ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹੇ ਵਿੱਚੋਂ ਵੱਡੀ ਸ਼ਮੂਲੀਅਤ

 *ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹੇ ਵਿੱਚੋਂ ਵੱਡੀ ਸ਼ਮੂਲੀਅਤ*


*ਰੈਗੂਲਰ ਕਰਨ ਤੱਕ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਪੂਰਾ ਕਰੇ ਸਰਕਾਰ - ਰਿੰਪੀ ਰਾਣੀ*


ਨਵਾਂ ਸ਼ਹਿਰ 21 ਮਈ ( ) ਮਿਡ-ਡੇ-ਮੀਲ ਵਰਕਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੱਕ ਮਾਣ ਭੱਤੇ ਨੂੰ ਦੁਗਣਾ ਕਰਨ ਦਾ ਵਾਅਦਾ ਪੂਰਾ ਕਰਨ, ਖਾਣਾ ਬਣਾਉਂਦੇ ਸਮੇਂ ਵਾਪਰਦੀਆਂ ਦੁਰਘਟਨਾਵਾਂ ਕਾਰਨ ਮੁਫ਼ਤ ਇਲਾਜ ਕਰਨ ਅਤੇ ਬੀਮਾ ਕਰਨ, ਸਰਦੀ ਅਤੇ ਗਰਮੀ ਦੀਆਂ ਦੋ ਵਰਦੀਆਂ ਦੇਣ, ਹਰ ਸਕੂਲ ਵਿੱਚ 25 ਬੱਚਿਆਂ ਤੱਕ ਘੱਟੋ ਘੱਟ ਦੋ ਵਰਕਰ, ਅਗਲੇ ਹਰ 25 ਬੱਚਿਆਂ ਪਿੱਛੇ ਇੱਕ ਵਰਕਰ ਦੀ ਨਿਯੁਕਤੀ ਕਰਨ, ਅਚਨਚੇਤ ਛੁੱਟੀ ਲੈਣ ਸਮੇਂ ਵਰਕਰ ਦੀ ਥਾਂ ਉਚਿੱਤ ਬਦਲਵਾਂ ਪ੍ਰਬੰਧ ਕਰਨ ਆਦਿ ਮੰਗਾਂ ਲਈ ਮਿਡ -ਡੇ -ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਰੋਸ ਰੈਲੀ ਅਤੇ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮਿਡ-ਡੇ-ਮੀਲ ਵਰਕਰਾਂ ਵਲੋਂ ਵੱਡੀ ਪੱਧਰ'ਤੇ ਸ਼ਮੂਲੀਅਤ ਕਰਨ ਲਈ ਨਵਾਂ ਸ਼ਹਿਰ ਬੱਸ ਸਟੈਂਡ ਤੋਂ 5 ਬੱਸਾਂ ਦਾ ਕਾਫ਼ਲਾ ਰਵਾਨਾ ਹੋਇਆ। ਜਿਸ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਰਿੰਪੀ ਰਾਣੀ, ਕਿਰਨ ਭੰਗਲ, ਰਾਜ ਰਾਣੀ ਨਵਾਂ ਸ਼ਹਿਰ, ਊਸ਼ਾ ਰਾਣੀ ਬਹਾਦਰ ਪੁਰ, ਸੁਨੀਤਾ ਖ਼ਾਨ ਖਾਨਾ, ਕਮਲਜੀਤ ਕੌਰ ਮਜਾਰਾ ਨੌ ਅਬਾਦ, ਬੀਨਾ ਰਾਣੀ ਮੁਕੰਦਪੁਰ, ਕਿਰਨ ਮੱਲੂ ਪੋਤਾ, ਕੁਲਵਿੰਦਰ ਕੌਰ ਕਰਨਾਣਾ, ਸੁਦੇਸ਼ ਕੁਮਾਰੀ, ਲਛਮੀ ਦੇਵੀ, ਮਨਜੀਤ ਕੌਰ ਆਦਿ ਨੇ ਕੀਤੀ।


             ਆਗੂਆਂ ਨੇ ਦੱਸਿਆ ਕਿ ਇਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਾਨੂੰ ਮਿਲਦਾ ਨਿਗੂਣਾ ਮਾਣ ਭੱਤਾ ਰੈਗੂਲਰ ਕਰਨ ਤੱਕ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਵਾ ਸਾਲ ਬੀਤਣ ਬਾਅਦ ਵੀ ਸਾਨੂੰ ਸੜਕਾਂ ਤੇ ਆ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪੀੜਤ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਕੋਈ ਉਪਰਾਲਾ ਨਹੀਂ ਕਰ ਰਿਹਾ। ਸਾਡੀਆਂ ਮੰਗਾਂ ਦਾ ਨਿਪਟਾਰਾ ਨਾ ਕਰਨ ਦੇ ਰੋਸ ਵਜੋਂ ਅੱਜ ਆਨੰਦਪੁਰ ਸਾਹਿਬ ਵਿਖੇ ਰੋਸ ਰੈਲੀ ਅਤੇ ਪ੍ਰਦਰਸ਼ਨ ਵਿੱਚ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਹੋ ਰਹੇ ਹਨ। ਉਨ੍ਹਾਂ ਸਰਕਾਰ ਵੱਲੋਂ ਨਿਰਧਾਰਿਤ ਘੱਟੋ ਘੱਟ ਉਜਰਤ 18000 ਰੁਪਏ ਲਾਗੂ ਕਰਨ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਮਿਲਦੀਆਂ ਸਹੂਲਤਾਂ ਦੇਣ ਦੀ ਮੰਗ ਕੀਤੀ।  

          ਮਿਡ-ਡੇ-ਮੀਲ ਦੇ ਕਾਫ਼ਲੇ ਵਿੱਚ ਕੁਲਵਿੰਦਰ ਕੌਰ, ਕਿਰਨਾ ਰਾਣੀ, ਸਰਬਜੀਤ ਕੌਰ, ਸੁਨੀਤਾ ਰਾਣੀ, ਰਜਿੰਦਰ ਕੌਰ, ਦਲਜੀਤ ਕੌਰ, ਕਮਲੇਸ਼ ਕੌਰ, ਪਰਮਜੀਤ, ਕ੍ਰਿਸ਼ਨਾ ਰਾਣੀ, ਮੀਨਾ ਰਾਣੀ, ਜਸਵਿੰਦਰ ਕੌਰ, ਕਮਲਜੀਤ ਕੌਰ, ਸੁਰਿੰਦਰ ਕੌਰ, ਹਰਬੰਸ ਕੌਰ, ਆਸ਼ਾ ਰਾਣੀ, ਰਾਜਵਿੰਦਰ ਕੌਰ, ਰੇਨੂ, ਮਹਿੰਦਰ ਕੌਰ, ਅਵਤਾਰ ਕੌਰ ਜਸਵਿੰਦਰ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ ਕਸ਼ਮੀਰ ਕੌਰ, ਸ਼ੀਲਾ ਰਾਣੀ, ਪ੍ਰਵੀਨ ਰਾਣੀ, ਕਾਂਤਾ ਰਾਣੀ, ਅੰਜੂ ਬਾਲਾ, ਸੁਖਵਿੰਦਰ ਕੌਰ, ਸੁਨੀਤਾ ਰਾਣੀ, ਕ੍ਰਿਸ਼ਨਾ ਰਾਣੀ, ਪ੍ਰਵੀਨ ਕੌਰ, ਮਨਜੀਤ ਕੌਰ, ਸਰਬਜੀਤ ਕੌਰ, ਰਜਨੀ, ਕਿਰਨਾ ਰਾਣੀ, ਕੁਲਵਿੰਦਰ ਕੌਰ, ਕਿਰਪਾਲ ਕੌਰ, ਜਸਵਿੰਦਰ ਕੌਰ, ਨਿਰਮਲਾ ਦੇਵੀ, ਸਰੋਜ ਰਾਣੀ, ਊਸ਼ਾ ਰਾਣੀ, ਸੀਮਾ ਰਾਣੀ, ਰੇਨੂ, ਕਾਜਲ, ਪਰਮਜੀਤ ਕੌਰ, ਸੀਮਾ, ਕਮਲਜੀਤ ਕੌਰ, ਮਨਜੀਤ ਕੌਰ, ਅਵਤਾਰ ਕੌਰ, ਪ੍ਰੀਤੀ, ਬਲਜੀਤ ਕੌਰ, ਬਲਵਿੰਦਰ ਕੌਰ, ਜੋਤੀ, ਸੰਦੀਪ ਕੌਰ, ਮਮਤਾ ਰਾਣੀ, ਬਲਵੀਰ ਕੌਰ, ਗੁਰਮੀਤ ਕੌਰ, ਊਸ਼ਾ ਰਾਣੀ, ਗੁਰਦੇਵ ਕੌਰ, ਰੂਪਾ ਰਾਣੀ ਆਦਿ ਹਾਜ਼ਰ ਸਨ।      

         ਮਿਡ-ਡੇ-ਮੀਲ ਵਰਕਰਾਂ ਦੇ ਸਹਿਯੋਗ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਮੁੱਖ ਸਲਾਹਕਾਰ ਕਰਨੈਲ ਸਿੰਘ ਸਾਬਕਾ ਬੀ ਪੀ ਈ ਓ, ਪਸਸਫ ਦੇ ਸੂਬਾ ਕਮੇਟੀ ਮੈਂਬਰ ਮੋਹਣ ਸਿੰਘ ਪੂੰਨੀਆ, ਜ਼ਿਲ੍ਹਾ ਜਨਰਲ ਸਕੱਤਰ ਗੁਰਦੀਸ਼ ਸਿੰਘ, ਪ੍ਰੈਸ ਸਕੱਤਰ ਦੇਸ ਰਾਜ ਬੱਜੋਂ, ਪੈਨਸ਼ਨਰ ਆਗੂ ਹੈੱਡਮਾਸਟਰ ਹਰਜੋਗ ਸਿੰਘ ਚਾਹਲ ਅਤੇ ਜੋਗਾ ਸਿੰਘ ਕਾਫ਼ਲੇ ਦੇ ਨਾਲ ਸਨ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends