BREAKING NEWS: ਸਿੱਖਿਆ ਵਿਭਾਗ ਵੱਲੋਂ ਈ ਪੋਰਟਲ ਤੇ ਬਦਲੀਆਂ ਦੇ ਆਰਡਰ ਕੀਤੇ ਅਪਲੋਡ, ਕਰੋ ਡਾਊਨਲੋਡ

BREAKING NEWS: ਸਿੱਖਿਆ ਵਿਭਾਗ ਵੱਲੋਂ ਈ ਪੋਰਟਲ ਤੇ ਬਦਲੀਆਂ ਦੇ ਆਰਡਰ ਕੀਤੇ ਅਪਲੋਡ, ਕਰੋ ਡਾਊਨਲੋਡ 


ਚੰਡੀਗੜ੍ਹ, 4 ਅਪ੍ਰੈਲ 2023

ਸਿੱਖਿਆ ਵਿਭਾਗ ਪੰਜਾਬ ਵਲੋਂ ਸਾਲ 2019, 2021 ਅਤੇ 2022 ਦੌਰਾਨ ਆਨਲਾਈਨ ਵਿਧੀ ਰਾਹੀਂ ਪਾਲਿਸੀ ਤਹਿਤ ਅਧਿਆਪਕਾਂ/ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਇਹਨਾਂ ਬਦਲੀਆਂ ਦੌਰਾਨ ਕੁਝ ਅਧਿਆਪਕ/ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਅਜਿਹੇ ਹਨ ਜੋ ਬਦਲੀ ਕਰਵਾਉਣ ਵਿੱਚ ਸਫਲ ਹੋ ਗਏ ਸਨ ਪਰੰਤੂ ਕੁਝ ਕਾਰਨਾਂ ਕਰਕੇ ਉਹਨਾਂ ਦੀ ਬਦਲੀ ਲਾਗੂ ਨਹੀਂ ਹੋ ਸਕੀ ਅਤੇ ਉਹ ਉਸੇ ਸਕੂਲ ਵਿੱਚ ਕੰਮ ਕਰ ਰਹੇ ਹਨ ਜਿਥੋਂ ਉਹਨਾਂ ਦੀ ਬਦਲੀ ਹੋਈ ਸੀ।



ਅਜਿਹੇ ਅਧਿਆਪਕ ਜਿੰਨਾਂ ਦੀ ਬਦਲੀ ਲਾਗੂ ਨਹੀਂ ਹੋ ਸਕੀ ਅਤੇ ਉਸੇ ਸਕੂਲ ਵਿੱਚ ਕੰਮ ਕਰ ਰਹੇ ਹਨ, ਨੂੰ ਬਦਲੀ ਰੱਦ ਕਰਵਾਉਣ ਦਾ ਮੌਕਾ ਦਿੱਤਾ ਗਿਆ ਸੀ।


ਅਜਿਹੇ ਅਧਿਆਪਕ/ਕੰਪਿਊਟਰ ਫੈਕਲਟੀ/ਨਾਨ ਟੀਚਿੰਗ ਸਟਾਫ ਜਿੰਨਾਂ ਨੇ ਆਪਣੀ ਬਦਲੀ ਰੱਦ ਕਰਵਾਉਣ ਸਬੰਧੀ ਈ-ਪੰਜਾਬ ਪੋਰਟਲ ਅਪਲਾਈ ਕੀਤਾ ਸੀ, ਉਹਨਾਂ ਦੇ ਤਬਾਦਲੇ ਰੱਦ ਕਰਨ ਦੇ ਆਰਡਰ ਉਹਨਾਂ ਦੇ ਨਿੱਜੀ ਈ-ਪੰਜਾਬ ਖਾਤਿਆਂ ਵਿੱਚ ਭੇਜ ਦਿੱਤੇ ਗਏ ਹਨ। Check your order here 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends