PSEB 5TH RESULT 2023: ਮਹਿਜ਼ 10 ਦਿਨਾਂ ਦੇ ਅੰਦਰ-ਅੰਦਰ ਹੀ ਸਮੁੱਚੇ ਨਤੀਜਾ ਐਲਾਨਿਆ - ਸਿੱਖਿਆ ਮੰਤਰੀ
ਚੰਡੀਗੜ੍ਹ, 6 ਅਪ੍ਰੈਲ 2023
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 5 ਵੀਂ ਜਮਾਤ ਦੇ ਨਤੀਜੇ ਦੇ ਐਲਾਨ ਤੋਂ ਬਾਅਦ ਕਿਹਾ,"ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ..
ਇਸ ਪ੍ਰੀਖਿਆ ਵਿੱਚ 2,93,847 ਪ੍ਰੀਖਿਆਰਥੀ ਬੈਠੇ ਸਨ ਜਿੰਨਾਂ ਵਿੱਚੋ 2,92,947 ਪਾਸ ਹੋਏ । ਪਾਸ ਪ੍ਰਤੀਸ਼ਤਤਾ 99.69% ਰਹੀ.ਇਹ ਪ੍ਰੀਖਿਆ 27 ਮਾਰਚ ਨੂੰ ਖਤਮ ਹੋਈ ਸੀ ਅਤੇ ਮਹਿਜ਼ 10 ਦਿਨਾਂ ਦੇ ਅੰਦਰ-ਅੰਦਰ ਹੀ ਸਮੁੱਚੇ ਨਤੀਜਾ ਐਲਾਨਿਆ ਗਿਆ ।
ਸਰਕਾਰੀ ਪ੍ਰਾਇਮਰੀ ਸਕੂਲ, ਰੱਲਾ ਕੋਠੇ (ਜ਼ਿਲਾ ਮਾਨਸਾ) ਦੀਆਂ ਬੱਚੀਆਂ ਜਸਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ ਅਤੇ ਨਵਦੀਪ ਕੌਰ ਪੁੱਤਰੀ ਕਰਮਜੀਤ ਸਿੰਘ ਨੇ ਪਹਿਲੇ ਸਥਾਨ ਕਰਕੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਆ ਰਹੇ ਬਦਲਾਅ ਦਾ ਨਮੂਨਾ ਲੋਕਾਂ ਸਾਹਮਣੇ ਪੇਸ਼ ਕੀਤਾ।"