5994 ਈ.ਟੀ.ਟੀ. ਅਧਿਆਪਕ ਦੀ ਨੌਕਰੀ ਹਾਸਲ ਕਰਨ ਦਾ ਯਤਨ ਕਰ ਰਹੇ 2 ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਆਰੰਭ : ਹਰਜੋਤ ਸਿੰਘ ਬੈਂਸ

 ਜਾਅਲਸਾਜ਼ੀ ਰਾਹੀਂ ਈ.ਟੀ.ਟੀ. ਅਧਿਆਪਕ ਦੀ ਨੌਕਰੀ ਹਾਸਲ ਕਰਨ ਦਾ ਯਤਨ ਕਰ ਰਹੇ 2 ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਆਰੰਭ : ਹਰਜੋਤ ਸਿੰਘ ਬੈਂਸ 


—ਸਿੱਖਿਆ ਵਿਭਾਗ ਪੰਜਾਬ ਵੱਲੋਂ 5994 ਈਟੀਟੀ ਕਾਡਰ ਦੀ ਭਰਤੀ ਦੌਰਾਨ ਜਾਅਲਸਾਜ਼ੀ ਰਾਹੀਂ ਨੌਕਰੀ ਹਾਸਲ ਕਰਨ ਦਾ ਯਤਨ ਕਰ ਰਹੇ ਦੋ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 5994 ਈਟੀਟੀ ਕਾਡਰ ਦੀ ਭਰਤੀ ਬਾਰੇ ਸਕ੍ਰੂਟਨੀ ਚੱਲ ਰਹੀ ਸੀ, ਜਿਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਚੋਟੀਆਂ, ਜ਼ਿਲ੍ਹਾ ਮਾਨਸਾ ਦੇ ਫਿੰਗਰਪ੍ਰਿੰਟ ਅਤੇ ਅਸਲ ਫੋਟੋ ਲਿਖ਼ਤੀ ਪ੍ਰੀਖਿਆ ਮੌਕੇ ਕਰਵਾਈ ਗਈ ਫੋਟੋ ਅਤੇ ਫਿੰਗਰਪ੍ਰਿੰਟ ਨਾਲ ਮੇਲ ਨਹੀਂ ਸੀ ਖਾ ਰਹੀ। ਜਿਸ ਕਾਰਨ ਪੁਲਿਸ ਨੂੰ ਇਸ ਸਬੰਧੀ ਕਾਨੂੰਨੀ ਕਾਰਵਾਈ ਆਰੰਭਣ ਲਈ ਲਿਖ ਦਿੱਤਾ ਗਿਆ ਹੈ।



ਸ. ਬੈਂਸ ਨੇ ਦੱਸਿਆ ਕਿ ਇਸੇ ਤਰ੍ਹਾਂ ਸਕ੍ਰੂਟਨੀ ਦੌਰਾਨ ਸੰਦੀਪ ਕੁਮਾਰ ਪੁੱਤਰ ਸੁਭਾਸ਼ ਵਾਸੀ ਪਿੰਡ ਹਾਜੀ ਬੇਟੂ ਡਾਕਖਾਨਾ ਪੰਜੇ ਕੇ ਉਤਾੜ ਦੀ ਥਾਂ ’ਤੇ ਨਰਿੰਦਰਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਫੱਤੂਆਲਾ , ਜਾਅਲੀ ਅਧਾਰ ਕਾਰਡ ਤੇ ਜਾਅਲੀ ਵੋਟਰ ਕਾਰਡ ਲੈ ਕੇ ਦਸਤਾਵੇਜ਼ ਚੈੱਕ ਕਰਵਾਉਂਦਿਆਂ ਬਾਇਓਮੀਟ੍ਰਿਕ ਪ੍ਰੋਸੈਸ ਦੌਰਾਨ ਫੜਿਆ ਗਿਆ ਹੈ।

ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਨਿਜ਼ਾਮ ਦੇਣ ਲਈ ਵਚਨਬੱਧ ਹੈ। 



💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends