*ਵਿਭਾਗ ਵੱਲੋਂ ਬਦਲੀਆਂ ਲਈ ਅਯੋਗ ਕਰਾਰ ਦਿੱਤੇ ਅਧਿਆਪਕਾਂ ਨੂੰ ਵੇਰਵੇ ਸਹੀ ਕਰਨ ਦਾ ਮੌਕਾ ਦਿੱਤਾ ਜਾਵੇ*: *ਡੀ ਟੀ ਐੱਫ*

 *ਵਿਭਾਗ ਵੱਲੋਂ ਬਦਲੀਆਂ ਲਈ ਅਯੋਗ ਕਰਾਰ ਦਿੱਤੇ ਅਧਿਆਪਕਾਂ ਨੂੰ ਵੇਰਵੇ ਸਹੀ ਕਰਨ ਦਾ ਮੌਕਾ ਦਿੱਤਾ ਜਾਵੇ*: *ਡੀ ਟੀ ਐੱਫ*



*ਸੈਸ਼ਨ 2021-22 ਵਿੱਚ ਬਦਲੀ ਕਰਵਾਉਣ ਵਾਲੇ ਅਧਿਆਪਕਾਂ ਦੀ ਠਹਿਰ ਦੋ ਸਾਲ ਮੰਨੀ ਜਾਵੇ:ਡੀ ਟੀ ਐੱਫ*


*ਰਹਿ ਗਏ ਅਧਿਆਪਕਾਂ ਨੂੰ ਅਗਲੇ ਗੇੜਾਂ ਵਿੱਚ ਬਦਲੀ ਅਪਲਾਈ ਕਰਨ ਦਾ ਮੌਕਾ ਮਿਲੇ: ਡੀ ਟੀ ਐੱਫ*


ਅੰਮ੍ਰਿਤਸਰ (20 ਅਪ੍ਰੈਲ) 

ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਸਟੇਸ਼ਨ ਚੋਣ ਕਰਨ ਲਈ ਮੌਕਾ ਦਿੰਦਿਆਂ ਅਧਿਆਪਕਾਂ ਨੂੰ 20 ਅਪ੍ਰੈਲ ਤੱਕ ਆਪਣੀ ਬਦਲੀ ਲਈ ਇੱਛਾ ਦੇ ਸਟੇਸ਼ਨ ਆਨ ਲਾਈਨ ਚੁਣਨ ਦਾ ਮੌਕਾ ਦਿੱਤਾ ਹੈ। ਪਰ ਜਦੋਂ ਅਧਿਆਪਕਾਂ ਨੇ ਆਪਣੀ ਆਈ ਡੀ ਵਿੱਚ ਸਟੇਸ਼ਨ ਚੁਣਨਾ ਚਾਹਿਆ ਤਾਂ ਸੈਂਕੜੇ ਅਧਿਆਪਕ ਸਰਵਿਸ ਮਿਸਮੈਚ ਅਤੇ ਸਕੂਲ ਦੀ ਠਹਿਰ ਘੱਟ ਹੋਣ ਕਾਰਨ ਅਯੋਗ ਕਰਾਰ ਦਿੱਤੇ ਜਾਣ ਕਾਰਣ ਬਦਲੀਆਂ ਲਈ ਸਟੇਸ਼ਨ ਚੁਣਨ ਤੋਂ ਵਾਂਝੇ ਹੋ ਕੇ ਰਹਿ ਰਹੇ ਹਨ। ਇਸ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖੈਰਾ ਨੇ ਕਿਹਾ ਕਿ ਅਧਿਆਪਕਾਂ ਨੂੰ ਵਿਭਾਗ ਵੱਲੋਂ ਸਟੇਸ਼ਨ ਚੋਣ ਤੋਂ ਪਹਿਲਾਂ ਹਰ ਵਾਰੀ ਅਯੋਗ ਅਧਿਆਪਕਾਂ ਨੂੰ ਵੇਰਵੇ ਦਰੁੱਸਤ ਕਰਨ ਦਾ ਮੌਕਾ ਦਿੱਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਵਿਭਾਗ ਨੇ ਦਰੁੱਸਤੀ ਦਾ ਮੌਕਾ ਦਿੱਤੇ ਬਿਨ੍ਹਾਂ ਹੀ ਸਟੇਸ਼ਨ ਚੋਣ ਕਰਵਾ ਰਿਹਾ ਹੈ।ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਵਿਭਾਗ ਇਹਨਾਂ ਅਧਿਆਪਕਾਂ ਨੂੰ ਦਰੁੱਸਤੀ ਦਾ ਮੌਕਾ ਦੇਵੇ ਅਤੇ ਸੈਸ਼ਨ 2021-22 ਵਿੱਚ ਬਦਲੀ ਕਰਵਾਉਣ ਵਾਲੇ ਸਾਰੇ ਅਧਿਆਪਕਾਂ ਦੇ ਸਟੇਅ ਨੂੰ ਦੋ ਸਾਲ ਗਿਣਿਆ ਜਾਵੇ ਅਤੇ ਬਦਲੀ ਅਪਲਾਈ ਕਰਨੋ ਰਹਿ ਗਏ ਅਧਿਆਪਕਾਂ ਨੂੰ ਅਗਲੇ ਗੇੜਾਂ ਵਿੱਚ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਸੈਂਕੜੇ ਯੋਗ ਅਧਿਆਪਕ ਬਦਲੀ ਪ੍ਰਕ੍ਰਿਆ ਦਾ ਲਾਭ ਲੈ ਸਕਣ।


ਆਗੂਆਂ ਜਰਮਨਜੀਤ ਸਿੰਘ, ਗੁਰਦੇਵ ਸਿੰਘ, ਹਰਜਾਪ ਸਿੰਘ, ਨਿਰਮਲ ਸਿੰਘ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਗੁਰਪ੍ਰੀਤ ਸਿੰਘ ਨਾਭਾ, ਵਿਪਨ ਰਿਖੀ, ਨਰਿੰਦਰ ਸਿੰਘ ਮੱਲੀਆਂ, ਕੇਵਲ ਸਿੰਘ, ਚਰਨਜੀਤ ਸਿੰਘ ਭੱਟੀ, ਪਰਮਿੰਦਰ ਸਿੰਘ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ, ਰਾਜਵਿੰਦਰ ਸਿੰਘ, ਵਿਸ਼ਾਲ ਕਪੂਰ, ਵਿਸ਼ਾਲ ਚੌਹਾਨ, ਵਿਕਾਸ ਚੌਹਾਨ ਆਦਿ ਨੇ ਇਸ ਗੱਲ ਤੇ ਵੀ ਸਖ਼ਤ ਇਤਰਾਜ਼ ਦਰਜ ਕਰਵਾਇਆ ਕਿ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਜਿਵੇਂ ਪਹਿਲਾਂ ਹੋਈਆਂ ਬਦਲੀਆਂ ਬਿਨਾਂ ਕਿਸੇ ਵੀ ਤੋਂ ਸ਼ਰਤ ਲਾਗੂ ਕਰਨ, ਪਰਖ ਸਮਾਂ ਜਾਂ ਦੋ ਸਾਲ ਦਾ ਸਮਾਂ ਪੂਰਾ ਹੋਣ ਦੀ ਸ਼ਰਤ ਵਾਪਿਸ ਲੈ ਕੇ ਸਭ ਨੂੰ ਮੈਰਿਟ ਅੰਕਾਂ ਅਨੁਸਾਰ ਬਦਲੀ ਕਰਵਾਉਣ ਦਾ ਬਰਾਬਰ ਮੌਕਾ ਦੇਣ, ਸਕੂਲ ਮੁਖੀਆਂ ਨੂੰ ਬਦਲੀ ਨੀਤੀ ਅਨੁਸਾਰ ਬਦਲੀ ਕਰਵਾਉਣ ਦਾ ਮੌਕਾ ਦੇਣ, ਆਪਸੀ ਬਦਲੀ ਅਤੇ ਨਵ- ਵਿਆਹੁਤਾ ਲਈ ਕੋਈ ਵੀ ਸ਼ਰਤ ਨਾ ਲਾਉਣ, ਸਕੂਲਾਂ ਦੀਆਂ ਸਾਰੀਆਂ ਖਾਲੀ ਪੋਸਟਾਂ ਸਟੇਸ਼ਨ ਚੋਣ ਲਈ ਵੱਖਰੀਆਂ-ਵੱਖਰੀਆਂ ਦਰਸਾਉਣ, ਠੇਕਾ ਅਧਾਰਿਤ ਕੀਤੀ ਸੇਵਾ ਨੂੰ ਬਦਲੀ ਲਈ ਗਿਣਨ, ਬੀ ਪੀ ਈ ਓ ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ ਟੀ ਆਈਜ਼ ਨੂੰ ਪਿਤਰੀ ਸਕੂਲਾਂ ਵਿੱਚ ਭੇਜਣ ਅਤੇ ਬਦਲੀ ਦਾ ਮੌਕਾ ਦੇਣ, ਤਰੱਕੀ ਉਪਰੰਤ ਅਗਲੇ ਕਾਡਰ ਵਿੱਚ ਗਏ ਅਧਿਆਪਕਾਂ ਦਾ ਸਟੇਅ ਪਿਛਲੇ ਕਾਡਰ ਦੇ ਸਟੇਅ ਅਨੁਸਾਰ ਗਿਣਨ, ਬਦਲੀ ਪ੍ਰਕਿਰਿਆ ਨੂੰ ਸਰਲ ਬਣਾਉਣ ਅਨੁਸਾਰ ਬਦਲੀਆਂ ਕੀਤੀਆਂ ਜਾਣ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends