ਸਿੱਖਿਆਂ ਵਿਭਾਗ 'ਪਡ਼ੋ੍ਂ ਪੰਜਾਬ' ਨੂੰ ਕਲੱਸਟਰ ਮੁੱਖੀਆਂ ਤੇ ਥੋਪਣ ਦੀ ਬਜਾਏ ਇਸ ਨੂੰ ਠੱਪ ਕਰੇ - ਈਟੀਯੂ ਪੰਜਾਬ (ਰਜਿ.)

 ਸਿੱਖਿਆਂ ਵਿਭਾਗ 'ਪਡ਼ੋ੍ਂ ਪੰਜਾਬ' ਨੂੰ ਕਲੱਸਟਰ ਮੁੱਖੀਆਂ ਤੇ ਥੋਪਣ ਦੀ ਬਜਾਏ ਇਸ ਨੂੰ ਠੱਪ ਕਰੇ - ਈਟੀਯੂ ਪੰਜਾਬ (ਰਜਿ.)


              ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਕਲੱਸਟਰ ਮੁੱਖੀ ਦੀ ਪੋਸਟ ਇੱਕ ਪ੍ਰਬੰਧਕੀ ਪੋਸਟ ਹੈ । ਪ੍ਰਬੰਧਕੀ ਪੋਸਟ ਹੋਣ ਕਾਰਨ ਸੀ.ਐੱਚ.ਟੀ ਕੋਲੋ ਸੈਂਟਰ ਦੇ ਸਕੂਲਾਂ ਦੇ ਕੰਮਾਂ ਦਾ ਕਾਫੀ ਬੋਝ ਹੰਦਾ ਹੈ । ਸੈਂਟਰ ਸਕੂਲ ਦੇ ਕੰਮਾਂ ਜਿਵੇ ਕਿ ਸੈਂਟਰ ਦੇ ਸਾਰੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣੀ , ਸੈਂਟਰ ਦੇ ਸਕੂਲਾਂ ਦੀਆਂ ਸਾਰੀਆਂ ਗ੍ਰਾਂਟਾਂ ਲਵਾਉਣੀਆਂ , ਆਮ ਮੀੰਟਿਗਾਂ ਤੋ ਇਲਾਵਾਂ ਜੂਮ ਐਪ ਤੇ ਸੈਂਟਰ ਦੀਆਂ ਸਾਰੀਆਂ ਮੀੰਟਿਗ ਕਰਨੀਆਂ , ਸੈਟਰ ਸਕੂਲਾਂ ਦੀਆ ਕਿਤਬਾਂ ਲਿਉਣੀਆ , ਆਪਣੇ ਸਕੂਲ ਦਾ ਸਾਰਾ ਕੰਮ ਵੀ ਕਰਨੇ , ਗਜਟਡ ਛੁੱਟੀ ਤੇ ਐਤਵਾਰ ਵੀ ਜੂਮ ਐਪ ਤੇ ਮੀੰਟਿਗਾਂ ਤੇ ਹੋਰ ਵਿਭਾਗੀ ਕੰਮ ਕਰਨੇ । ਡੀਈੳ ਤੇ ਬੀਈੳ ਨਾਲ ਮੀੰਟਿਗਾਂ ਕਰਨੀਆਂ ਆਦਿ ਹੋਰ ਕੰਮਾਂ ਸੀਐੱਚਟੀ ਨੂੰ ਕਰਨੇ ਪੈਦੇ ਹਨ । 

                    ਇਹਨਾਂ ਕੰਮਾਂ ਇਲਾਵਾਂ ਸਿੱਖਿਆਂ ਵਿਭਾਗ ਨੇ ਇੱਕ ਹੋਰ ਕੰਮ ਕਲੱਸਟਰ ਮੁੱਖੀਆਂ ਤੇ ਥੋਪਿਆਂ ਹੈ ਕਿ ਪਡ਼ੵੋ ਪੰਜਾਬ ਦਾ ਸਾਰਾ ਬੋਝ ਸੀਐੱਚਟੀਜ ਤੇ ਪਾ ਦਿੱਤਾ ਹੈ । ਵਿਭਾਗ ਅਨੁਸਾਰ ਸੀਐੱਚਟੀ ਆਪਣੇ ਸਕੂਲ ਤੋਂ ਇਲਾਵਾਂ ਸੈਂਟਰ ਦੇ ਸਾਰੇਂ ਸਕੂਲਾਂ ਦਾ ਪਡ਼ੋ੍ ਪੰਜਾਬ ਦਾ ਡਾਟਾ ਕਨਸੋਲੀ ਡੇਟ ਕਰਕੇ ਬਲਾਕ ਵਿੱਚ ਦੇਵੇਗਾ , ਕਿਉ ਕਿ ਵਿਭਾਗ ਨੇ ਸਾਰੇ ਸੀਐਮਟੀ , ਬੀਐਮਟੀ ਤੇ ਜਿਲਾ੍ਂ ਕੋਆਡੀਨੇਟਰਾਂ ਨੂੰ ਸਕੂਲਾਂ ਚ' ਭੇਜ ਦਿੱਤਾ ਹੈ। ਸੀਐੱਚਟੀ ਆਪਣੀ ਮਰਜੀ ਅਨੁਸਾਰ ਕੋਈ ਵੀ ਕੰਮ ਨਹੀ ਕਰ ਸਕੇਗਾ । ਜੋ ਕਿ ਬਿਲ਼ਕੁਲ ਗਲਤ ਹੈ , ਸੀਐੱਚਟੀ ਕੋਲ ਪਹਿਲਾ ਹੀ ਕੰਮਾਂ ਬਡ਼ਾ ਬੋਝ ਹੈ । ਸੀਐੱਚਟੀ ਇਹ ਕੰਮ ਤਾਂ ਹੀ ਕਰ ਸਕੇਗਾ , ਜੇ ਉਸ ਕੋਲੋ ਸੈਂਟਰ ਸਕੂਲਾਂ ਸਾਰਾ ਬੋਝ ਹਟਾਇਆਂ ਜਾਵੇ । ਸੀਐੱਚਟੀ ਨੂੰ ਬਿਨੵਾਂ ਪੁਛਿਆਂ ਹੀ ਉਸ ਤੇ ਹੋਰ ਵਾਧੂ ਬੋਝ ਪਾਇਆ ਜਾ ਰਿਹਾ ਹੈ ਤੇ ਮਾਨਸਿਕ ਤੌਰ ਤੇ ਹਿਰਾਸਮੈਂਟ ਕੀਤੀ ਜਾ ਰਹੀ ਹੈ । ਈਟੀਯੂ ਪੰਜਾਬ ਨੇ ਸਿੱਖਿਆਂ ਵਿਭਾਗ ਕੋਲੋ ਮੰਗ ਕੀਤੀ ਹੈ ਕਿ ਪਡ਼ੋ੍ ਪੰਜਾਬ ਨੂੰ ਕਲੱਸਟਰ ਮੁੱਖੀਆਂ ਤੇ ਥੋਪਣ ਦੀ ਬਜਾਏ , ਇਸ ਨੂੰ ਠੱਪ ਕੀਤਾ ਜਾਵੇ , ਨਹੀ ਤਾਂ ਈਟੀਯੂ ਇਸ ਦਾ ਸਖ਼ਤ ਵਿਰੋਧ ਕਰੇਗੀ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ , ਸੁਖਦੇਵ ਸਿੰਘ , ਮਨਿੰਦਰ ਸਿੰਘ ਤਰਨ ਤਾਰਨ , ਸੁਖਚੈਨ ਸਿੰਘ ਖਹਿਰਾ ਆਦਿ ਸੀਐੱਚਟੀ ਹਾਜਰ ਸਨ ।

School holiday

SCHOOL HOLIDAYS IN SEPTEMBER 2023: ਇੰਨੇ ਦਿਨ ਬੰਦ ਰਹਿਣਗੇ ਸਤੰਬਰ ਮਹੀਨੇ ਸਕੂਲ, ਦੇਖੋ ਛੁੱਟੀਆਂ ਦੀ ਸੂਚੀ

PUNJAB SCHOOL HOLIDAYS IN SEPTEMBER 2023: ਇੰਨੇ  ਦਿਨ ਬੰਦ ਰਹਿਣਗੇ ਪੰਜਾਬ ਦੇ ਸਕੂਲ। ਦੇਖੋ ਛੁੱਟੀਆਂ ਦੀ ਸੂਚੀ  PUNJAB SCHOOL HOLIDAYS IN SEPTEMBER   2...

Trends

RECENT UPDATES