ਚੰਡੀਗੜ੍ਹ 10 ਜੂਨ 2023: ਪੰਜਾਬ ਸਰਕਾਰ ਸ਼ਨੀਵਾਰ ਨੂੰ ਮਾਨਸਾ ਵਿੱਚ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਤੋਹਫਾ ਦੇ ਸਕਦੀ ਹੈ। ਇਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਸੂਬੇ ਦੇ ਸਿੱਖਿਆ ਵਿਭਾਗ ਦੇ ਗਰੁੱਪ ਸੀ ਅਤੇ ਡੀ ਸ਼੍ਰੇਣੀ ਦੇ ਕਰਮਚਾਰੀ ਅਤੇ ਅਧਿਆਪਕ ਸ਼ਾਮਲ ਹਨ।
ਸਰਕਾਰ ਦੇ ਸੂਤਰਾਂ ਅਨੁਸਾਰ ਵਿਭਾਗ ਵਿਚ ਜੇਕਰ 10 ਸਾਲਾਂ ਤੋਂ ਰਹੇ ਅਧਿਆਪਕ ਕੰਮ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਪੱਕਾ ਕਰਨ ਮੰਤਰੀ ਮੰਡਲ ਵਿੱਚ ਮੋਹਰ ਲੱਗਣੀ ਤੈਅ ਹੈ।
ਅਜਿਹੇ ਮੁਲਾਜ਼ਮਾਂ ਦੀ ਗਿਣਤੀ 8000 ਦੇ ਕਰੀਬ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਅਧਿਆਪਕਾਂ ਦੀਆਂ ਕੁਝ ਸ਼੍ਰੇਣੀਆਂ ਦੇ ਤਨਖਾਹ ਸਕੇਲ ਵਿੱਚ ਵਾਧਾ ਕਰ ਸਕਦੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਸਿੱਖਿਆ ਪ੍ਰੋਵਾਈਡਰਾਂ ਨੂੰ 9,500 ਰੁਪਏ ਦੀ ਬਜਾਏ 20,500 ਰੁਪਏ ਪ੍ਰਤੀ ਮਹੀਨਾ ਇੱਕਮੁਸ਼ਤ ਤਨਖਾਹ ਮਿਲੇਗੀ, ਜਦੋਂ ਕਿ ਈਟੀਟੀ ਅਤੇ ਐੱਨਟੀਟੀ ਅਧਿਆਪਕਾਂ ਨੂੰ 10,250 ਰੁਪਏ ਤੋਂ ਵੱਧ ਕੇ 22,000 ਰੁਪਏ ਇੱਕਮੁਸ਼ਤ ਤਨਖਾਹ ਮਿਲੇਗੀ।
ਇਸੇ ਤਰ੍ਹਾਂ ਬੀ.ਐੱਡ ਅਧਿਆਪਕਾਂ ਨੂੰ 11,000 ਰੁਪਏ ਦੀ ਬਜਾਏ 23,500 ਰੁਪਏ ਅਤੇ ਆਈ.ਈ. ਵਾਲੰਟੀਅਰਾਂ ਨੂੰ 15,000 ਰੁਪਏ (5,500 ਰੁਪਏ ਤੋਂ ਵੱਧ) ਮਿਲਣਗੇ। ਵਿੱਤ ਵਿਭਾਗ ਵੱਲੋਂ ਨਿਸ਼ਚਿਤ ਕੀਤੀਆਂ ਇਹ ਤਨਖਾਹਾਂ ਸਿੱਖਿਆ ਵਿਭਾਗ ਨੂੰ ਭੇਜ ਦਿੱਤੀਆਂ ਗਈਆਂ ਹਨ।