ਨਵੇਂ ਪ੍ਰਮੋਟ ਹੋਏ ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਦੀਆਂ ਰੋਕੀਆਂ ਇਨਕਰੀਮੈਂਟਾਂ ਬਹਾਲ

 *ਨਵੇਂ ਪ੍ਰਮੋਟ ਹੋਏ ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਦੀਆਂ ਰੋਕੀਆਂ ਇਨਕਰੀਮੈਂਟਾਂ ਬਹਾਲ


ਕਰਾਈਆਂ*


ਪ੍ਰਮੋਦ ਭਾਰਤੀ


ਜਲੰਧਰ 22 ਮਾਰਚ, 2023


2018 ਤੋਂ ਬਾਅਦ ਪ੍ਰਮੋਟ ਹੋਏ ਜਿਲ੍ਹਾ ਜਲੰਧਰ ਦੇ ਪ੍ਰਿੰਸੀਪਲਾਂ ਅਤੇ ਲੈਕਚਰਾਰਾਂ ਦੀਆਂ ਸਲਾਨਾ ਇਨਰਕੀਮੈਂਟਾਂ ਜਿਲ੍ਹਾ ਸਿੱਖਿਆ ਅਫਸਰ ਜਲੰਧਰ ਵਲੋਂ ਨਜਾਇਜ਼ ਰੋਕੀਆਂ ਹੋਈਆਂ ਸਨ। ਜਿਸ ਨਾਲ਼ ਕਈ ਮਹੀਨਿਆਂ ਤੋਂ ਦਫ਼ਤਰ ਵਲੋਂ ਲਗਾਤਾਰ ਲਾਰੇ ਲਾਏ ਜਾ ਰਹੇ ਸਨ। ਲੈਕਚਰਾਰ ਪ੍ਰਮੋਟਡ ਆਫਟਰ 2018 ਯੂਨੀਅਨ 4 ਵਾਰ ਜਿਲ੍ਹਾ ਅਧਿਕਾਰੀਆਂ ਨਾਲ਼ ਮੀਟਿੰਗਾਂ ਵੀ ਹੋਈਆਂ। ਪਰ ਜਿਲ੍ਹਾ ਸਿੱਖਿਆ ਅਫਸਰ ਦੇ ਅੜੀਅਲ ਵਤੀਰੇ ਕਾਰਨ ਮਸਲਾ ਹੱਲ ਨਾ ਹੋਇਆ ।ਅੱਜ ਲੈਕਚਰਾਰ ਭਾਰੀ ਗਿਣਤੀ ਵਿੱਚ ਜਿਲ੍ਹਾ ਸਿੱਖਿਆ ਦਫ਼ਤਰ ਜਲੰਧਰ ਪਹੁੰਚੇ ਹੋਏ ਸਨ ਕਿ ਜੇਕਰ ਸਾਡੀ ਇੱਕੋ ਇੱਕ ਮੰਗ ਨਾ ਮੰਨੀ ਗਈ ਤਾਂ ਦਫ਼ਤਰ ਦਾ ਘਿਰਾਓ ਕਰਾਂਗੇ।ਇਸ ਸੰਬੰਧੀ ਜਿਲ੍ਹੇ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ। ਪੀੜਤ ਲੈਕਚਰਾਰਾਂ ਦੀਆਂ ਦਲੀਲਾਂ ਨੂੰ ਦਰੁਸਤ ਮੰਨਦਿਆਂ ਜਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਨੇ ਜਿਲ੍ਹੇ ਦੇ ਸਮੂਹ ਲੈਕਚਰਾਰਾਂ ਦੀਆਂ ਇਨਕਰੀਮੈਂਟਾਂ ਬਹਾਲ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜਿਲ੍ਹਾ ਕਨਵੀਨਰ ਸ਼੍ਰੀ.ਅਵਤਾਰ ਲਾਲ, ਕੋ ਕਨਵੀਨਰ ਕਮਲ ਕੁਮਾਰ,ਸੁਧੀਰ ਕੁਮਾਰ, ਕੁਲਵੰਤ ਰਾਮ,ਹਰਕੰਵਲ ਸੈਣੀ, ਰਿੱਤੂ ਮੈਡਮ,ਓਮੇਸ਼ਵਰ ਨਾਰਾਇਣ,ਸਿਮਰਤ ਕੌਰ ਸਮੇਂ ਦਰਜਨਾਂ ਲੈਕਚਰਾਰ ਅਤੇ ਪ੍ਰਿੰਸੀਪਲ ਹਾਜ਼ਰ ਸਨ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends