SOE EXAM DATESHEET: ਸਕੂਲ ਆਫ ਐਮੀਨੈਂਸ , 11 ਵੀਂ ਜਮਾਤ ਵਿੱਚ ਦਾਖ਼ਲੇ ਲਈ ਪ੍ਰੀਖਿਆ ਸ਼ਡਿਊਲ ਜਾਰੀ

SOE EXAM DATESHEET: ਸਕੂਲ ਆਫ ਐਮੀਨੈਂਸ , 11 ਵੀਂ ਜਮਾਤ ਵਿੱਚ ਦਾਖ਼ਲੇ ਲਈ ਪ੍ਰੀਖਿਆ ਸ਼ਡਿਊਲ ਜਾਰੀ 


ਡਾਇਰੈਕਟਰ ਐੱਸਸੀਈਆਰਟੀ ਪੰਜਾਬ ਵਲੋਂ ਸਕੂਲ ਆਫ ਐਮੀਨੈਂਸ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਸਬੰਧੀ , ਦਾਖਲਾ ਪ੍ਰੀਖਿਆ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਡਾਇਰੈਕਟਰ ਐੱਸਸੀਈਆਰਟੀ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਹੈ ਕਿ ,"ਵਿਦਿਆਰਥੀਆਂ ਦਾ ਡਾਟਾ ਬਾਰ-ਬਾਰ SOE ਸਕੂਲ ਪ੍ਰਿੰਸੀਪਲਜ਼ ਅਤੇ ਸਮੂਹ ਜਿਲ੍ਹਾ ਸਿੱਖਿਆ ਅਫਸਰ(ਸੈਸਿ) ਨੂੰ ਵੱਟਸਅਪ ਗਰੁੱਪਾਂ ਰਾਹੀਂ ਡਾਟਾ ਭੇਜ ਕੇ ਅਜਿਹੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਦੇ ਦੋਵੇ ਪੜਾਅ ਪੂਰੇ ਕਰਵਾਉਣ ਲਈ ਮੈਸੇਜ਼ ਭੇਜੇ ਗਏ ਪ੍ਰੰਤੂ ਫਿਰ ਵੀ ਲੱਗਭੱਗ 11222 ਵਿਦਿਆਰਥੀਆਂ ਦੀ ਰਜਿਸਟਰੇਸ਼ਨ ਅਧੂਰੀ ਹੈ। ਇਸ ਲਈ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਰਜਿਸ਼ਟਰੇਸ਼ਨ ਫਾਰਮ ਪੂਰਾ ਕਰਨ ਲਈ ਮਿਤੀ 07-04-2023 ਸ਼ਾਮ 5:00 ਵਜੇ ਤੱਕ ਸਮਾਂ ਦਿੱਤਾ ਜਾਂਦਾ ਹੈ ਤਾਂ ਕਿ ਅਜਿਹੇ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਰੋਲ ਨੰਬਰ /ਐਡਮਿਟ ਕਾਰਡ ਜਾਰੀ ਹੋ ਸਕਣ। ਇਸ ਸੰਬੰਧੀ ਹਦਾਇਤ ਕੀਤੀ ਜਾਂਦੀ ਹੈ ਕਿ ਮਿਤੀ 07-04-2023 ਸ਼ਾਮ 5:00 ਵਜੇ ਤੋਂ ਬਾਅਦ ਇਸ ਸੰਬੰਧੀ ਹੋਰ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ ਅਤੇ ਰਜਿਸ਼ਟਰੇਸ਼ਨ ਪੂਰੀ ਨਾ ਹੋਣ ਦੀ ਸੂਰਤ ਵਿੱਚ ਰੋਲ ਨੰਬਰ /ਐਡਮਿਟ ਕਾਰਡ ਜਾਰੀ ਨਹੀਂ ਕੀਤੇ ਜਾਣਗੇ।


11ਵੀਂ ਕਲਾਸ ਵਿੱਚ ਦਾਖਲੇ ਲਈ ਦਾਖਲਾ ਪ੍ਰੀਖਿਆ ਦੀ ਮਿਤੀ 16-04-2023 ਨੂੰ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 01:00 ਵਜੇ ਤੱਕ ਹੋਵੇਗੀ।


RECENT UPDATES