰਾਭਾ ਪ੍ਰੈੱਸ ਸਕੱਤਰ, ਸੰਜੀਵ ਸ਼ਰਮਾ, ਬਲਕਾਰ ਵਲਟੋਹਾ ਸੂਬਾ ਸਲਾਹਕਾਰ, ਨਵੀਨ ਸੱਚਦੇਵਾ ਜ਼ੀਰਾ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਖੇਧੀ ਕੀਤੀ ਗਈ।
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਪ੍ਰਭਾਵ ਸਦਕਾ ਸਿਟੀ ਪੁਲਿਸ ਕੋਟਕਪੂਰਾ ਵੱਲੋਂ ਆਈ.ਪੀ.ਸੀ ਦੀ ਧਾਰਾ 341 ਅਤੇ 323 ਅਧੀਨ ਮੁਕੱਦਮਾ ਨੰਬਰ 119 ਮਿਤੀ 12 ਜੁਲਾਈ 2023 ਦਰਜ ਕਰ ਲਿਆ ਗਿਆ ਸੀ ਪਰ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਦੋਸ਼ੀ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ । ਜੇਕਰ ਪ੍ਰਸ਼ਾਸਨ ਤੇ ਪੁਲਸ ਅਧਿਕਾਰੀਆਂ ਵਲੋਂ ਕੋਈ ਢਿੱਲ ਕੀਤੀ ਗਈ ਤਾਂ ਜਥੇਬੰਦੀਆਂ ਜਲਦੀ ਹੀ ਸੰਘਰਸ਼ ਤਿੱਖਾ ਕਰਨਗੀਆ। ਇਸ ਸਮੇਂ ਪਰਮਿੰਦਰ ਪਾਲ ਸਿੰਘ ਕਾਲੀਆ, ਸਤਵਿੰਦਰ ਪਾਲ ਸਿੰਘ, ਪਰਮਿੰਦਰ ਸਿੰਘ ਸੋਢੀ, ਕਾਰਜ ਸਿੰਘ ਕੈਰੋਂ, ਜਸਪਾਲ ਸੰਧੂ, ਮੈਡਮ ਰੁਕਮਣੀ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।