ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22 ਬੀ ਵੱਲੋਂ ਲਾਇਆ ਟਰੇਡ ਯੂਨੀਅਨ ਸਿਧਾਂਤਕ ਸਕੂਲ--
ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਸਰਮਾਏਦਾਰੀ ਪੱਖੀ ਨੀਤੀਆਂ ਦੀ ਸਖਤ ਨਿੰਦਾ-
ਲੁਧਿਆਣਾ:-22 ਮਈ( ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680/22-ਬੀ ਵੱਲੋਂ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਇੱਕ ਰੋਜ਼ਾ ਟਰੇਡ ਯੂਨੀਅਨ ਸਿਧਾਂਤਕ ਸਕੂਲ ਸੂਬਾਈ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਲਗਵਾਇਆ ਗਿਆ। ਸਾਥੀ ਰਾਣਵਾਂ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜੇ ਆਗੂਆਂ ਅਤੇ ਸਕੂਲ ਵਿੱਚ ਹਾਜਰ ਆਗੂਆਂ ਨੂੰ ਜੀ ਆਇਆਂ ਕਿਹਾ ਗਿਆ। ਸਕੂਲ ਵਿੱਚ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ 65 ਆਗੂਆਂ ਨੇ ਸਮੂਲੀਅਤ ਕੀਤੀ।
ਬਤੌਰ ਟੀਚਰ ਉੱਘੇ ਟਰੇਡ ਯੂਨੀਅਨ ਕੌਮੀਂ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਸੂਬਾਈ ਆਗੂ ਕਾਮਰੇਡ ਬਲਕਾਰ ਸਿੰਘ ਵਲਟੋਹਾ ਵੱਲੋਂ ਕਰੀਬ 3 ਘੰਟੇ ਦੇ ਲੰਮੇ ਭਾਸ਼ਨ ਦੌਰਾਨ ਕੌਮਾਂਤਰੀ ਅਤੇ ਕੌਮੀਂ ਪੱਧਰ ਤੇ ਮਨੁੱਖਤਾ ਦੀਆਂ ਜੀਵਨ ਹਾਲਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਹਨਾਂ ਸੌਖੇ ਸਬਦਾਂ ਵਿੱਚ ਦੱਸਿਆ ਕਿ ਦੇਸ ਦੇ ਪੂੰਜੀਪਤੀਆਂ ਵੱਲੋਂ ਦੇਸ ਦੇ ਸਰਮਾਏ ਤੇ ਕਿਵੇਂ ਕਬਜ਼ਾ ਕਰ ਲਿਆ ਹੈ ਅਤੇ ਕਿਵੇਂ ਗਰੀਬ ਹੋਰ ਗਰੀਬ ਹੋ ਰਿਹਾ ਅਤੇ ਅਮੀਰ ਹੋਰ ਅਮੀਰ ਹੋ ਰਿਹਾ । ਮਾਇਆ ਦੇ ਅੰਬਾਰ ਕੁੱਝ ਘਰਾਣਿਆਂ ਕੋਲ ਕਿਓਂ ਲੱਗ ਰਹੇ ਹਨ। ਉਹਨਾਂ ਦੇਸ ਦੇ ਹਾਕਮਾਂ ਦੀਆਂ ਲੋਕ ਅਤੇ ਮਜਦੂਰ ਵਿਰੋਧੀ ਨੀਤੀਆਂ ਦਾ ਬਾਖੂਬੀ ਪ੍ਰਦਾਫਾਸ ਕੀਤਾ ਅਤੇ ਮਨੁੱਖਤਾ ਦੀ ਭਲਾਈ ਲਈ ਸਮੇਂ ਸਮੇਂ ਤੇ ਚੱਲੀਆਂ ਲੋਕ ਪੱਖੀ ਲਹਿਰਾਂ/ਕੁਰਬਾਨੀਆਂ ਕਰਨ ਵਾਲੇ ਨਾਇਕਾਂ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂਰੀ ਤਰ੍ਹਾਂ ਪੁੰਜੀਪਤੀਆਂ ਦਾ ਪੱਖ ਪੂਰ ਰਹੀ ਹੈ,ਦੇਸ ਦਾ ਸਰਮਾਇਆ ਲੁਟਾਇਆ ਜਾ ਰਿਹਾ ਹੈ,ਕਿਰਤੀਆਂ ਦੀ ਛਾਂਟੀ ਕਰਕੇ,ਠੇਕਾ ਅਤੇ ਆਊਟ ਸੋਰਸ਼ ਪ੍ਰਣਾਲੀ ਲਾਗੂ ਕਰਕੇ, ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਸਰਮਾਏਦਾਰੀ ਪੱਖੀ ਨਵੀਂ ਪੈਨਸ਼ਨ ਸਕੀਮ ਲਾਗੂ ਕਰਕੇ, ਰੈਗੂਲਰ ਭਰਤੀ ਬੰਦ ਕਰਕੇ ,ਕਿਰਤ ਕਾਨੂੰਨ ਤੋੜਕੇ ਕਿਰਤੀਆਂ ਦੀ ਆਰਥਿਕ ਲੁੱਟ ਲਈ ਰਸਤੇ ਖੋਲ ਦਿੱਤੇ ਹਨ,ਸਰਕਾਰੀ ਅਦਾਰੇ ਪੂੰਜੀਪਤੀਆਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ, ਅਮੀਰਾਂ ਨੂੰ ਟੈਕਸਾਂ ਤੋਂ ਛੋਟਾਂ ਅਤੇ ਆਮ ਲੋਕਾਂ ਤੇ ਟੈਕਸ਼ਾਂ ਦਾ ਭਾਰ ਪਾਇਆ ਜਾ ਰਿਹਾ,ਬੇਰੁਜਗਾਰੀ ਅਤੇ ਮਹਿੰਗਾਈ ਨੇ ਸਭ ਹੱਦਾਂ ਤੋੜ ਦਿੱਤੀਆਂ ਅਤੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰਨ ਦਿੱਤਾ ਹੈ,ਮੋਦੀ ਸਰਕਾਰ ਦੀਆਂ ਲੋਕ ਤੇ ਦੇਸ ਵਿਰੋਧੀ ਨੀਤੀਆਂ ਨੂੰ ਠੱਲਣ ਅਤੇ ਕਿਰਤੀ ਵਰਗ ਦੇ ਚੰਗੇਰੇ ਭਵਿੱਖ ਲਈ ਸਮੂਹ ਪੀੜਤ ਲੋਕਾਂ ਦਾ ਮਜ਼ਬੂਤ ਏਕਾ ਉਸਾਰ ਕੇ ਤਿੱਖੇ ਅਤੇ ਸੰਘਣੇ ਸੰਘਰਸ਼ਾਂ ਵਿੱਚ ਕੁੱਦਣਾਂ ਹੀ ਠੀਕ ਰਾਹ ਹੈ। ਸਟੇਜ ਦੀ ਕਾਰਵਾਈ ਸੂਬਾ ਜਨਰਲ ਸਕੱਤਰ ਸੁਰਿੰਦਰ ਪੁਆਰੀ ਨੇ ਬਹੁਤ ਵਧੀਆ ਢੰਗ ਨਾਲ਼ ਨਿਭਾਈ। ਅੰਤ ਵਿੱਚ ਸੂਬਾਈ ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਸਾਰੇ ਸਾਥੀਆਂ ਅਤੇ ਵਿਸੇਸ਼ ਤੌਰ ਤੇ ਪਹੁੰਚੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਮੈਲਡੇ,ਫੈਡਰੇਸ਼ਨ ਦੇ ਵਿੱਤ ਸਕੱਤਰ ਮਨਜੀਤ ਸਿੰਘ ਗਿੱਲ,ਪ੍ਰੈਸ ਸਕੱਤਰ ਪ੍ਰਭਜੀਤ ਸਿੰਘ ਉੱਪਲ,ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਕੋ ਕਨਵੀਨਰ ਰਣਦੀਪ ਸਿੰਘ,ਗੌ:ਸਕੂਲ ਟੀਚਰ ਯੂਨੀਅਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ,ਪੀ ਆਰ ਟੀ ਸੀ ਵੱਲੋਂ ਮੁਹੰਮਦ ਖਲੀਲ,ਬਿਜਲੀ ਫੈਡਰੇਸ਼ਨ ਵੱਲੋਂ ਚਮਕੌਰ ਸਿੰਘ,ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਜਸਵਿੰਦਰ ਸਿੰਘ,ਜਸਪਾਲ ਗਡਹੇੜਾ,ਰਾਜ ਕੁਮਾਰ ਰੰਗਾ,ਜਸਪਾਲ ਸਿੰਘ,ਸੁਭਾਸ ਮੱਟੂ,ਡਿੰਪਲ ਰਹੇਲਾ, ਪ੍ਰਭਜੀਤ ਸਿੰਘ ਉੱਪਲ, ਮਨਜੀਤ ਸਿੰਘ ਗਿੱਲ, ਨਵੀਨ ਸੱਚਦੇਵਾ ਜੀਰਾ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਸੰਜੀਵ ਸ਼ਰਮਾ ਲੁਧਿਆਣਾ, ਪਰਮਿੰਦਰ ਪਾਲ ਸਿੰਘ ਕਾਲੀਆ ਆਦਿ ਸਮੇਤ ਡੈਲੀਗੇਟ ਹਾਜ਼ਰ ਸਨ।
ਜਾਰੀ ਕਰਤਾ: ਟਹਿਲ ਸਿੰਘ ਸਰਾਭਾ :-8437189750