ਮਿਡ-ਡੇ-ਮੀਲ ਸੋਸਾਇਟੀ ਪੰਜਾਬ
ਪੰਜਾਬ ਸਿੱਖਿਆ ਬੋਰਡ (ਪੀ.ਐਸ.ਈ.ਬੀ.), ਕੰਪਲੈਕਸ, ਈ ਬਲਾਕ, ਪੰਜਵੀਂ ਮੰਜਿਲ, ਫੇਜ਼-8, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਪੰਜਾਬ ਵਲੋਂ ਮਿਡ ਡੇ ਮੀਲ ਸਕੀਮ ਅਧੀਨ ਕੰਮ ਕਰ ਰਹੇ ਕੁੱਕ ਕਮ ਹੈਲਪਰਾਂ ਨੂੰ ਅਚਨਚੇਤ ਛੁੱਟੀ ਦੇਣ ਸਬੰਧੀ ਪੱਤਰ ਜਾਰੀ ਕੀਤਾ ਹੈ।
ਮਿਡ ਡੇ ਮੀਲ ਸਕੀਮ ਅਧੀਨ ਕੰਮ ਕਰ ਰਹੇ ਕੁੱਕ ਕਮ ਹੈਲਪਰਾਂ ਨੂੰ 12 ਅਚਨਚੇਤ ਛੁੱਟੀਆਂ ਇੱਕ ਕੈਲੰਡਰ ਸਾਲ ਵਿੱਚ ਮਿਲਣਯੋਗ ਹੋਣਗੀਆਂ।
ਮਿਡ ਡੇ ਮੀਲ ਸਕੀਮ ਅਧੀਨ ਕੰਮ ਕਰ ਰਹੇ ਕੁੱਕ ਕਮ ਹੈਲਪਰਾਂ ਨੂੰ ਮਿਲਣਯੋਗ ਅਚਨਚੇਤ ਛੁੱਟੀਆਂ ਹੇਠ ਲਿਖੇ ਅਨੁਸਾਰ ਹਨ:-
ਛੁੱਟੀਆਂ ਦੀ ਕਿਸਮ: ਅਚਨਚੇਤ ਛੁੱਟੀ ( (ਮਿਹਨਤਾਨ ਸਮੇਤ)
ਕੁਲ ਦਿਨ ਵੱਧ ਤੋਂ ਵੱਧ : 12 ਦਿਨ ( ਕੈਲੰਡਰ ਸਾਲ ਵਿੱਚ)
ਸਮੱਰਥ ਅਧਿਕਾਰੀ : ਡੀਡੀਓ
ਵਿਸ਼ੇਸ਼ ਕਥਨ :
ੳ) ਲਗਾਤਾਰ 03 ਦਿਨਾਂ ਤੋਂ ਵੱਧ ਛੁੱਟੀ ਨਹੀਂ ਮਿਲੇਗੀ
ਅ) ਮਹੀਨੇ ਵਿੱਚ 03 ਦਿਨਾ ਤੋਂ ਵੱਧ ਛੁਟੀ ਨਹੀਂ ਮਿਲੇਗੀ ।
ੲ) ਛੁੱਟੀ ਪਹਿਲਾਂ ਮੰਜੂਰ ਕਰਵਾਈ ਜਾਵੇਗੀ, ਨਾਂ ਟਾਲਣਯੋਗ ਹਾਲਤਾਂ ਵਿੱਚ ਛੁੱਟੀ ਫੋਨ ਰਾਹੀਂ, ਜਿਸ ਦਾ ਰਿਕਾਰਡ ਹੋਵੇ, ਸਕੂਲ ਮੁਖੀ ਤੋਂ ਲਈ ਜਾ ਸਕਦੀ ਹੈ।
ਸ) ਛੁੱਟੀ ਅਧਿਕਾਰ ਨਹੀਂ ਹੈ, ਇਸ ਲਈ ਲੋੜ ਪੈਣ ਤੇ ਛੁੱਟੀ ਲਈ ਜਾਵੇ, ਸਕੂਲ ਮੁੱਖੀ ਨੂੰ ਛੁੱਟੀ ਮੰਜੂਰ/ਨਾ ਮੰਜੂਰ ਕਰਨ ਦਾ ਪੂਰਾ ਅਧਿਕਾਰ ਹੋਵੇਗਾ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਕੁੱਕ ਵੱਲੋਂ ਛੁੱਟੀ ਲੈਣ ਨਾਲ ਸਕੂਲ ਵਿੱਚ ਮਿਡ ਡੇ ਮੀਲ ਬੰਦ ਨਾ ਹੋਵੇ।
READ LETTER REGARDING CASUAL LEAVES FOR MID DAY MEAL WORKERS