ਪੈਟਰੋਲ ਅਤੇ ਡੀਜ਼ਲ ਤੇ ਪੰਜਾਬ ਸਰਕਾਰ ਨੇ ਵਧਾਇਆ ਵੈਟ, ਪੈਟਰੋਲ ਅਤੇ ਡੀਜ਼ਲ ' ਹੋਏ ਮਹਿੰਗੇ

ਪੈਟਰੋਲ ਅਤੇ ਡੀਜ਼ਲ ਤੇ ਪੰਜਾਬ ਸਰਕਾਰ ਨੇ ਵਧਾਇਆ ਵੈਟ, ਪੈਟਰੋਲ ਅਤੇ ਡੀਜ਼ਲ ' ਹੋਏ ਮਹਿੰਗੇ 

ਚੰਡੀਗੜ੍ਹ, 11 ਜੂਨ 2023

ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ 1 ਰੁਪਏ ਵਧਾ ਦਿੱਤਾ ਹੈ। ਵਧੀਆਂ ਕੀਮਤਾਂ ਅੱਧੀ ਰਾਤ 12 ਤੋਂ ਲਾਗੂ ਹੋ ਗਈਆਂ ਹਨ। ਹਾਲਾਂਕਿ ਸਰਕਾਰ ਦੇ ਇਸ ਫੈਸਲੇ ਦੀ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ। ਸੂਤਰਾਂ ਅਨੁਸਾਰ ਕੱਲ੍ਹ ਮਾਨਸਾ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ। 

ਹਾਲਾਂਕਿ ਅਜੇ ਤੱਕ ਸਰਕਾਰ ਜਾਂ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਇਸ 'ਤੇ ਕੁਝ ਨਹੀਂ ਕਿਹਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਵੈਟ ਵਧਣ ਤੋਂ ਬਾਅਦ ਪੈਟਰੋਲ 92 ਪੈਸੇ ਤੇ ਡੀਜ਼ਲ 90 ਪੈਸਾ ਮਹਿੰਗਾ ਹੋਇਆ ਹੈ। ਮੋਹਾਲੀ 'ਚ ਪਟੈਰਲ 98.95 ਰੁਪਏ ਤੇ ਡੀਜ਼ਲ 89.25 ਰੁਪਏ ਅਤੇ ਚੰਡੀਗੜ੍ਹ 'ਚ ਪੈਟਰੋਲ 96.20 ਰੁਪਏ ਤੇ ਡੀਜ਼ਲ 84.26 ਰੁਪਏ ਵਿਕ ਰਿਹਾ ਹੈ।


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends