ਸ਼ਹੀਦ ਕਰਤਾਰ ਸਿੰਘ ਸ.ਸ.ਸ.ਸਕੂਲ ਸਰਾਭਾ ਵਿਖੇ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਬਤੌਰ ਪ੍ਰਿੰਸੀਪਲ ਜੁਆਇੰਨ ਕੀਤਾ

ਸ਼ਹੀਦ ਕਰਤਾਰ ਸਿੰਘ ਸ.ਸ.ਸ.ਸਕੂਲ ਸਰਾਭਾ ਵਿਖੇ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਬਤੌਰ ਪ੍ਰਿੰਸੀਪਲ ਜੁਆਇੰਨ ਕੀਤਾ ਗਿਆ-    




  ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਸਰਕਾਰੀ ਸਕੂਲਾਂ ਵਿਚ ਪ੍ਰਿੰਸੀਪਲ ਦੀਆਂ ਅਸਾਮੀਆਂ ਭਰਨ ਲਈ ਲੈਕਚਰਾਰ ਕਾਡਰ ਦੇ ਅਧਿਕਾਰੀਆਂ ਨੂੰ ਬਤੌਰ ਪ੍ਰਿੰਸੀਪਲ ਪਦ-ਉਨਤ ਦੇ ਹੁਕਮ ਜਾਰੀ ਕੀਤੇ ਗਏ ਹਨ ਇਹਨਾਂ ਹੁਕਮਾਂ ਦੇ ਅਨੁਸਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਵਿਖੇ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਬਤੌਰ ਪ੍ਰਿੰਸੀਪਲ ਜੁਆਇੰਨ ਕੀਤਾ ਗਿਆ| ਉਨ੍ਹਾਂ ਦੇ ਜੁਆਇੰਨ ਕਰਨ ਦੇ ਨਾਲ ਸਮੂਹ ਸਟਾਫ਼ ਮੈਂਬਰ, ਐੱਸ. ਐਮ. ਸੀ. ਕਮੇਟੀ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ। ਇਸ ਸਮੇਂ ਸਕੂਲ ਦੇ ਬੁਲਾਰੇ ਮਾਸਟਰ ਟਹਿਲ ਸਿੰਘ ਸਰਾਭਾ ਵੱਲੋਂ ਸਮੂਹ ਸਟਾਫ ਮੈਂਬਰ , ਐੱਸ. ਐਮ. ਸੀ. ਅਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ਤੇ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਜੀ ਦਾ ਨਿੱਘਾ ਸਵਾਗਤ ਕੀਤਾ। ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਵੱਲੋਂ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਉਹ ਸਮੂਹ ਸਟਾਫ ਨੂੰ ਨਾਲ ਲੈ ਕੇ ਇਸ ਸੰਸਥਾ ਦੀ ਬਿਹਤਰੀ ਅਤੇ ਵਿਕਾਸ ਵਿੱਚ ਯਤਨਸ਼ੀਲ ਰਹਿਣਗੇ । ਇਸ ਸਮੇਂ ਮੈਡਮ ਸੇਵਿਕਾ ਮਲਹੋਤਰਾ, ਟਹਿਲ ਸਿੰਘ ਸਰਾਭਾ, ਜਗਜੀਤ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਕੌਰ, ਸਤਵਿੰਦਰ ਕੌਰ, ਲਖਵੀਰ ਕੌਰ, , ਗੁਰਜੀਤ ਸਿੰਘ, ਤਰਲੋਚਨ ਸਿੰਘ, ਵਿਕਾਸ ਕੁਮਾਰ, ਅਨੁਰਾਧਾ, ਕੁਲਵਿੰਦਰ ਕੌਰ, ਅਮਨਪ੍ਰੀਤ ਕੌਰ,ਸੁਰਿੰਦਰ ਕੌਰ, ਰੁਪਿੰਦਰ ਕੌਰ , ਸੁਖਜੋਤ ਕੌਰ,ਪਵਨਦੀਪ ਕੌਰ, ਹਰਪ੍ਰੀਤ ਕੌਰ, ਲਵਪ੍ਰੀਤ ਸਿੰਘ, ਕੁਲਦੀਪ ਸਿੰਘ, ਪਰਦੀਪ ਸਿੰਘ, ਹਰਮੇਲ ਸਿੰਘ, ਗੁਰਪ੍ਰੀਤ ਕੌਰ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ|

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends