*ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ।*
ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਫਾਜ਼ਿਲਕਾ ਵੱਲੋਂ ਅਧਿਆਪਕਾਂ ਦੀਆਂ ਭਖਵੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਰਾਹੀਂ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਜਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਮਹਿੰਦਰ ਕੌੜਿਆਂ ਵਾਲੀ ਅਤੇ ਬਲਜਿੰਦਰ ਗਰੇਵਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਲਜ਼ਮਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਅਤੇ ਗਰੰਟੀਆ ਦਿੰਦੇ ਸਨ। ਪਰ ਇਕ ਸਾਲ ਬੀਤ ਜਾਣ ਮਗਰੋਂ ਵੀ ਕਿਸੇ ਵੀ ਪਾਸਿਓਂ ਪੁਰਾਣੀਆਂ ਸਰਕਾਰਾਂ ਤੋਂ ਵੱਖ ਨਹੀਂ ਜਾਪਦੀ।
ਉਹਨਾਂ ਕਿਹਾ ਕਿ ਕਰੀਬ 125 ਅਧਿਆਪਕ 2011 ਤੋਂ 10300 ਤੇ ਕੰਮ ਕਰਣ ਲਈ ਮਜਬੂਰ ਹਨ,ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ।
ਸਰਕਾਰ ਸਿੱਖਿਆ ਨੀਤੀ 2020 ਨੂੰ ਪਿਛਲੇ ਦਰਵਾਜਿਓ ਲਾਗੂ ਕਰਨ ਤੇ ਤੁਲੀ ਹੋਈ ਹੈ।ਜਦਕਿ ਇਹ ਸਿੱਖਿਆ ਨੀਤੀ ਪੰਜਾਬ ਦੇ ਧਰਾਤਲੀ ਮਾਹੌਲ ਅਨੁਕੂਲ ਨਹੀਂ ਹੈ। ਕੇਂਦਰ ਦੀ ਭਗਵਾਕਰਨ ਦੀ ਨੀਤੀ ਨੂੰ ਮੌਜੂਦਾ ਸਰਕਾਰ ਵੀ ਲਗਪਗ ਮਨ ਚੁਕੀ ਹੈ।
ਵਰਿੰਦਰ ਲਾਧੂਕਾ ਅਤੇ ਭਾਰਤ ਭੂਸ਼ਣ ਨੇ ਕਿਹਾ ਮੌਜੂਦਾ ਸਰਕਾਰ ਵਲੋਂ ਕੱਟੇ ਭੱਤੇ ਲਾਗੂ ਨਹੀਂ ਕੀਤੇ ਜਾ ਰਹੇ,ਪ੍ਰਮੋਸ਼ਨ ਵੀ ਲੰਬੇ ਸਮੇਂ ਤੋਂ ਲਟਕਾਇਆ ਜਾ ਰਹੀਆਂ ਹਨ।
ਜਿਸ ਕਾਰਨ ਅਧਿਯਪਕਾਂ ਵਿਚ ਰੋਸ਼ ਹੈ।
ਇਸ ਮੌਕੇ ਨੋਰੰਗ ਲਾਲ,ਭਾਰਤ ਭੂਸ਼ਣ, ਗਗਨਦੀਪ,ਰਾਜੇਸ਼ ਕੰਬੋਜ,ਸੁਬਾਸ਼,ਹਰੀਸ਼ ਕੁਮਾਰ,ਅਮਰ ਲਾਲ,ਦਪਿੰਦਰ ਸਿੰਘ ਅਤੇ ਦਰਸ਼ਨ ਸਿੰਘ ਹਾਜਰ ਸਨ।*