17 ਜੁਲਾਈ ਨੂੰ ਜਾਰੀ ਪੱਤਰ
ਵੱਡੀ ਖੱਬਰ: ਬਤੌਰ ਬੀਐਲਓ ਕੰਮ ਕਰ ਰਹੇ ਅਧਿਆਪਕਾਂ ਨੂੰ ਸਕੂਲਾਂ ਤੋਂ 1 ਮਹੀਨਾਂ ਫਾਰਗ ਕਰਨ ਦੇ ਹੁਕਮ,
ਉਪ ਮੰਡਲ ਮੈਜਿਸਟਰੇਟ ਕੰਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਗਿਦੜਬਾਹਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਸਮੂਹ ਬੀਐਲਓ ਨੂੰ ਮੁਕੰਮਲ ਤੌਰ ਤੇ ਸਕੂਲ ਡਿਊਟੀ ਤੋਂ ਫਾਰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ "ਬੀ.ਐਲ.ਓਜ਼ ਵੱਲੋਂ ਘਰ-ਘਰ ਜਾ ਕੇ ਸਰਵੇ ਦੇ ਕੰਮ ਨੂੰ ਮੁੱਖ ਰੱਖਦੇ ਹੋਏ, ਇਸ ਸਮੇਂ ਦੌਰਾਨ ਸਮੂਹ ਟੀਚਿੰਗ/ਨਾਨ ਟੀਚਿੰਗ ਸਟਾਫ/ ਹੋਰ ਸਾਰੇ ਵਿਭਾਗਾਂ ਦੇ ਕਰਮਚਾਰੀ ਜੋ ਕਿ ਬਤੌਰ ਬੀ.ਐਲ.ਓ ਹਲਕੇ ਵਿੱਚ ਕੰਮ ਕਰ ਰਹੇ ਹਨ, ਨੂੰ ਇਸ ਸਮੇਂ ਦੌਰਾਨ ਮੁਕੰਮਲ ਤੌਰ ਤੇ ਦਫਤਰੀ/ ਸਕੂਲ ਡਿਊਟੀ ਤੋਂ ਫਾਰਗ ਕੀਤਾ ਜਾਵੇ। ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਲਈ ਲਿਖਤੀ ਤੌਰ ਤੇ ਬੀ.ਐਲ.ਓਜ਼ ਨੂੰ ਪਾਬੰਦ ਕਰਦੇ ਹੋਏ ਇਸ ਦਫਤਰ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਚੋਣਾ ਦੇ ਇਸ ਅਹਿਮ ਕੰਮ ਨੂੰ ਨਿਰਵਿਘਨ ਮੁਕੰਮਲ ਕੀਤਾ ਜਾ ਸਕੇ। ਜੇਕਰ ਕਿਸੇ ਸਕੂਲ ਵਿੱਚ ਇੱਕ ਜਾਂ ਇੱਕ ਤੋਂ ਅਧਿਆਪਕਾਂ ਦੀ ਡਿਊਟੀ ਬਤੌਰ ਬੀ.ਐਲ.ਓ ਲੱਗੀ ਹੈ ਤਾਂ ਜਿਲ੍ਹਾ ਸਿੱਖਿਆ ਅਫਸਰ(ਸੈ/ਐਲੀ) ਅਤੇ ਸਬੰਧਤ ਬੀ.ਪੀ.ਈ.ਓ. ਉਸ ਸਕੂਲ ਵਿੱਚ ਅਧਿਆਪਕ ਦੀ ਪ੍ਰਬੰਧ ਕਰਨਦੇ ਜਿਮੇਵਾਰ ਹੋਣਗੇ।"
ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ "ਚੋਣ ਡਿਊਟੀ ਵਿੱਚ ਕੁਤਾਹੀ ਜਾਂ ਕਿਸੇ ਕਰਮਚਾਰੀ ਨੂੰ ਚੋਣ ਡਿਊਟੀ ਕਰਨ ਤੋਂ ਰੋਕਣ ਤੇ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 32 ਡੀ ਦੇ ਤਹਿਤ ਪ੍ਰਸ਼ਾਸ਼ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।" READ OFFICIAL ORDER HERE