ਗੁਰੂ ਨਾਨਕ ਕਾਲਜ, ਬੁਢਲਾਡਾ, ਮਾਨਸਾ ਲਈ ਪ੍ਰਿੰਸੀਪਲ ਦੀ ਰੈਗੂਲਰ (95% ਗ੍ਰਾਂਟ-ਇਨ-ਏਡ) ਅਸਾਮੀ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਤ ਕਾਲਜ ਲਈ ਪ੍ਰਬੰਧਕੀ ਕੁਸ਼ਲਤਾਵਾਂ ਵਾਲੇ ਪ੍ਰਤੀਬੱਧ ਤਜ਼ਰਬੇਕਾਰ ਸਿੱਖਿਆ ਸ਼ਾਸਤਰੀ ਜੋ ਪ੍ਰਿੰਸੀਪਲ ਵਜੋਂ ਕਾਰਜ ਕਰਨ ਦੀ ਇੱਛਾ ਰੱਖਦੇ ਹੋਣ, ਦੀ ਲੋੜ ਹੈ।
ਤਨਖਾਹ, ਗਰੇਡ, ਤਜ਼ਰਬਾ ਅਤੇ ਯੋਗਤਾਵਾਂ ਯੂ.ਜੀ.ਸੀ./ਪੰਜਾਬ ਸਰਕਾਰ/ਪੰਜਾਬੀ ਯੂਨੀਵਰਸਿਟੀ, ਪਟਿਆਲਾ/ਮੈਨੇਜਮੈਂਟ ਦੇ ਨਿਯਮਾਂ ਅਨੁਸਾਰ ਹੋਣਗੀਆਂ।ਅਰਜ਼ੀ ਫਾਰਮ www.desgpc.org ਤੋਂ ਡਾਊਨਲੋਡ ਕਰਨ ਉਪਰੰਤ ਰਜਿਸਟਰਡ ਡਾਕ/ਸਪੀਡ ਰਾਹੀਂ ਸਰਟੀਫਿਕੇਟਾਂ ਅਤੇ ਲੋੜੀਂਦੇ ਦਸਤਾਵੇਜਾਂ ਦੀਆਂ ਫੋਟੋ ਕਾਪੀਆਂ ਸਹਿਤ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਨੂੰ ਬਹਾਦਰਗੜ੍ਹ, ਪਟਿਆਲਾ-147021 ਵਿਖੇ 15 ਦਿਨਾਂ ਦੇ ਅੰਦਰ (ਮਿਤੀ 26-04-2023 ਤੱਕ) ਭੇਜੇ ਜਾਣ। ਉਪਰੋਕਤ ਅਸਾਮੀ ਦੇ ਵੇਰਵੇ ਯੂਨੀਵਰਸਿਟੀ ਪੋਰਟਲ collegejobs.punjabiuniversity.ac.in 'ਤੇ ਉਪਲਬਧ ਹਨ ਅਤੇ ਉਮੀਦਵਾਰ ਨੂੰ ਅਸਾਮੀ ਲਈ 15 ਦਿਨਾਂ ਦੇ ਅੰਦਰ ਆਨਲਾਈਨ ਅਪਲਾਈ ਕਰਨਾ ਲਾਜ਼ਮੀ ਹੋਵੇਗਾ। ਸਿਰਫ ਉਨ੍ਹਾਂ ਉਮੀਦਵਾਰਾਂ ਨੂੰ ਹੀ ਇੰਟਰਵਿਊ ਲਈ ਬੁਲਾਇਆ ਜਾਵੇਗਾ ਜਿਨ੍ਹਾਂ ਨੇ ਭਰਤੀ ਪੋਰਟਲ 'ਤੇ ਆਨਲਾਈਨ ਸਮੇਂ ਸਿਰ ਅਪਲਾਈ ਕੀਤਾ ਹੋਵੇਗਾ। ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ।