ਛੇ ਮਹੀਨਿਆਂ ਵਿੱਚ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ-ਸਿੱਖਿਆ ਮੰਤਰੀ

ਪਿਛਲੀਆਂ ਸਰਕਾਰਾ ਨੇ ਵਿਕਾਸ ਦੇ ਕੰਮਾਂ ਨੂੰ ਕੋਈ ਤਰਜੀਹ ਨਹੀ ਦਿੱਤੀ-ਹਰਜੋਤ ਬੈਂਸ 

ਬੀਤੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਜਿਕਰਯੋਗ ਵਿਕਾਸ ਕਰਵਾਇਆ-ਕੈਬਨਿਟ ਮੰਤਰੀ

ਛੇ ਮਹੀਨਿਆਂ ਵਿੱਚ ਹਲਕੇ ਦੇ ਸਾਰੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ-ਸਿੱਖਿਆ ਮੰਤਰੀ

ਬੁੰਗਾ ਸਾਹਿਬ ਤੋਂ ਹਿਮਾਚਲ ਸਰਹੱਦ ਤੱਕ 449.91 ਲੱਖ ਦੀ ਲਾਗਤ ਨਾਲ ਹੋਵੇਗਾ 8 ਕਿਲੋਮੀਟਰ ਸੜਕ ਦਾ ਨਵੀਨੀਕਰਨ 

ਕੀਰਤਪੁਰ ਸਾਹਿਬ 10 ਅਪ੍ਰੈਲ ()

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੇ ਆਲੇ ਦੁਆਲੇ ਦੇ ਖੇਤਰਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਜਿਸ ਨਾਲ ਇਨ੍ਹਾਂ ਇਲਾਕਿਆਂ ਦੇ ਲੋਕਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। 

       ਸਿੱਖਿਆ ਮੰਤਰੀ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੂੰਗਾ ਸਾਹਿਬ-ਹਿਮਾਚਲ ਪ੍ਰਦੇਸ ਸਰਹੱਦ ਨਾਲ ਜੋੜਨ ਵਾਲੇ ਸ਼ਹੀਦ ਸਿਪਾਹੀ ਦਵਿੰਦਰ ਸਿੰਘ ਫਤਿਹਪੁਰ ਬੂੰਗਾ ਮਾਰਗ ਦੇ ਨਵੀਨੀਕਰਨ ਦੀ ਸੁਰੂਆਤ ਕਰਨ ਲਈ ਇੱਥੇ ਪੁੱਜੇ ਸਨ। 8 ਕਿਲੋਮੀਟਰ ਸੜਕ ਨੂੰ 10 ਫੁੱਟ ਤੋ ਚੋੜਾ ਕਰਕੇ 18 ਫੁੱਟ ਕੀਤਾ ਜਾਵੇਗਾ ਅਤੇ ਇਸ ਨਾਲ ਤਾਜਪੁਰ, ਹਰਦੋ ਅਤੇ ਹਰੀਪੁਰ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਉਤੇ 449.91 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀ ਸੁਚਾਰੂ ਸਹੂਲਤ ਮਿਲੇਗੀ। 



      ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾ ਨੇ ਵਿਕਾਸ ਦੇ ਨਾਮ ਤੇ ਕੁਝ ਨਹੀ ਕੀਤਾ ਜਿਸ ਦਿਸ਼ਾ ਵੱਲ ਜਾਓ ਕੇਵਲ ਨੀਹ ਪੱਥਰ ਹੀ ਲੱਗੇ ਹੋਏ ਹਨ, ਅਸੀ ਇਸ ਤੋਂ ਉੱਪਰ ਉੱਠ ਕੇ ਕੰਮ ਦੀ ਸੁਰੂਆਤ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸੜਕ ਮੁਕੰਮਲ ਕਰਕੇ ਲੋਕ ਅਰਪਣ ਕਰਨ ਨਾਲ ਹੀ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਹੋਵੇਗਾ। ਉਨ੍ਹਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਆਮ ਵਰਗ ਨੂੰ ਸੱਤਾ ਦੀ ਚਾਬੀ ਦਿੱਤੀ ਹੈ, ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਕਰਕੇ ਸਮੁੱਚਾ ਸਿੱਖਿਆ ਢਾਂਚੇ ਦੀ ਜਿੰਮੇਵਾਰੀ ਦਿੱਤੀ ਹੈ। 

      ਸਿੱਖਿਆ ਮੰਤਰੀ ਨੇ ਕਿਹਾ ਕਿ ਸਕੂਲ ਸਿੱਖਿਆ ਨੂੰ ਹੋਰ ਨਿਖਾਰ ਰਹੇ ਹਾਂ, ਅਗਲੇ ਛੇ ਮਹੀਨਿਆ ਵਿੱਚ ਹਲਕੇ ਦਾ ਹਰ ਸਰਕਾਰੀ ਸਕੂਲ ਕਿਸੇ ਵੀ ਸਹੂਲਤ ਤੋ ਵਾਝਾ ਨਹੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇੱਕ ਸਾਲ ਵਿੱਚ ਵਿਕਾਸ ਦੀ ਰਫਤਾਰ ਨੂੰ ਲੀਹ ਤੇ ਲਿਆਦਾ ਹੈ, ਅਗਲੇ ਵਿੱਤ ਵਰੇ ਦੌਰਾਨ ਹਲਕੇ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਮੁਫਤ ਬਿਜਲੀ, ਮੁਫਤ ਸਿਹਤ ਸਹੂਲਤਾ ਤੋ ਬਾਅਦ ਮੁਫਤ ਮਿਆਰੀ ਸਿੱਖਿਆ ਦੇਣ ਦੀ ਦਿਸ਼ਾ ਵਿੱਚ ਕੰਮ ਸੁਰੂ ਕਰ ਦਿੱਤੇ ਹਨ, ਨਤੀਜੇ ਜਲਦੀ ਹੀ ਲੋਕਾਂ ਦੇ ਸਾਹਮਣੇ ਆ ਜਾਣਗੇ। ਇਸ ਮੌਕੇ ਯੂਥ ਆਗੂ ਕਮਿੱਕਰ ਸਿੰਘ ਡਾਢੀ,ਕੈਪਟਨ ਗੁਰਨਾਮ ਸਿੰਘ, ਦਲਜੀਤ ਸਿੰਘ ਕਾਕਾ ਨਾਨਗਰਾ, ਪਰਮਿੰਦਰ ਸਿੰਘ ਜਿੰਮੀ, ਗਗਨਦੀਪ ਸਿੰਘ ਭਾਰਜ਼,ਦਰਸ਼ਨ ਸਿੰਘ, ਗੁਰਚਰਨ ਸਿੰਘ ਡਾਢੀ, ਕੇਸਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਅਰੋੜਾ, ਪ੍ਰਕਾਸ਼ ਕੌਰ, ਮਨਵਿੰਦਰ ਸਿੰਘ ਹਜ਼ਾਰਾ, ਮਹੰਤ ਸੁਰਿੰਦਰਦਾਸ, ਹੁਸਿਆਰ ਸਿੰਘ ਰਾਣਾ ਆਦਿ ਹਾਜਰ ਸਨ।      

ਤਸਵੀਰ- ਸਿੱਖਿਆ ਮੰਤਰੀ ਹਰਜੋਤ ਬੈਂਸ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ 449.91 ਲੱਖ ਦੀ ਲਾਗਤ ਨਾਲ 8 ਕਿਲੋਮੀਟਰ ਸੜਕ ਦੇ ਨਵੀਨੀਕਰਨ ਦੀ ਸੁਰੂਆਤ ਕਰਦੇ ਹੋਏ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends