*ਜੇਕਰ ਪੰਜਾਬ ਸਰਕਾਰ ਨੇ ਪੁਰਾਣੀ ਪੈਨਸਨ ਹੂ- ਬ -ਹੂ ਲਾਗੂ ਨਾ ਕੀਤੀ , ਤਾਂ ਪੰਜਾਬ ਸਰਕਾਰ ਵਿਰੁੱਧ ਕੀਤਾ ਜਾਵੇਗਾ ਲਹੂ ਵੀਟਵਾਂ ਇਤਿਹਾਸਿਕ ਸੰਘਰਸ਼*.
.... *ਸਤਪਾਲ ਮਿਨਹਾਸ*
ਪ੍ਰਮੋਦ ਭਾਰਤੀ
ਨਵਾਂਸ਼ਹਿਰ, 2 ਮਾਰਚ, 2023:
ਜੇਕਰ ਪੰਜਾਬ ਸਰਕਾਰ ਨੇ 16 ਮਾਰਚ ਦੀ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਹੂ-ਬੂ - ਹੂ ਲਾਗੂ ਨਾ ਕੀਤੀ , ਤਾਂ ਨਵੀਂ ਪੈਨਸ਼ਨ ਨੀਤੀ ਤੋ ਪੀੜਿਤ ਹਜ਼ਾਰਾਂ ਮੁਲਾਜ਼ਮ ਪੰਜਾਬ ਸਰਕਾਰ ਵਿਰੁੱਧ ਲਹੂ ਵੀਟਵਾਂ ਇਤਿਹਾਸਿਕ ਸੰਘਰਸ਼ ਆਰੰਭਣਗੇ ਅਤੇ ਇਹ ਸੰਘਰਸ਼ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਤੱਕ ਜ਼ਾਰੀ ਰਹੇਗਾ ਭਾਵੇਂ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਕੋਈ ਵੀ ਕੁਰਬਾਨੀ ਕਿਓ ਨਾ ਕਰਨੀ ਪਵੇ I ਇਹਨਾ ਵਿਚਾਰਾਂ ਦਾ ਪ੍ਰਗਟਾਵਾ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ , ਗੜਸ਼ੰਕਰ ਦੇ ਆਗੂਆਂ ਸਤਪਾਲ ਮਿਨਹਾਸ, ਪਰਮਿੰਦਰ ਪੱਖੋਵਾਲ ਤੇ ਨਰਿੰਦਰ ਕੁਮਾਰ ਬੀਹੜਾਂ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਗੜਸ਼ੰਕਰ ਦੀ ਮੀਟਿੰਗ ਉਪਰੰਤ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਅਪਣੇ ਚੋਣ-ਵਾਅਦੇ ਤੋਂ ਭੱਜ ਰਹੀ ਹੈ ਤੇ ਟਾਲ-ਮਟੋਲ ਦੀ ਨੀਤੀ ਤੇ ਚਲ ਰਹੀ ਹੈ ਤੇ ਹੁਣ ਪੰਜਾਬ ਦੇ ਮੁਲਾਜ਼ਮ ਸਰਕਾਰ ਦੇ ਲਾਰਿਆਂ ਤੋ ਅੱਕ ਚੁੱਕੇ ਹਨ ,ਤੇ ਸੜਕਾਂ ਦੇ ਆਉਣ ਨੂੰ ਕਾਹਲੇ ਹਨ।ਜੇਕਰ ਸਰਕਾਰ ਨੇ ਹੁਣ ਵੀ ਟਾਲ ਮਟੋਲ ਦੀ ਨੀਤੀ ਜਾਰੀ ਰੱਖੀ ਤਾਂ ਹੁਣ ਪੰਜਾਬ ਵਿੱਚ ਇਹੋ ਜਿਹਾ ਸੰਘਰਸ਼ ਹੋਵੇਗਾ ,ਜਿਸ ਦੀ ਕਲਪਨਾ ਵੀ ਸਰਕਾਰ ਨੇ ਨਹੀਂ ਕੀਤੀ ਹੋਵੇਗੀ। ਇਸ ਦੌਰਾਨ ਗੋਰਮਿੰਟ ਟੀਚਰਜ਼ ਯੂਨੀਅਨ ਬਲਾਕ ਗੜਸ਼ੰਕਰ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਇਕਾਈ ਗੜਸ਼ੰਕਰ ਨੇ ਮੁਲਾਜਮਾਂ ਦੀ ਇਸ ਮੰਗ ਦੀ ਪੁਰਜ਼ੋਰ ਹਮਾਇਤ ਕਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੂੰ ਪੂਰਣ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ I ਇਸ ਸਮੇਂ ਨਿਤਿਨ ਸੁਮਨ, ਬਲਵਿੰਦਰ ਸਿੰਘ, ਹਰਮੇਸ਼ ਕੁਮਾਰ, ਸ਼ਵੇਤਾ ਲੰਬ, ਇੰਦਰਜੀਤ ਕੌਰ, ਅਸ਼ਵਨੀ ਰਾਣਾ, ਅਜੈ ਰਾਣਾ , ਹਰੀ ਰਾਮ, ਸ਼ਾਮ ਸੁੰਦਰ ਕਪੂਰ, ਜੀਤ ਸਿੰਘ ਬਗਵਾਈ, ਬਲਵੰਤ ਰਾਮ, ਅਮਰਜੀਤ ਸਿੰਘ ਹਾਜ਼ਰ ਸਨ I