ਇੰਤਜਾਰ ਦੀਆਂ ਘੜੀਆਂ ਖਤਮ,ਜ਼ਿਲੇ ਤੋਂ ਜ਼ਿਲੇ ਅੰਦਰ ਬਦਲੀਆਂ ਦੇ ਆਰਡਰ ਆਨਲਾਈਨ ਜਾਰੀ, ਕਰੋ ਡਾਊਨਲੋਡ

 ਇੰਤਜਾਰ ਦੀਆਂ ਘੜੀਆਂ ਖਤਮ......


ਪੰਜਾਬ ਦੇ ਅਧਿਆਪਕਾਂ ਦੀਆਂ ਪਹਿਲੇ ਗੇੜ ਦੀਆਂ ਜ਼ਿਲੇ ਤੋਂ ਜ਼ਿਲੇ ਅੰਦਰ ਬਦਲੀਆਂ ਦੇ ਆਰਡਰ ਥੋੜ੍ਹੀ ਆਨਲਾਈਨ ਜਾਰੀ ਹੋ ਗਏ ਹਨ।



ਜ਼ਿਲੇ ਤੋਂ ਜ਼ਿਲੇ ਅੰਦਰ ਹੀ ਬਦਲੀ ਕਰਵਾਉਣ ਵਾਸਤੇ ਸੂਬੇ ਦੇ ਕੁੱਲ 5172 ਅਧਿਆਪਕਾਂ ਨੇ ਆਪਣੀ ਬਦਲੀ ਕਰਵਾਉਣ ਵਾਸਤੇ ਆਨਲਾਈਨ ਵਿਧੀ ਰਾਹੀਂ ਅਪਲਾਈ ਕੀਤਾ ਸੀ, ਜਿੰਨਾਂ ਵਿੱਚੋਂ 2651 ਬਦਲੀਆਂ ਦੇ ਆਰਡਰ ਜਾਰੀ ਕੀਤੇ ਗਏ ਹਨ।  Check your transfer here 

ਇਸੇ ਤਰਾਂ ਸਕੂਲ ਅਮਲੇ ਦੇ 308 ਨਾਨ ਟੀਚਿੰਗ ਸਟਾਫ਼ ਮੈਂਬਰਾਂ ਨੇ ਬਦਲੀ ਵਾਸਤੇ ਅਪਲਾਈ ਕੀਤਾ ਸੀ ਜਿਸ ਵਿੱਚੋਂ 275 ਬਦਲੀਆਂ ਕੀਤੀਆਂ ਗਈਆਂ ਹਨ। Check your transfer here 

ਇਹ ਬਦਲੀਆਂ ਪੂਰੀ ਪਾਰਦਰਸ਼ਤਾ ਨਾਲ ਪ੍ਰਾਪਤ ਮੈਰਿਟ ਅੰਕਾਂ ਦੇ ਆਧਾਰ ਤੇ ਆਨਲਾਈਨ ਕੀਤੀਆਂ ਗਈਆਂ ਹਨ।

ਪਾਰਦਰਸ਼ਤਾ ਨੂੰ ਕਾਇਮ ਰੱਖਦਿਆਂ ਅਪਲਾਈ ਕਰਨ ਵਾਲੇ ਹਰ ਅਧਿਆਪਕ ਦੀ ਮੁਕੰਮਲ ਮੈਰਿਟ ਲਿਸਟ ਵੀ ਵੈਬਸਾਈਟ ਤੇ ਅਪਲੋਡ ਹੋਵੇਗੀ। https://www.epunjabschool.gov.in/


ਇਸਤੋਂ ਬਾਅਦ ਦੂਜੇ ਗੇੜ ਵਿੱਚ ਅੰਤਰ ਜ਼ਿਲਾ ਬਦਲੀਆਂ ਅਤੇ ਤੀਜੇ ਗੇੜ ਵਿੱਚ ਆਪਸੀ ਬਦਲੀਆਂ ਦਾ ਕੰਮ ਮੁਕੰਮਲ ਕੀਤਾ ਜਾਵੇਗਾ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ "ਆਉਣ ਵਾਲੇ ਦਿਨਾਂ ਵਿੱਚ ਮੇਰੀ ਕੋਸ਼ਿਸ਼ ਹੋਵੇਗੀ ਕਿ ਪੰਜਾਬ ਦੇ ਹਰ ਸਕੂਲ ਵਿੱਚ ਪੂਰੇ ਅਧਿਆਪਕ ਹੋਣ ਅਤੇ ਘਰਾਂ ਤੋਂ ਦੂਰ-ਦੁਰੇਡੇ ਸੇਵਾ ਕਰ ਕਰੇ ਅਧਿਆਪਕਾਂ ਨੂੰ ਉਹਨਾਂ ਦੀ ਰਿਹਾਇਸ਼ ਦੇ ਨੇੜੇ ਅਡਜਸਟ ਕੀਤਾ ਜਾਵੇ।"

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends