*ਪ੍ਰਬੰਧਾਂ ਦੀ ਘਾਟ ਦੇ ਬਾਵਜੂਦ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਨਵੇਂ ਦਾਖਲਿਆਂ ਸਬੰਧੀ ਅਧਿਆਪਕਾਂ ਉਪਰ ਬੇਲੋੜਾ ਦਬਾਅ ਪਾਉਣਾ ਗਲਤ-*
- *ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ*।
*ਅਧਿਆਪਕਾਂ ਤੋਂ ਸਾਰੇ ਗੈਰਵਿਦਿਅਕ ਕੰਮ ਲੈਣੇ ਬੰਦ ਕਰਕੇ ਸਿਰਫ ਬੱਚਿਆਂ ਨੂੰ ਪੜਾਈ ਲਈ ਪੂਰਾ ਸਮਾਂ ਦੇਣ ਦਿੱਤਾ ਜਾਵੇ ਤੇ ਜਮਾਤਵਾਰ ਤੇ ਵਿਸ਼ਾਵਾਰ ਅਧਿਆਪਕ ਦਿਤੇ ਜਾਣ*:-*ਸੁਖਵਿੰਦਰ
ਸਿੰਘ ਚਾਹਲ*
*ਅਧਿਆਪਕਾਂ ਨੂੰ ਗ੍ਰਾਂਟਾ ਖਰਚ ਕਰਨ ਦੇ ਕੰਮ ਤੋਂ ਮੁਕਤ ਕੀਤਾ ਜਾਵੇ:- ਗੁਰਬਿੰਦਰ ਸਸਕੌਰ*
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਅਪ੍ਰੈਲ 2023:
*ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਨੇ ਪੰਜਾਬ ਭਰ ਚ ਦਾਖਲਿਆਂ ਨੂੰ ਲੈਕੇ ਮਾਨਸਿਕ ਦਬਾਅ ਹੇਠ ਕੰਮ ਕਰ ਰਹੇ ਅਧਿਆਪਕਾਂ ਦੀ ਮਾਨਸਿਕ ਪ੍ਰੇਸ਼ਾਨੀ ਨੂੰ ਲੈਕੇ ਸਰਕਾਰ ਤੋ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਚ ਭਰਤੀ ਅਧਿਆਪਕ ਬਹੁਤ ਪੜੇ ਲਿਖੇ ਤੇ ਮਿਆਰੀ ਸਿਖਿਆ ਦੇਣ ਵਾਲੇ ਹਨ ਜੋ ਭਰਤੀ ਸਿਖਿਆ ਦੇਣ ਲਈ ਕੀਤੇ ਹਨ ,ਗੈਰਵਿਦਿਅਕ ਕੰਮਾਂ ਲਈ ਨਹੀ । ਸਰਕਾਰ ਤੋ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਹਰੇਕ ਸਕੂਲ ਚ ਪ੍ਰੀ ਪ੍ਰਾਇਮਰੀ ਅਧਿਆਪਕਾਂ ,ਹੈਲਪਰਾਂ ਦੀ ਘਾਟ, ਜਮਾਤਵਾਰ ਅਧਿਆਪਕ ਦਾ ਨਾ ਹੋਣਾਂ, ਕਲਰਕ /ਡਾਟਾ ਐਟਰੀ ਅਪਰੇਟਰਜ ਨਾ ਦੇਕੇ ਅਧਿਆਪਕਾਂ ਨੂੰ ਗੈਰਵਿਦਿਅਕ ਕੰਮਾਂ,ਸਾਰਾ ਸਾਰਾ ਦਿਨ ਆਨਲਾਈਨ ਕੰਮਾਂ ,ਗੂਗਲ ਸ਼ੀਟਾਂ ਭਰਨ ,ਗ੍ਰਾਂਟਾਂ ਖਰਚਣ ਚ ਉਲਝਾਈ ਰੱਖਣ ਤੋ ਇਲਾਵਾ ਹੋਰ ਕਈ ਕੁਝ ਡਾਟੇ ਦੀ ਖੇਡ ਚ ਚ ਘੁਮਾਈ ਫਿਰਨਾਂ ਸਰਕਾਰੀ ਸਕੂਲ਼ਾਂ ਦੀ ਪੜਾਈ ਨੂੰ ਪ੍ਰਭਾਵਿਤ ਕਰ ਰਹੀ ਹੈ ,ਜਿਸ ਤਹਿਤ ਬੱਚਿਆਂ ਦਾ ਪਰਾਈਵੇਟ ਸਕੂਲਾਂ ਵੱਲ ਜਾਣ ਦਾ ਰੁਝਾਨ ਵੱਧਦਾ ਹੈ ।ਜਿਸਦਾ ਸਿੱਧਾ ਅਸਰ ਦਾਖਲੇ ਘੱਟਣ ਤੇ ਪੈਂਦਾ ਹੈ।ਜਦੋ ਕਿ ਜਨਮ ਦਰ ਵੀ ਘੱਟ ਰਹੀ ਹੈ* ।
100 *ਪ੍ਰਤੀਸ਼ਤ ਦਾਖਲੇ ਲਈ ਸਰਕਾਰ ਵਿਧਾਨ ਸਭਾ ਚ ਮਤਾ ਪਾਸ ਕਰਕੇ ਖਜਾਨੇ ਵਿੱਚੋਂ ਲਾਭ ਲੈਣ ਵਾਲੇ ਹਰੇਕ ਵਿਅਕਤੀ ਦੇ ਬੱਚਿਆਂ ਲਈ ਸਰਕਾਰੀ ਸਕੂਲਾਂ ਚ ਸਿਖਿਆ ਲਾਜਮੀ ਕਰੇ ਤੇ ਗੈਰਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਨੂੰ ਬੰਦ ਕੀਤਾ ਜਾਵੇ, ਸਭ ਘਾਟਾਂ ਤੁਰੰਤ ਦੂਰ ਕਰੇ । ਇਸ ਸਮੇਂ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਕਾਰਜਕਾਰੀ ਸਕੱਤਰ ਗੁਰਬਿੰਦਰ ਸਿੰਘ ਸਸਕੌਰ,ਵਿੱਤ ਸਕੱਤਰ ਅਮਨਦੀਪ ਸ਼ਰਮਾਂ,ਪਰੈਸ ਸਕੱਤਰ ਸੁਰਜੀਤ ਮੁਹਾਲੀ ਤੇ ਸਹਾਇਕ ਪਰੈਸ ਸਕੱਤਰ ਕਰਨੈਲ ਫਿਲੌਰ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋ ਬਿਨਾਂ ਕਿਸੇ ਤਰਕ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਸਿੱਖਿਆ ਅਧਿਕਾਰੀਆ ਵੱਲੋ ਦਬਾਅ ਬਣਾਉਣਾ ਤਾਨਾਸ਼ਾਹੀ ਤੇ ਗੈਰ ਲੋਕਤੰਤਰਿਕ ਵਾਰਤਾਵਾ ਹੈ।*
*_ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਵਲੋਂ ਅਧਿਆਪਕਾ ਨੂੰ ਮਾਨਸਿਕ ਪਰੇਸ਼ਾਨ ਕਰਨ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਅਧਿਆਪਕ ਵਰਗ ਦੇ ਮਾਣ ਸਤਿਕਾਰ ਨੂੰ ਬਹਾਲ ਰੱਖਿਆ ਜਾਵੇ ਅਤੇ ਫੇਕ ਦਾਖਲੇ ਕਰਨ ਲਈ ਮਜਬੂਰ ਨਾ ਕਰੇ । ਇਸ ਸਮੇਂ ਸੂਬਾਈ ਕਾਰਜਕਾਰੀ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਸਰਕਾਰੀ ਗ੍ਰਾਂਟਾ ਦੇ ਖਰਚ ਕਰਨ ਤੋਂ ਅਧਿਆਪਕਾਂ ਨੂੰ ਮੁਕਤ ਕੀਤਾ ਜਾਵੇ ਤੇ ਸੈਂਟਰ ਪੱਧਰ ਤੇ ਡੈਟਾ ਅਪਰੇਟਰ ਦੀ ਭਰਤੀ ਕੀਤੀ ਜਾਵੇ। ਨਹੀ ਤਾ ਮਜਬੂਰੀ ਵੱਸ ਵਰਗ ਸੰਘਰਸ਼ ਲਈ ਮਜਬੂਰ ਹੋਵੇਗਾ ।_*
ਇਸ ਸਮੇਂ ਕੁਲਦੀਪ ਸਿੰਘ ਪੂਰੋਵਾਲ, ਮੰਗਲ ਸਿੰਘ ਟਾਂਡਾ, ਮਨੋਹਰ ਲਾਲ ਸ਼ਰਮਾਂ, ਗੁਰਦੀਪ ਸਿੰਘ ਬਾਜਵਾ, ਬਲਵਿੰਦਰ ਸਿੰਘ ਭੁੱਟੋ, ਦੇਵੀ ਦਿਆਲ, ਗੁਰਪ੍ਰੀਤ ਅੰਮੀਵਾਲ, ਰਜੇਸ਼ ਕੁਮਾਰ, ਹਰਿੰਦਰ ਬਰਨਾਲਾ, ਗੁਰਦਾਸ ਮਾਨਸਾ, ਪੁਸ਼ਪਿੰਦਰ ਪਟਿਆਲਾ, ਜਗਜੀਤ ਮਾਨ, ਪ੍ਰਭਜੀਤ ਸਿੰਘ ਰਸੂਲਪੁਰ, ਸੁਭਾਸ਼ ਪਠਾਨਕੋਟ, ਸੁਖਚੈਨ ਕਪੂਰਥਲਾ, ਬੋਧ ਰਾਜ, ਪਰਮਜੀਤ ਸ਼ੋਰੇਵਾਲ, ਮਨਜੀਤ ਬਰਾੜ, ਕੁਲਦੀਪ ਸਿੰਘ, ਦਿਲਦਾਰ ਭੰਡਾਲ, ਬਿਕਰਮਜੀਤ ਸਿੰਘ, ਸੁੱਚਾ ਸਿੰਘ, ਰਵਿੰਦਰ ਸਿੰਘ ਪੱਪੀ, ਨਰਿੰਦਰ ਸਿੰਘ, ਸਤਵੰਤ ਸਿੰਘ, ਸਰਬਜੀਤ ਸਿੰਘ ਬਰਾੜ ਤੇ ਦਿਲਬਾਗ ਸਿੰਘ ਆਦਿ ਹਾਜ਼ਰ ਸਨ।