ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲਾਂ ਨੂੰ ਲਿਖਿਆ ਗਿਆ ਹੈ ਕਿ ਸ਼ੈਸਨ 2023-24 ਦੋਰਾਨ ਵੱਖ-ਵੱਖ ਸੈਂਟਰਲ / ਸਟੇਟ ਸਪਾਂਸਰਡ ਵਜੀਫਾ ਸਕੀਮਾਂ ਅਧੀਨ ਯੋਗ ਵਿਦਿਆਰਥੀਆਂ ਨੂੰ ਅਪਲਾਈ ਕਰਵਾਉਣ ਲਈ ਜਲਦ ਹੀ ਈ-ਪੰਜਾਬ ਪੋਰਟਲ ਖੋਲਿਆ ਜਾਣਾ ਹੈ। ਇਸ ਲਈ ਯੋਗ ਵਿਦਿਆਰਥੀਆਂ ਨੂੰ ਅਪਲਾਈ ਕਰਵਾਉਣ ਸਮੇਂ ਹੇਠ ਦਰਸਾਏ ਅਨੁਸਾਰ ਦਿਸਾ ਨਿਰੋਦਸ਼ ਧਿਆਨ ਵਿੱਚ ਰੱਖਣੇ ਯਕੀਨੀ ਬਣਾਏ ਜਾਣ :-
ਸ਼ੈਸ਼ਨ 2023-24 ਦੌਰਾਨ ਦਾਖਲੇ ਸ਼ਰੂ ਹੋ ਚੁੱਕੇ ਹਨ। ਇਸ ਲਈ ਵੱਖ-ਵੱਖ ਸੈਂਟਰਲੀ / ਸਟੇਟ ਸਪਾਂਸ਼ਰਡ ਵਜੀਫਾ ਸਕੀਮਾਂ ਅਧੀਨ ਅਪਲਾਈ ਕਰਵਾਉਣ ਲਈ ਯੋਗ ਵਿਦਿਆਰਥੀਆਂ ਦੀ ਚੋਣ ਦਾਖਲੇ ਸਮੇਂ ਹੀ ਕਰ ਲਈ ਜਾਵੇ।
DOCUMENTS REQUIRED FOR SCHOLARSHIP IN PUNJAB
ਜਿਹੜੇ ਵਿਦਿਆਰਥੀ ਵਜੀਫੇ ਦੇ ਯੋਗ ਹਨ, ਉਹਨਾਂ ਦੇ ਲੋੜੀਂਦੇ ਦਸਤਾਵੇਜ ਜਿਵੇਂ ਕਿ ਇਨਕਮ ਸਰਟੀਫਿਕੇਟ, ਕਿੱਤਾ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਡੋਮੀਸਾਈਲ ਸਰਟੀਫਿਕੇਟ,ਆਧਾਰ ਨੰਬਰ ਆਦਿ ਤੁਰੰਤ ਬਣਾ ਲਏ ਜਾਣ। ਯੋਗ ਵਿਦਿਆਰਥੀਆਂ ਦੇ ਬੈਂਕ ਅਕਾਊਂਟ ਐਕਟਿਵ ਹੋਏ ਚਾਹੀਦੇ ਹਨ ਅਤੇ ਬੈਂਕ ਖਾਤਾ ਆਧਾਰ ਨਾਲ ਸੀਡਿਡ ਹੋਣਾ ਚਾਹੀਦਾ ਅਤੇ ਮਰਜ ਹੋਈਆ ਬੈਂਕਾਂ ਦੇ IFSC ਕੋਡ ਅਪਡੇਟ ਹੋਏ ਚਾਹੀਦੇ ਹਨ। ਇਸ ਲਈ ਇਸ ਸਬੰਧੀ ਤੁਰੰਤ ਧਿਆਨਪੂਰਵਕ ਕਾਰਵਾਈ ਕਰ ਲਈ ਜਾਵੇ।
ਵਜੀਫਾ ਅਪਲਾਈ ਕਰਨ ਸਮੇਂ ਆਉਂਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਸਕੂਲ ਪੱਧਰ ਤੇ ਸਕੂਲ ਮੁਖੀ ਨੂੰ ਇਨਸਟੀਚਿਊਟ ਨੋਡਲ ਅਫਸਰ ਅਤੇ ਜਿਲਾ ਪੱਧਰ ਤੇ ਜਿਲਾ ਸਿੱਖਿਆ ਅਫਸਰ ਨੂੰ ਜਿਲਾ ਸ਼ੈਕਸਨਿੰਗ ਅਥਾਰਟੀ ਨਿਯੁਕਤ ਕੀਤਾ ਹੋਇਆ ਹੈ। ਈ-ਪੰਜਾਬ ਪੋਰਟਲ ਤੇ ਵਿਦਿਆਰਥੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਈ-ਪੰਜਾਬ ਪੋਰਟਲ ਤੇ ਸਕੂਲ ਦੀ ਲਾਗ ਇਨ ਆਈ.ਡੀ. ਤੇ Grievances Link :- (Student → Scholarship → Add Grievances) ਦਾ ਉਪਬੰਧ ਕੀਤਾ ਗਿਆ ਹੈ। ਇਸ ਸਬੰਧੀ ਇਨਸਟੀਚਿਊਟ ਨੋਡਲ ਅਫਸਰ (ਪ੍ਰਿੰਸੀਪਲ), ਜਿਲਾ ਸ਼ੈਕਸਨਿੰਗ ਅਥਾਰਟੀ ਨਾਲ ਰਾਬਤਾ ਕਾਇਮ ਕਰਕੇ ਵਿਦਿਆਰਥੀਆਂ ਦੇ Grievances ਦਾ ਨਿਪਟਾਰਾ ਕਰਨ ਅਤੇ ਇਨਸਟੀਚਿਊਟ ਨੋਡਲ ਅਫਸਰ (ਪ੍ਰਿੰਸੀਪਲ), ਯੋਗ ਵਿਦਿਆਰਥੀਆਂ ਦੇ ਲੋੜੀਂਦੇ ਦਸਤਾਵੇਜ ਚੰਗੀ ਤਰ੍ਹਾਂ ਚੈੱਕ ਕਰਦੇ ਹੋਏ, ਆਪਣੇ ਰਿਕਾਰਡ ਵਿੱਚ ਰੱਖਣੇ ਯਕੀਨੀ ਬਣਾਉਣ ਤਾਂ ਜੋ Audit Objection ਤੋਂ ਬਚਿਆ ਜਾ ਸਕੇ।