ਪੰਜਾਬ ਦੇ ਸਮੂਹ ਕਲੱਸਟਰ ਸਕੂਲਾਂ ਚ' ਡਾਟਾ ਐਂਟਰੀ ਅਪਰੇਟਰ ਦੀ ਪੋਸਟ ਪਹਿਲ ਦੇ ਅਧਾਰ ਤੇ ਦਿੱਤੇ ਜਾਣ - ਪਨੂੰ , ਲਹੌਰੀਆ


 ਪੰਜਾਬ ਦੇ ਸਮੂਹ ਕਲੱਸਟਰ ਸਕੂਲਾਂ ਚ' ਡਾਟਾ ਐਂਟਰੀ ਅਪਰੇਟਰ ਦੀ ਪੋਸਟ ਪਹਿਲ ਦੇ ਅਧਾਰ ਤੇ ਦਿੱਤੇ ਜਾਣ - ਪਨੂੰ , ਲਹੌਰੀਆ

              ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਕਲੱਸਟਰ ਮੁੱਖੀ ਦੀ ਪੋਸਟ ਇੱਕ ਪ੍ਰਬੰਧਕੀ ਪੋਸਟ ਹੈ । ਪ੍ਰਬੰਧਕੀ ਪੋਸਟ ਹੋਣ ਕਾਰਨ ਸੀ.ਐੱਚ.ਟੀ ਕੋਲੋ ਸੈਂਟਰ ਦੇ ਸਕੂਲਾਂ ਦੇ ਕੰਮਾਂ ਦਾ ਕਾਫੀ ਬੋਝ ਹੰਦਾ ਹੈ । ਸੈਂਟਰ ਸਕੂਲ ਦੇ ਕੰਮਾਂ ਜਿਵੇ ਕਿ ਸੈਂਟਰ ਦੇ ਸਾਰੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣੀ , ਸੈਂਟਰ ਦੇ ਸਕੂਲਾਂ ਦੀਆਂ ਸਾਰੀਆਂ ਗ੍ਰਾਂਟਾਂ ਲਵਾਉਣੀਆਂ , ਆਮ ਮੀੰਟਿਗਾਂ ਤੋ ਇਲਾਵਾਂ ਜੂਮ ਐਪ ਤੇ ਸੈਂਟਰ ਦੀਆਂ ਸਾਰੀਆਂ ਮੀੰਟਿਗ ਕਰਨੀਆਂ , ਸੈਟਰ ਸਕੂਲਾਂ ਦੀਆ ਕਿਤਬਾਂ ਲਿਉਣੀਆ , ਆਪਣੇ ਸਕੂਲ ਦਾ ਸਾਰਾ ਕੰਮ ਵੀ ਕਰਨੇ , ਗਜਟਡ ਛੁੱਟੀ ਤੇ ਐਤਵਾਰ ਵੀ ਜੂਮ ਐਪ ਤੇ ਮੀੰਟਿਗਾਂ ਤੇ ਹੋਰ ਵਿਭਾਗੀ ਕੰਮ ਕਰਨੇ । ਡੀਈੳ ਤੇ ਬੀਈੳ ਨਾਲ ਮੀੰਟਿਗਾਂ ਕਰਨੀਆਂ ਆਦਿ ਹੋਰ ਕੰਮਾਂ ਸੀਐੱਚਟੀ ਨੂੰ ਕਰਨੇ ਪੈਦੇ ਹਨ । 

                    ਇਹਨਾਂ ਕੰਮਾਂ ਇਲਾਵਾਂ ਸਿੱਖਿਆਂ ਵਿਭਾਗ ਨੇ ਇੱਕ ਹੋਰ ਕੰਮ ਕਲੱਸਟਰ ਮੁੱਖੀਆਂ ਤੇ ਥੋਪਿਆਂ ਹੈ ਕਿ ਪਡ਼ੵੋ ਪੰਜਾਬ ਦਾ ਸਾਰਾ ਬੋਝ ਸੀਐੱਚਟੀਜ ਤੇ ਪਾ ਦਿੱਤਾ ਹੈ । ਵਿਭਾਗ ਅਨੁਸਾਰ ਸੀਐੱਚਟੀ ਆਪਣੇ ਸਕੂਲ ਤੋਂ ਇਲਾਵਾਂ ਸੈਂਟਰ ਦੇ ਸਾਰੇਂ ਸਕੂਲਾਂ ਦਾ ਪਡ਼ੋ੍ ਪੰਜਾਬ ਦਾ ਡਾਟਾ ਕਨਸੋਲੀ ਡੇਟ ਕਰਕੇ ਬਲਾਕ ਵਿੱਚ ਦੇਵੇਗਾ । ਜੋ ਕਿ ਡਾਟਾ ਅਪਰੇਟਰ ਤੋ ਬਿਨਾ੍ਂ ਬਹੁਤ ਮੁਸ਼ਕਿਲ ਹੈ । ਉਹਨਾਂ ਸਰਕਾਰ ਤੋ ਮੰਗ ਕੀਤੀ ਹੈ ਕਿ ਪੰਜਾਬ ਦੇ ਸਮੂਹ ਕਲੱਸਟਰ ਸਕੂਲਾਂ ਚ' ਡਾਟਾ ਐਟਰੀ ਅਪਰੇਟਰ ਪਹਿਲ ਦੇ ਅਧਾਰ ਤੇ ਦਿੱਤੇ ਤੇ ਜਾਣ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਤਰਸੇਮ ਲਾਲ , ਰਿਸ਼ੀ ਕੁਮਾਰ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਆਗੂ ਹਾਜਰ ਸਨ ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends