PSEB 5TH RESULT DECLARED : ਸਰਕਾਰੀ ਸਕੂਲਾਂ ਨੇ ਮਾਰੀਆਂ ਮੱਲਾਂ, ਪਹਿਲਿਆਂ 2 ਪੁਜੀਸ਼ਨਾਂ ਸਰਕਾਰੀ ਸਕੂਲਾਂ ਦੇ ਨਾਮ

PSEB 5TH CLASS RESULT 2023 OUT  : PSEB 5TH RESULT 2023 DECLARED  : ਸਰਕਾਰੀ ਸਕੂਲਾਂ ਨੇ ਮਾਰੀਆਂ ਮੱਲਾਂ, ਪਹਿਲਿਆਂ 2 ਪੁਜੀਸ਼ਨਾਂ ਸਰਕਾਰੀ ਸਕੂਲਾਂ ਦੇ ਨਾਮ 

ਮੋਹਾਲੀ, 6 ਅਪ੍ਰੈਲ 2023, ( Pbjobsoftoday)

ਐਸ.ਏ.ਐਸ ਨਗਰ, 16 ਅਪ੍ਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਯੋਗ ਡਾ: ਸਤਬੀਰ ਬੇਦੀ ਚੇਅਰਪਰਸਨ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਯੋਗ ਅਗਵਾਈ ਸਦਕੇ ਮਿਤੀ 05.04.2023 ਨੂੰ ਅਕਾਦਮਿਕ ਸਾਲ 2022-2023 ਪੰਜਵੀਂ ਸ਼੍ਰੇਣੀ ਦਾ ਨਤੀਜਾ ਡਾ: ਵਰਿੰਦਰ ਭਾਟੀਆ, ਵਾਈਸ ਚੇਅਰਮੈਨ,ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਘੋਸ਼ਿਤ ਕੀਤਾ ਗਿਆ। ਇਸ ਸਾਲ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਕੁੱਲ 293847 ( ਦੋ ਲੱਖ ਤਰਾਨਵੇਂ ਹਜਾਰ ਅੱਠ ਸੌ ਸੰਤਾਲੀ) ਪ੍ਰੀਖਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 292947 (ਦੋ ਲੱਖ ਬਾਨਵੇਂ ਹਜਾਰ ਨੌ ਸੌ ਸੰਤਾਲੀ ਪਾਸ) ਹੋਏ ਅਤੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 99.69 ਰਹੀ ਹੈ।



ਮੋਹਰੀ ਰਹੇ ਪ੍ਰੀਖਿਆਰਥੀਆਂ ਵਿੱਚੋਂ ਜਸਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ ਅਤੇ ਨਵਦੀਪ ਕੌਰ ਪੁੱਤਰੀ ਕਰਮਜੀਤ ਸਿੰਘ, ਸਰਕਾਰੀ ਪ੍ਰਇਮਰੀ ਸਕੂਲ, ਰੌਲਾ ਕੋਠੇ ਜਿਲ੍ਹਾ ਮਾਨਸਾ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਗੁਰਨੂਰ ਸਿੰਘ ਧਾਲੀਵਾਲ ਪੁੱਤਰ ਭਗਤ ਸਿੰਘ ਧਾਲੀਵਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਕਾਨਵੈਂਟ ਸਕੂਲ, ਭਾਈ ਜਿਲ੍ਹਾ ਫਰੀਦਕੋਟ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।


ਪੰਜਵੀਂ ਸ਼੍ਰੇਣੀ ਫਰਵਰੀ-ਮਾਰਚ 2023 ਪ੍ਰੀਖਿਆਵਾਂ ਦੇ ਪ੍ਰਯੋਗੀ ਵਿਸ਼ਿਆਂ ਦੀ ਆਖਰੀ ਮਿਤੀ:27.03.2023 ਸੀ ਅਤੇ ਇਹ ਨਤੀਜਾ ਦਸ ਦਿਨਾਂ ਦੇ ਅੰਦਰ ਘੋਸ਼ਿਤ ਕਰਨਾ ਬੋਰਡ ਕਰਮਚਾਰੀਆਂ ਅਤੇ ਮੁਲਾਂਕਣ ਕਰਨ ਵਾਲੇ ਅਮਲੇ ਅਤੇ ਸਬੰਧਤ ਜਿਲ੍ਹਾ ਅਧਿਕਾਰੀਆਂ ਦੀ ਲਗਨ ਨਾਲ ਹੀ ਇਹ ਸੰਭਵ ਹੋਇਆ ਹੈ, ਜੋ ਕਿ ਸ਼ਲਾਘਾਯੋਗ ਹੈ।


ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਪਾਸ ਨਹੀਂ ਹੋ ਸਕੇ, ਉਹਨਾਂ ਦੀ ਸਪਲੀਮੈਂਟਰੀ ਪ੍ਰੀਖਿਆ ਦੇ ਮਹੀਨੇ ਤੱਕ ਫਿਰ ਹੋਵੇਗੀ। ਜਿਸਦੇ ਲਈ ਸਬੰਧਿਤ ਵਿਦਿਆਰਥੀ ਵੱਖਰੇ ਤੌਰ ਤੇ ਫਾਰਮ ਆਦਿ ਭਰਨਗੇ,ਜਿਸਦੇ ਲਈ ਤਰੀਕ ਵੱਖਰੇ ਤੌਰ ਤੇ School login ਅਤੇ ਅਖਬਾਰ ਰਾਹੀਂ ਸੂਚਿਤ ਕੀਤਾ ਜਾਵੇਗੀ। ਪਰ ਇਹ ਅਸਫਲ ਪ੍ਰੀਖਿਆਰਥੀ ਛੇਵੀਂ ਸ਼੍ਰੇਣੀ ਵਿੱਚ ਆਰਜੀ ਦਾਖਲਾ ਲੈ ਸਕਦੇ ਹਨ ਅਤੇ ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਹੋ ਜਾਣਗੇ ਉਹਨਾਂ ਪ੍ਰੀਖਿਆਰਥੀਆਂ ਦਾ ਨਤੀਜਾ Promoted ਅਤੇ ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਨਹੀਂ ਹੋਣਗੇ ਉਹਨਾਂ ਪ੍ਰੀਖਿਆ ਦਾ ਨਤੀਜਾ Not Promoted ਘੋਸ਼ਿਤ ਹੋਵੇਗਾ ਭਾਵ ਉਹ ਦੁਬਾਰਾ ਪੰਜਵੀਂ ਸ੍ਰੇਣੀ ਵਿੱਚ ਹੀ ਦਾਖਲੇ ਦੇ ਯੋਗ ਹੋਣਗੇ। All Updates pbjobsoftoday


Pseb 5th result 2023 important links CLICK HERE
PSEB 5th class result link Click here 
PSEB SUBJECT WISE RESULT 2023 DOWNLOAD HERE  
 Distt wise MERIT LIST  DOWNLOAD HERE  
PSEB 5TH CLASS TOPPER LIST 2023 DOWNLOAD HERE

ਪ੍ਰੀਖਿਆਰਥੀਆਂ ਦੇ ਪੂਰੇ ਵੇਰਵੇ ਅਤੇ ਨਤੀਜਾ ਮਿਤੀ 07.04.2023 ਦਿਨ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ www.pseb.ac.in ਤੇ ਲਿੰਕ ( active soon)  ਉਪਲਬਧ ਹੋਵੇਗਾ| ਨਤੀਜੇ ਸਬੰਧੀ ਦਰਸਾਏ ਅੰਕ ਵਿਦਿਆਰਥੀਆਂ/ਸਕੂਲਾਂ ਲਈ ਕੇਵਲ ਸੂਚਨਾ ਹਿੱਤ ਹੋਣਗੇ। ਨਤੀਜੇ ਦੀ ਘੋਸ਼ਣਾ ਕਰਨ ਸਮੇਂ ਸ਼੍ਰੀ ਅਭਿਕੇਸ਼ ਗੁਪਤਾ,ਪੀ.ਸੀ.ਐਸ,ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਅਤੇ ਸਬੰਧਤ ਅਧਿਕਾਰੀ ਵੀ ਮੌਜੂਦ ਸਨ। 

ਵਿਦਿਆਰਥੀਆਂ ਨੂੰ ਦਸ ਦੇਈਏ  ਪੁਜੀਸ਼ਨਾਂ ਦਾ ਵਰਗੀਕਰਨ  ਉਮਰ ਦੇ ਆਧਾਰ 'ਤੇ ਕੀਤਾ ਗਿਆ  ਹੈ। ਤਿੰਨ ਉਮੀਦਵਾਰਾਂ ਵਿੱਚੋਂ ਸਭ ਤੋਂ ਛੋਟੀ ਉਮਰ ਦੇ ਉਮੀਦਵਾਰ ਨੂੰ ਸੂਬੇ ਵਿੱਚ ਟਾਪਰ ਐਲਾਨਿਆ ਗਿਆ ਹੈ 

LINK FOR PSEB 5TH RESULT 2023  Punjab school education board 5th class result  5ਵੀਂ ਜਮਾਤ ਦਾ ਨਤੀਜਾ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ 👈 , ਇਸ ਪੇਜ ਨੂੰ ਰਿਫਰੈਸ ਕਰੋ।

HOW TO CHECK PSEB 5TH RESULT 2023

ਰੋਲ ਨੰਬਰ ਦੁਆਰਾ PSEB 5 ਵੀਂ ਨਤੀਜਾ 2023 ਦੀ ਜਾਂਚ ਕਿਵੇਂ ਕਰੀਏ? 
  • ਨਤੀਜਾ ਚੈਕ ਕਰਨ ਲਈ ਲਿੰਕ ਇਥੇ ਕਲਿੱਕ ਕਰੋ 
  • ਰੋਲ ਨੰਬਰ ਭਰੋ
  • Go ( ਗੋ) ਬਟਨ ਤੇ ਕਲਿਕ ਕਰੋ
  • ਨਤੀਜਾ ਸਕਰੀਨ ਤੇ ਡਿਸਪਲੇਅ ਹੋਵੇਗਾ
  • ਸਕਰੀਨ ਸ਼ਾਟ ਜਾ ਪੀਡੀਐਫ ਆਪਣੇ ਭਵਿੱਖ ਲਈ ਸੰਭਾਲ ਕੇ ਰੱਖੋ 
Pseb 5th result 2023 important links CLICK HERE
PSEB 5th class result link Click here 
PSEB SUBJECT WISE RESULT 2023 DOWNLOAD HERE  
 Distt wise MERIT LIST  DOWNLOAD HERE  
PSEB 5TH CLASS TOPPER LIST 2023 DOWNLOAD HERE

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends