14239 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰ ਨਿਰਮਾਤਾਵਾ ਨੂੰ ਦਿੱਤੀ ਵੱਡੀ ਸੌਗਾਤ
ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ਨੰਗਲ,10 ਜੂਨ (ਅਜੈ ਪੁਰੀ) ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਖੁਸ਼ੀ ਦੀ ਲਹਿਰ ਵਾਲੀ ਪੰਜਾਬ ਸਰਕਾਰ ਨੇ ਅੱਜ ਪੰਜਾਬ ਵਜਾਰਤ ਦੀ ਹੋਈ ਮੀਟਿੰਗ ਵਿੱਚ 1123) ਕੱਚੇ ਅਧਿਆਪਕਾਂ ਨੂੰ ਪੱਕੇ ਕਰਕੇ ਰਾਸ਼ਟਰ ਨਿਰਮਾਤਾਵਾਂ ਨੂੰ ਵੱਡੀ ਸੋਗਾਤ ਦਿੱਤੀ ਹੈ।
ਸਿੱਖਿਆ ਮੰਤਰੀ ਹਰਜੋਤ ਬੱਸ ਦੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੰਜਾਬ ਸਰਕਾਰ ਦੀ ਇੱਕ ਹੋਰ ਗ੍ਰੰਟੀ ਪੂਰੀ ਹੋਣ ਨਾਲ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਇਲਾਕੇ ਦੇ ਸੀਨੀਅਰ ਆਗੂਆਂ ਹਰਮਿੰਦਰ ਸਿੰਘ ਢਾਹੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ,ਡਾ.ਸੰਜੀਵ ਗੌਤਮ,ਰਾਮ ਕੁਮਾਰ ਮੁਕਾਰੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੰਗਲ,ਜਸਵੀਰ ਸਿੰਘ ਅਰੋੜਾ ਪ੍ਰਧਾਨ ਜਿਲ੍ਹਾ ਵਪਾਰ ਮੰਡਲ,ਦੀਪਕ ਸੋਨੀ ਮੀਡੀਆ ਕੋਆਰਡੀਨੇਟਰ,ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ,ਬਲਾਕ ਪ੍ਰਧਾਨ ਦਵਿੰਦਰ ਸਿੰਘ ਸਿੰਦੂ,ਸਤੀਸ ਚੋਪੜਾ,ਗੁਰਮੀਤ ਸਿੰਘ ਢੇਰ,ਕੇਸਰ ਸੰਧੂ,ਸੰਦੀਪ ਗੌਤਮ,ਸੰਮੀ ਬਰਾਰੀ, ਜਸਪਾਲ ਸਿੰਘ ਢਾਹੇ, ਪ੍ਰਿੰਸ ਉੱਪਲ,ਜਸਪ੍ਰੀਤ ਜੇ.ਪੀ, ਜੁਝਾਰ ਸਿੰਘ ਆਸਪੁਰ,ਪੰਮੂ ਢਿੱਲੋ,ਕੈਪਟਨ ਗੁਰਨਾਮ,ਡਾ.ਜਰਨੈਲ ਸਿੰਘ,ਬਿੱਲਾ ਮਹਿਲਮਾ,ਜਸਵਿੰਦਰ ਭੰਗਲਾ,ਮੁਕੇਸ਼ ਵਰਮਾ, ਨਿਤਿਨ ਪੂਰੀ ਭਲਾਣ,ਸੂਬੇਦਾਰ ਰਾਜਪਾਲ,ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਿਰੰਤਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਹਰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵੱਡੀਆ ਸੌਗਾਤਾਂ ਸੂਬੇ ਦੇ ਲੋਕਾਂ ਨੂੰ ਮਿਲ ਰਹੀਆਂ ਹਨ। ਅੱਜ ਦੀ ਵਜਾਰਤ ਮੀਟਿੰਗ ਵਿੱਚ ਹਰਜੋਤ ਬੈਂਸ ਸਿੱਖਿਆ ਮੰਤਰੀ ਦੇ ਯਤਨਾਂ ਨੂੰ ਬੂਰ ਪਿਆ ਹੈ। 71902 ਉਹ ਕੱਚੇ ਅਧਿਆਪਕ/ਸਿੱਖਿਆ ਪ੍ਰੋਵਾਈਡਰ ਪੱਕੇ ਹੋਏ ਹਨ,ਜੋ 10 ਸਾਲ ਜਾਂ ਉਸ ਤੋਂ ਵੱਧ ਦੀ ਸੇਵਾ ਕਰ ਚੁੱਕੇ ਹਨ,ਜਦੋਂ ਕਿ 6337 ਕੱਚੇ ਅਧਿਆਪਕ ਸਿੱਖਿਆ ਪ੍ਰੋਵਾਈਡਰ ਕਿਸੇ ਵਾਜਬ ਕਾਰਨਾਂ ਕਰਕੇ ਟੁੱਟਵੀਂ ਸੇਵਾ ਪੂਰੀ ਕਰਨ ਉਪਰੰਤ ਪੱਕੇ ਹੋਏ ਹਨ।ਮਾਨ ਸਰਕਾਰ ਨੇ ਇਹ ਵੱਡੀ ਰਾਹਤ ਦੇ ਕੇ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ/ਟੀ ਪੂਰੀ ਕੀਤੀ ਹੈ।