GREAT ADMISSION CAMPAIGN! ਕਿੰਨਾ ਕੁ ਹੈ ਵਾਜਿਬ, ਪ੍ਰੀਖਿਆਵਾਂ ਦੌਰਾਨ "ਇੱਕ ਦਿਨ ਵਿੱਚ ਇੱਕ ਲੱਖ ਦਾਖਲੇ" ਦੇ ਹੁਕਮ ਚਾੜ੍ਹਨਾ

 ਪ੍ਰੀਖਿਆਵਾਂ ਦੌਰਾਨ "ਇੱਕ ਦਿਨ ਵਿੱਚ ਇੱਕ ਲੱਖ ਦਾਖਲੇ" ਦੇ ਹੁਕਮ ਚਾੜ੍ਹਨਾ, ਸਿੱਖਿਆ ਮੰਤਰੀ ਦਾ ਗੈਰ ਵਾਜਿਬ ਫ਼ਰਮਾਨ: ਡੀ.ਟੀ.ਐੱਫ.


ਦਾਖਲਾ ਮੁਹਿੰਮ ਕੋਈ ਇੱਕ ਦਿਨ ਦੀ ਪ੍ਰਕਿਰਿਆ ਨਹੀਂ: ਡੀ.ਟੀ.ਐੱਫ.


ਅਧਿਆਪਕਾਂ ਦੀ ਭਰਤੀ, ਸਹੂਲਤਾਂ ਦੀ ਉਪਲਬਧਤਾ ਅਤੇ ਗੈਰ ਵਿੱਦਿਅਕ ਕੰਮਾਂ 'ਤੇ ਮੁਕੰਮਲ ਰੋਕ ਲਗਾ ਕੇ ਵਧਾਏ ਜਾ ਸਕਦੇ ਹਨ ਦਾਖਲੇ: ਡੀ.ਟੀ.ਐੱਫ.



10 ਮਾਰਚ, ਚੰਡੀਗੜ੍ਹ ( ):

ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕਾਂ ਨੂੰ ਇੱਕ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦੇ ਦਾਖਲੇ ਕਰਨ ਲਈ ਰਾਤੋ ਰਾਤ ਜਿਸ ਢੰਗ ਨਾਲ਼ ਮਾਨਸਿਕ ਦਬਾਅ ਅਧੀਨ ਲਿਆਉਣ ਦੇ ਹੁਕਮ ਚਾੜ੍ਹੇ ਹਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਉਸ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਮੰਤਰੀ ਦੇ ਅਜਿਹੇ ਢੰਗ ਤਰੀਕੇ ਨੂੰ ਗੈਰ ਵਾਜਿਬ ਅਤੇ ਵਿਦਿਅਕ ਮਨੋਵਿਗਿਆਨ ਤੋਂ ਪੁਰੀ ਤਰ੍ਹਾਂ ਕੋਰਾ ਕਰਾਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਦਾ ਹਾਮੀ ਹੈ, ਪ੍ਰੰਤੂ ਦਾਖਲਾ ਮੁਹਿੰਮ ਕੋਈ ਇੱਕ ਦਿਨ ਦੀ ਪ੍ਰਕਿਰਿਆ ਨਹੀ ਹੁੰਦੀ ਕਿ ਇੱਕ ਦਿਨ ਵਿੱਚ ਹੀ ਸਕੂਲਾਂ ਵਿੱਚ ਦਾਖਲਾ ਵਧਾਉਣ ਦਾ ਨਿਸ਼ਾਨਾ ਮਿੱਥ ਲਿਆ ਜਾਵੇ। ਦਾਖਲੇ ਵਧਾਉਣ ਲਈ ਸਕੂਲਾਂ ਦਾ ਉਸਾਰੂ ਵਿੱਦਿਅਕ ਮਾਹੌਲ, ਸਕੂਲਾਂ ਵਿੱਚ ਪਈਆਂ ਖਾਲੀ ਸਾਰੀਆਂ ਅਸਾਮੀਆਂ ਦਾ ਭਰਨਾ, ਅਧਿਆਪਕਾਂ ਤੋਂ ਲਏ ਜਾ ਰਹੇ ਗੈਰ ਵਿੱਦਿਅਕ ਕੰਮਾਂ 'ਤੇ ਮੁਕੰਮਲ ਰੋਕ, ਪੰਜਾਬ ਦੇ ਸਭਨਾਂ ਸਕੂਲਾਂ ਵਿੱਚ ਬਰਾਬਰ ਤੇ ਮਿਆਰੀ ਸਿੱਖਿਆ ਦੇਣ, ਅਧਿਆਪਕਾਂ ਦੀ ਰਿਹਾਇਸ਼ ਸਕੂਲਾਂ ਤੋਂ ਦੂਰੀ ਅਤੇ ਸਕੂਲਾਂ ਵਿੱਚ ਲੋੜੀਂਦੀ ਸਹੂਲਤ ਮੁਹਈਆ ਹੋਣ ਦਾ ਵੀ ਅਹਿਮ ਰੋਲ ਹੁੰਦਾ ਹੈ। 



ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂਆਂ ਸੂਬਾਈ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕੇ ਸਿੱਖਿਆ ਮੰਤਰੀ ਪੰਜਾਬ ਵੱਲੋਂ ਉਕਤ ਸਹੂਲਤਾਂ ਤੋਂ ਅੱਖਾਂ ਮੀਚ ਕੇ ਜਿਸ ਤਰ੍ਹਾਂ ਇੱਕੋ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦਾ ਦਾਖਲਾ ਕਰਨ ਦੇ ਹੁਕਮ ਚਾੜ੍ਹੇ ਗਏ ਹਨ, ਇਹ ਪੁਰੀ ਤਰ੍ਹਾਂ ਤਰਕਹੀਣ, ਅਧਿਆਪਕਾਂ 'ਤੇ ਮਾਨਸਿਕ ਦਬਾਅ ਪਾਉਣ ਵਾਲਾ ਅਤੇ ਇੱਕ ਪਾਸੜ ਫ਼ਰਮਾਨ ਹੈ। ਇਸ ਮੁਹਿੰਮ ਲਈ ਸਿੱਖਿਆ ਮੰਤਰੀ ਵੱਲੋਂ ਸਕੂਲਾਂ ਵਿੱਚ ਚੱਲ ਰਹੀ ਦਸਵੀਂ ਜਮਾਤ ਦੀ ਪੜ੍ਹਾਈ, ਅਧਿਆਪਕਾਂ ਦੀਆਂ ਮਾਰਕਿੰਗ ਡਿਊਟੀਆਂ, ਸਾਲ ਭਰ ਦੀਆਂ ਸਿਰਫ ਮਾਰਚ ਮਹੀਨੇ ਵਿੱਚ ਜਾਰੀ ਹੋਈਆਂ ਗ੍ਰਾਂਟਾਂ ਖਰਚ ਕਰਨ ਦਾ ਕੰਮ ਅਤੇ ਬਾਕੀ ਜਮਾਤਾਂ ਦੀਆਂ ਪ੍ਰੀਖਿਆਵਾਂ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ ਜੋ ਕਿ ਸਾਬਤ ਕਰਦਾ ਹੈ ਕਿ ਵਿਭਾਗ ਕੋਲ ਕੋਈ ਠੋਸ ਯੋਜਨਾਬੰਦੀ ਨਹੀਂ ਹੈ।



 ਆਗੂਆਂ ਨੇ ਸਿੱਖਿਆ ਵਿਭਾਗ 'ਤੇ ਪ੍ਰਸ਼ਨ ਉਠਾਉਂਦਿਆਂ ਕਿਹਾ ਕਿ ਜਿਹੜੇ ਵਿਭਾਗ ਤੋਂ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਦੇ ਬਾਵਜੂਦ 4161 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਪਿਛਲੇ ਛੇ ਮਹੀਨਿਆਂ ਵਿੱਚ ਸਿਰੇ ਨਹੀਂ ਲੱਗੀ, 8637 ਕੱਚੇ ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ, 200 ਦੇ ਕਰੀਬ ਪ੍ਰਿੰਸੀਪਲਾਂ ਨੂੰ ਪਦਉੱਨਤ ਹੋਣ ਦੇ ਬਾਵਜੂਦ ਕਈ ਮਹੀਨਿਆਂ ਤੋਂ ਸਟੇਸ਼ਨ ਚੋਣ ਤੱਕ ਨਹੀਂ ਕਾਰਵਾਈ ਗਈ, ਪ੍ਰੀਖਿਆਵਾਂ ਨੂੰ ਬਿਨਾਂ ਕਾਰਣ ਅਪ੍ਰੈਲ ਅੰਤ ਤੱਕ ਲਟਕਾ ਦਿੱਤਾ ਗਿਆ, ਉਸੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਤੋਂ ਇੱਕ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦੇ ਦਾਖਲੇ ਕਰਨ ਦੇ ਹੁਕਮ ਚਾੜ੍ਹਨੇ ਕਿੰਨੇ ਕੁ ਜਾਇਜ਼ ਹਨ। ਇਸੇ ਤਰ੍ਹਾਂ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦੇ ਬਾਵਜੂਦ ਵਿਭਾਗ ਵੱਲੋਂ ਸਕੂਲਾਂ ਵਿੱਚੋਂ ਕੱਢੇ ਕੇ ਸਿਰਫ ਅੰਕੜੇ ਇਕੱਠੇ ਕਰਨ ਲਈ ਲਾਈਆਂ ਪੜ੍ਹੋ ਪੰਜਾਬ ਟੀਮਾਂ ਨੂੰ ਹਾਲੇ ਤੱਕ ਪਿਤਰੀ ਸਕੂਲਾਂ ਵਿੱਚ ਵਾਪਸ ਨਹੀਂ ਭੇਜਿਆ ਗਿਆ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖਿਆ ਮੰਤਰੀ ਦੀ ਇੱਕ ਦਿਨ ਵਿੱਚ ਇੱਕ ਲੱਖ ਵਿਦਿਆਰਥੀਆਂ ਦੇ ਦਾਖਲੇ ਕਰਨ ਦੀ ਗ਼ੈਰਵਾਜਬ ਮੁਹਿੰਮ ਤਹਿਤ ਜੇਕਰ ਕਿਸੇ ਵੀ ਪੱਧਰ ਦੇ ਸਿੱਖਿਆ ਅਧਿਕਾਰੀ ਵੱਲੋਂ ਕਿਸੇ ਅਧਿਆਪਕ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਇਸ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

 

RECENT UPDATES

School holiday

PUNJAB ANGANWADI MERIT LIST 2023 : LINK FOR DISTT WISE ANGANWADI WORKER HELPER MERIT LIST , ਇਸ ਦਿਨ ਜਾਰੀ ਹੋਵੇਗੀ ਆਂਗਣਵਾੜੀ ਵਰਕਰਾਂ ਦੀ ਮੈਰਿਟ ਸੂਚੀ

PUNJAB ANGANWADI MERIT LIST 2023 : ਪੰਜਾਬ ਆਂਗਣਵਾੜੀ ਮੈਰਿਟ ਲਿਸਟ 2023   ਪੰਜਾਬ  ਵਿਚ 1016 ਆਂਗਣਵਾੜੀ ਵਰਕਰਾਂ (ਮੇਨ), 129 ਮਿੰਨੀ ਆਂਗਣਵਾੜੀ ਵਰਕਰਾਂ ਅਤੇ  45...