ਬੂੰਗਾ ਸਾਹਿਬ ਤੋਂ ਹਿਮਾਚਲ ਪ੍ਰਦੇਸ਼ ਸਰਹੱਦ ਤੱਕ ਸੜਕ ਦੇ ਨਵੀਨੀਕਰਨ ਦੀ ਸੁਰੂਆਤ 10 ਅਪ੍ਰੈਲ ਨੂੰ ਹੋਵੇਗੀ
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਬੁਨਿਆਦੀ ਸਹੂਲਤਾਂ ਦੇਣ ਦੇ ਵਾਅਦੇ ਨੂੰ ਪਿਆ ਬੂਰ
ਕੀਰਤਪੁਰ ਸਾਹਿਬ 9 ਅਪ੍ਰੈਲ
ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਵਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਤੇ ਵਾਅਦੇ ਹੁਣ ਮੁਕੰਮਲ ਹੋ ਰਹੇ ਹਨ। ਉਹਨਾਂ ਵਲੋਂ ਦੂਰ ਦਰਾਂਡੇ ਪੇਡੂ ਖੇਤਰਾਂ ਤੱਕ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਐਲਾਨ ਕੀਤੀ ਗਏ ਹਨ। ਵਿਕਾਸ ਦੀ ਰਫਤਾਰ ਨੂੰ ਗਤੀ ਦੇਣ ਲਈ ਸੜਕਾਂ ਦਾ ਨਿਰਮਾਣ ਅਤੇ ਨਵੀਨੀਕਰਨ ਬੇਹੱਦ ਜਰੂਰੀ ਹੈ ਇਸਲਈ ਨਿਰੰਤਰ ਵਿਕਾਸ ਦੇ ਕੰਮ ਸੁਰੂ ਕਰਵਾਏ ਜਾ ਰਹੇ ਹਨ।
ਰੂਪਨਗਰ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੋਂ ਬੂੰਗਾ ਸਾਹਿਬ-ਹਿਮਾਚਲ ਪ੍ਰਦੇਸ ਸਰਹੱਦ ਨਾਲ ਜੋੜਨ ਵਾਲੇ 8 ਕਿਲੋਮੀਟਰ ਸ਼ਹੀਦੀ ਸਿਪਾਹੀ ਦਵਿੰਦਰ ਸਿੰਘ ਫਤਿਹਪੁਰ ਬੂੰਗਾ ਮਾਰਗ ਨੂੰ 449.91 ਲੱਖ ਰੁਪਏ ਦੀ ਲਾਗਤ ਨਾਲ 10 ਫੁੱਟ ਤੋਂ 18 ਫੁੱਟ ਚੋੜਾ ਕਰਕੇ ਇਸਦੇ ਨਵੀਨੀਕਰਨ ਅਤੇ ਨਿਰਮਾਣ ਦੀ ਸੁਰੂਆਤ ਸ. ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ 10 ਅਪ੍ਰੈਲ ਨੂੰ ਕਰਨਗੇ। ਇਸ ਸੜਕ ਦੇ ਬਣਨ ਨਾਲ ਹਿਮਾਚਲ ਪ੍ਰਦੇਸ ਤੋਂ ਪੰਜਾਬ ਆਉਣ ਜਾਉਣ ਵਾਲੇ ਲੋਕਾਂ ਅਤੇ ਤਾਜਪੁਰ, ਹਰਦੋ ਅਤੇ ਹਰੀਪੁਰ ਦੇ ਪਿੰਡਾਂ ਦੇ ਨਿਵਾਸੀਆਂ ਦੀ ਟਰੈਫਿਕ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ। ਸਿੱਖਿਆ ਮੰਤਰੀ ਵਲੋਂ ਹਰ ਖੇਤਰ ਦੇ ਵਿਕਾਸ ਲਈ ਮਜਬੂਤ ਸੜਕ ਨੈਟ ਵਰਕ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਨਾਲ ਦੂਰ ਦਰਾਂਡੇ ਇਲਾਕਿਆ ਤੱਕ ਸੜਕਾਂ ਦਾ ਨੈਟਵਰਕ ਚੰਗਾ ਬਣ ਰਿਹਾ ਹੈ ਉਹਨਾਂ ਦੀ ਆਰਥਿਕਤਾ ਵੀ ਮਜਬੂਤ ਹੋ ਰਹੀ ਹੈ। ਇਲਾਕੇ ਵਿੱਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇੈਣ ਵਾਲੇ ਫੈਸਲੇ ਲੈਣ ਲਈ ਸਿੱਖਿਆ ਮੰਤਰੀ ਦਾ ਵਿਸੇਸ਼ ਧੰਨਵਾਦ ਕੀਤਾ ਜਾ ਰਿਹਾ ਹੈ। 10 ਅਪ੍ਰੈਲ ਨੂੰ ਬੂੰਗਾ ਸਾਹਿਬ ਤੋਂ ਹਿਮਾਚਲ ਪ੍ਰਦੇਸ਼ ਸਰਹੱਦ ਤੱਕ ਇਸ ਸੜਕ ਦੇ ਨਵੀਨੀਕਰਨ ਦੇ ਕੰਮ ਦੀ ਸੁਰੂਆਤ ਸਿੱਖਿਆ ਮੰਤਰੀ ਕਰਨਗੇ।