JALALABAD- TARN TARAN ACCIDENT: ਡਿਊਟੀ ਜਾ ਰਹੇ ਅਧਿਆਪਕਾਂ ਦਾ ਹੋਇਆ ਐਕਸੀਡੈਂਟ, 2 ਅਧਿਆਪਕਾਂ ਦੀ ਹਾਲਤ ਗੰਭੀਰ

JALALABAD- TARN TARAN ACCIDENT: ਡਿਊਟੀ ਜਾ ਰਹੇ ਅਧਿਆਪਕਾਂ ਦਾ ਹੋਇਆ ਐਕਸੀਡੈਂਟ, 2 ਅਧਿਆਪਕਾਂ ਦੀ ਹਾਲਤ ਗੰਭੀਰ 

ਤਰਨਤਾਰਨ, 3 ਅਪ੍ਰੈਲ 

ਅੱਜ ਸਵੇਰੇ ਕਰੀਬ 6 ਵਜੇ ਜਲਾਲਾਬਾਦ ਤੋਂ ਤਰਨਤਾਰਨ ਦੇ ਵਲਟੋਹਾ ਡਿਊਟੀ ‘ਤੇ ਜਾ ਰਹੇ ਅਧਿਆਪਕਾਂ ਨਾਲ ਫਿਰੋਜ਼ਪੁਰ ਹਾਈਵੇ 'ਤੇ ਪੈਂਦੇ ਪਿੰਡ ਪੀਰ ਮੁਹੰਮਦ ਕੋਲ  ਐਕਸੀਡੈਂਟ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ, ਗੱਡੀ ਵਿੱਚ 11 ਦੇ ਕਰੀਬ ਅਧਿਆਪਕਾਂ ਸਵਾਰ ਸਨ। ਇਸ ਹਾਦਸੇ ਵਿੱਚ 2 ਅਧਿਆਪਕ  ਗੰਭੀਰ ਰੂਪ ਵਿਚ ਜਖਮੀ ਹੋਏ। 




ਗੰਭੀਰ ਜ਼ਖ਼ਮੀ ਹੋਏ  ਅਧਿਆਪਕਾਂ  ਨੀਲਮ ਅਤੇ ਪਵਨ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਅਤੇ ਬਾਕੀ ਅਧਿਆਪਕ ਜਲਾਲਾਬਾਦ ਜੇਰੇ ਇਲਾਜ  ਹਨ ।  ਮੀਡੀਆ ਮੁਤਾਬਿਕ, ਰੋਜ਼ਾਨਾ ਦੀ ਤਰਾਂ ਅੱਜ ਵੀ ਜਲਾਲਾਬਾਦ ਤੋਂ ਵਲਟੋਹਾ ਡਿਊਟੀ ਲਈ 11 ਅਧਿਆਪਕ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਹ ਫਿਰੋਜ਼ਪੁਰ ਦੇ ਪਿੰਡ ਪੀਰ ਮੁਹੰਮਦ ਕੋਲ ਪੁੱਜੇ ਤਾਂ, ਅਚਾਨਕ ਗੱਡੀ ਸੜਕ ਵਿੱਚ ਪਹਿਲੋਂ ਡਿੱਗੇ ਸਫੈਦੇ ਨਾਲ ਜਾ ਟਕਰਾਈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends