PSEB BOARD EXAM: ਪ੍ਰੀਖਿਆ ਅਮਲੇ ਨੂੰ ਸਨੈਕਸ ਖਾਣ ਤੇ ਲਾਈ ਪਾਬੰਦੀ,
ਸਮੂਹ ਕੇਂਦਰ ਸੁਪਰਡੰਟ ਫਰਵਰੀ ਨੂੰ ਮਾਰਚ 2023 ਦੌਰਾਨ ਅੱਠਵੀਂ/ ਦਸਵੀਂ/ ਬਾਰ੍ਹਵੀਂ ਸ਼੍ਰੇਣੀ ਪਰੀਖਿਆ ਫਰਵਰੀ/ ਮਾਰਚ-2023 ਦੀਆਂ ਸਲਾਨਾ ਪਰੀਖਿਆਵਾਂ (ਸਮੇਤ ਓਪਨ ਸਕੂਲ) ਦੇ ਸੰਚਾਲਨ ਸਬੰਧੀ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸਹਾਇਕ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੱਤਰ ਜਾਰੀ ਕਰ ਲਿਖਿਆ ਗਿਆ ਹੈ ਕਿ " 1. ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ/ ਮਾਰਚ ਦੀਆਂ ਪਰੀਖਿਆਵਾਂ ਮਿਤੀ 20-02-2023 ਤੋਂ ਆਰੰਭੀਆਂ ਜਾ ਚੁੱਕੀਆਂ ਹਨ। ਪਰੀਖਿਆਵਾਂ ਦੇ ਸੰਚਾਲਨ ਸਬੰਧੀ ਹਦਾਇਤਾਂ ਸਕੂਲ LOGIN ID ਅਤੇ ਬੋਰਡ ਦੀ ਵੈਬਸਾਇਟ ਤੇ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ। ਅਪਲੋਡ ਕੀਤੀਆਂ ਗਈਆਂ ਹਦਾਇਤਾਂ ਦੇ ਨਾਲ ਹੇਠ ਲਿਖੀ ਹਦਾਇਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
2. ਕਿਸੇ ਵੀ ਪਰੀਖਿਆਰਥੀ ਨੂੰ ਪਰੀਖਿਆ ਦੇ ਅੱਧੇ ਸਮੇਂ ਤੋਂ ਪਹਿਲਾਂ ਪਰੀਖਿਆ ਕੇਂਦਰ ਛੱਡਣ ਦੀ ਆਗਿਆ ਨਾ ਦਿੱਤੀ ਜਾਵੇ। ਜਿਹੜੇ ਪਰੀਖਿਆਰਥੀ ਸਮੇਂ ਤੋਂ ਪਹਿਲਾਂ ਪਰੀਖਿਆ ਹਾਲ ਛੱਡ ਕੇ ਜਾਣ ਉਹਨਾਂ ਕੋਲੋਂ ਪ੍ਰਸ਼ਨ ਪੱਤਰ ਉੱਤੇ ਰੋਲ ਨੂੰ ਲਿਖਵਾ ਕੇ ਸੁਪਰਡੰਟ ਵਾਪਸ ਲੈ ਲਵੋ। ਕਿਉਂਕਿ ਇਸ ਤਰ੍ਹਾਂ ਪ੍ਰਸ਼ਨ ਪੱਤਰ ਬਾਹਰ ਸੋਸ਼ਲ ਮੀਡੀਆ ਆਦਿ ਤੇ ਆਊਟ ਹੋਣ ਦਾ ਖਦਸ਼ਾ ਰਹਿੰਦਾ ਹੈ ਅਤੇ ਵਿਦਿਆਰਥੀਆਂ ਨੂੰ ਨਜਾਇਜ ਮਦਦ ਮਿਲਣ ਦੀ ਸੰਭਾਵਨਾ ਹੁੰਦੀ ਹੈ। ਇਸ ਹਦਾਇਤ ਨੂੰ ਪਹਿਲਾਂ ਵੀ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ ਸੀ ਪ੍ਰੰਤੂ ਪੂਰਨ ਤੌਰ ਤੇ ਅਮਲ ਨਹੀਂ ਕੀਤਾ ਗਿਆ।
3. ਜੇਕਰ ਪਰੀਖਿਆਰਥੀ ਪਰੀਖਿਆ ਸਮੇਂ ਤੋਂ ਇੱਕ ਘੰਟਾ ਪਹਿਲਾਂ ਉੱਤਰ ਪੱਤਰੀ ਨਿਗਰਾਨ ਨੂੰ ਸੌਂਪਦਾ ਹੈ ਤਾਂ ਪ੍ਰਸ਼ਨ ਪੱਤਰ ਦੇ ਹਰੇਕ ਪਾਰਟ ਤੇ ਰੋਲ ਨੰਬਰ ਦਰਜ ਕਰਵਾਇਆ ਜਾਵੇ। ਅਜਿਹੇ ਪਰੀਖਿਆਰਥੀਆਂ ਦੇ ਹਸਤਾਖਰ ਚਾਰਟ ਤੇ ਵੀ ਸਮਾਂ ਦਰਜ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਨਿਗਰਾਨ ਅਮਲੇ ਨੂੰ ਹਦਾਇਤ ਕੀਤੀ ਜਾਵੇ ਕਿ ਪਰੀਖਿਆਰਥੀਆਂ ਨੂੰ ਸੂਚਿਤ ਕਰਨ ਕਿ ਪ੍ਰਸ਼ਨ ਪੱਤਰ ਦੇ ਹਰੇਕ ਪੰਨੇ ਤੇ ਰੋਲ ਨੰਬਰ ਲਿਖਣਾ ਯਕੀਨੀ ਬਣਾਉਣ।
Also read:
PSEB 8th practical datesheet download here
PSEB 10TH PRACTICAL DATESHEET DOWNLOAD HERE
PSEB 12th Datesheet download here
4. ਦੇਖਣ ਵਿੱਚ ਆਇਆ ਹੈ ਕਿ ਨਿਗਰਾਨ ਅਮਲੇ ਵੱਲੋਂ ਪਰੀਖਿਆਰਥੀਆਂ ਨੂੰ ਸਮੇਂ ਤੋਂ ਪਹਿਲਾਂ ਹੱਲ ਹੋਈ ਉੱਤਰ ਪੱਤਰੀ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਅਜਿਹਾ ਨਾ ਕੀਤਾ ਜਾਵੇ। ਪਰੀਖਿਆਰਥੀਆਂ ਨੂੰ ਪਰੀਖਿਆ ਦਾ ਪੂਰਾ ਸਮਾਂ ਦਿੱਤਾ ਜਾਵੇ।
5. ਸਮੂਹ ਕੇਂਦਰ ਕੰਟਰੋਲਰ ਅਤੇ ਆਪ ਵੱਲੋਂ ਪਰੀਖਿਆ ਨਾਲ ਸਬੰਧਤ ਸਾਰੀਆਂ ਹਦਾਇਤਾਂ ਪੜ੍ਹਨ ਉਪਰੰਤ ਰਜਿਸਟਰ ਵਿੱਚ ਐਂਟਰੀ ਕਰਦੇ ਹੋਏ ਇਹ ਤਸਦੀਕ ਕਰਨਾ ਯਕੀਨੀ ਬਣਾਇਆ ਜਾਵੇ ਕਿ ਮੈਂ ਇਹ ਹਦਾਇਤਾਂ ਪੜ੍ਹ ਲਈਆਂ ਹਨ ਅਤੇ ਇਹਨਾਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਾਂਗਾ।
6. ਸਮੂਹ ਨਿਗਰਾਨ ਅਮਲੇ ਨੂੰ ਹਦਾਇਤ ਕੀਤੀ ਜਾਵੇ ਕਿ ਪਰੀਖਿਆ ਸਮੇਂ ਪਰੀਖਿਆ ਕੇਂਦਰ ਅੰਦਰ ਸਨੈਕਸ ਵਗੈਰਾ ਬਿਲਕੁੱਲ ਨਾ ਲਏ ਜਾਣ ਕਿਉਂਕਿ ਇਸ ਨਾਲ ਪ੍ਰੀਖਿਆਰਥੀਆਂ ਦੀ ਇਕਾਗਰਤਾ ਭੰਗ ਹੁੰਦੀ ਹੈ।ਕੇਵਲ ਚਾਹ ਦਾ ਕੱਪ ਲਿਆ ਜਾ ਸਕਦਾ ਹੈ। READ OFFICIAL LETTER HERE