ਵੱਖ ਵੱਖ 21 ਸ਼੍ਰੇਣੀਆਂ ਦੇ ਦਿਵਿਆਂਗ ਵਿਅਕਤੀ ਦਿਵਿਆਂਗਤਾ ਸਰਟੀਫਿਕੇਟ ਲਈ ਇੰਜ ਕਰੋ ਅਪਲਾਈ

 ਵੱਖ ਵੱਖ 21 ਸ਼੍ਰੇਣੀਆਂ ਦੇ ਦਿਵਿਆਂਗ ਵਿਅਕਤੀ ਦਿਵਿਆਂਗਤਾ ਸਰਟੀਫਿਕੇਟ ਲਈ ਜ਼ਰੂਰ ਅਪਲਾਈ ਕਰਨ

--- ਨੇੜੇ ਦੇ ਸੇਵਾ ਕੇਂਦਰ ਜਾਂ www.swavlambancard.gov.in  ’ਤੇ  ਆਨਲਾਈਨ ਕੀਤਾ ਜਾ ਸਕਦਾ ਹੈ ਅਪਲਾਈ

ਬਰਨਾਲਾ, 10 ਜੁਲਾਈ 

    ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ, 2016 ਤਹਿਤ 21 ਸ਼੍ਰੇਣੀਆਂ ਵਾਲੇ ਦਿਵਿਆਂਗਜਨ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਜ਼ਰੂਰ ਲੈਣ, ਜਿਨ੍ਹਾਂ ਵਿੱਚ ਯੂਡੀਆਈਡੀ ਕਾਰਡ, ਪੈਨਸ਼ਨ, ਨੈਸ਼ਨਲ ਟਰੱਸਟ ਦੀਆਂ ਸਕੀਮਾਂ ਆਦਿ ਸ਼ਾਮਲ ਹਨ। 


ਉਨ੍ਹਾਂ ਦੱਸਿਆ ਕਿ ਨੇਤਰਹੀਣ, ਘੱਟ ਦ੍ਰਿਸ਼ਟੀ, ਸੁਣਨ ਵਿੱਚ ਕਮਜ਼ੋਰੀ, ਕੋੜ੍ਹ ਰੋਗ ਮੁਕਤ ਵਿਅਕਤੀ, ਸੈਰੇਬ੍ਰਲ ਪਾਲਿਸੀ, ਬੌਣਾਪਨ, ਮਾਸਪੇਸ਼ੀ ਕਮਜ਼ੋਰੀ, ਤੇਜ਼ਾਬ ਹਮਲੇ ਦਾ ਸ਼ਿਕਾਰ, ਚੱਲਣ-ਫਿਰਨ ਤੋਂ ਅਸਮਰੱਥ, ਬੌਧਿਕ ਦਿਵਿਆਂਗਤਾ, ਮਾਨਸਿਕ ਰੋਗ, ਸਵੈਲੀਨਤਾ ਸਪੈਕਟ੍ਰਮ ਵਿਕਾਰ, ਪੁਰਾਣੀਆਂ ਤੰਤ੍ਰਿਕਾ ਪ੍ਰਸਥਿਤੀਆਂ, ਬਹੁ ਸਕੇਲੇਰੋਸਿਸ, ਪਾਰਕਿਨਸਨਜ਼ ਰੋਗ, ਹੇਮੋਫੀਲਿਆ, ਸਿੱਕਲ ਕੋਸ਼ਿਕਾ ਰੋਗ, ਬੋਲਾਪਣ ਤੇ ਨੇਤਰਹੀਣਤਾ ਸਮੇਤ ਬਹੁ-ਦਿਵਿਆਂਗਤਾਵਾਂ, ਸੰਵਾਦ ਤੇ ਭਾਸ਼ਾ ਦਿਵਿਆਂਗਤਾ, ਵਿਸ਼ੇਸ਼ ਸਿਖਲਾਈ ਦਿਵਿਆਂਗਤਾ ਵਾਲੇ ਵਿਅਕਤੀ ਆਪਣੇ ਯੂਨੀਕ ਡਿਸੇਬਿਲੀਟੀ ਆਈਡੈਂਟੀਵਿਕੇਸ਼ਨ ਕਾਰਡ ਜ਼ਰੂਰ ਬਣਵਾਉਣ ਤਾਂ ਜੋ ਉਹ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਲੈ ਸਕਣ।

 ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ ਉਪਰੋਕਤ ਸ਼ੇ੍ਰਣੀਆਂ ’ਚੋਂ ਕਿਸੇ ਵੀ ਸ਼੍ਰੇਣੀ ’ਚ 50 ਫੀਸਦੀ ਤੋਂ ਵੱਧ ਅਪੰਗਤਾ ਵਾਲਾ ਵਿਅਕਤੀ ਪੈਨਸ਼ਨ ਲੈਣ ਦੇ ਯੋੋਗ ਹੈ। ਇਸ ਤੋਂ ਇਲਾਵਾ ਘੱਟ ਦਿਵਿਆਂਗਤਾ ਵਾਲੇ ਵਿਅਕਤੀ ਵੀ ਯੂਡੀਆਈਡੀ ਕਾਰਡ ਜ਼ਰੂਰ ਬਣਵਾਉਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਨੇੜੇ ਸੇਵਾ ਕੇਂਦਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਕਤ ਸ਼੍ਰੇਣੀਆਂ ਲਈ ਦਿਵਿਆਂਗਤਾ ਸਰਟੀਫਿਕੇਟ ਅਪਲਾਈ ਕਰਨ ਲਈ ਨੇੜੇ ਦੇ ਸੇਵਾ ਕੇਂਦਰ ਜਾਂ www.swavlambancard.gov.in ’ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। #Divyang #handicap #Barnala

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends