ਅਹਿਮ ਖ਼ਬਰ: ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿਡ ਮੰਨੇ ਜਾਣਗੇ ਡਿਜੀਟਲ ਡਾਕੂਮੈਂਟ

ਅਹਿਮ ਖ਼ਬਰ: ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿਡ ਮੰਨੇ ਜਾਣਗੇ ਡਿਜੀਟਲ ਡਾਕੂਮੈਂਟ 

ਚੰਡੀਗੜ੍ਹ, 17 ਮਾਰਚ 2023

ਭਾਰਤ ਸਰਕਾਰ ਦੀ ਮੋਬਾਇਲ ਐਪ m Parivahan ਅਤੇ Digi Locker ਤੇ ਗੱਡੀਆਂ ਦੇ ਰੱਖੇ ਦਸਤਾਵੇਜਾਂ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿਡ ਮੰਨਣ ਸਬੰਧੀ ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਚੰਡੀਗੜ੍ਹ ਵੱਲੋਂ ਪੱਤਰ ਜਾਰੀ ਕੀਤਾ ਹੈ। 



ਸਮੂਹ ਸੱਕਤਰ ਰਿਜਨਲ ਟਰਾਂਸਪੋਰਟ ਅਥਾਰਟੀਜ, (ਪੰਜਾਬ ਰਾਜ ਵਿੱਚ) ਅਤੇ ਉਪ ਮੰਡਲ ਮੈਜਿਸਟ੍ਰੇਸਟ-ਕਮ-ਰਜਿਸਟਿੰਗ ਅਤੇ ਲਾਈਸੈਂਸਿੰਗ ਅਥਾਰਟੀ (ਪੰਜਾਬ ਰਾਜ ਵਿੱਚ)  ਨੂੰ  ਪਹਿਲਾਂ ਵੀ ਲਿਖਿਆ ਗਿਆ ਸੀ ਕਿ ਭਾਰਤ ਸਰਕਾਰ, Ministry of Road Transport and Highways ਵੱਲ ਜਾਰੀ ਹਦਾਇਤਾ ਸਨਮੁੱਖ ਜਿਨਾਂ ਮਾਲਕਾਂ/ਚਾਲਕਾਂ ਵੱਲੋ ਗੱਡੀਆਂ ਦੇ ਦਸਤਾਵੇਜਾ ਨੂੰ ਭਾਰਤ ਸਰਕਾਰ ਮੋਬਾਇਲ ਐਪ m Parivahan ਅਤੇ Digi Locker ਤੇ ਰੱਖਿਆ ਜਾਂਦਾ ਹੈ, ਉਹਨ੍ਹਾਂ ਦਸਤਾਵੇਜਾਂ ਨੂੰ ਮੋਟਰ ਗੱਡੀਆਂ ਦੀ ਟੈਰਿਫਿਕ ਚੈਕਿੰਗ ਦੌਰਾਨ ਵੈਲਿਡ ਮੰਨਿਆ ਜਾਵੇ।

ਹੁਣ  ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੈਸ਼ ਸਮਾਰਟ ਚਿੱਪ ਕੰਪਨੀ ਦੇ ਚੰਡੀਗੜ੍ਹ ਸੈਂਟਰ ਤੇ ਡਰਾਇਵਿੰਗ ਲਾਈਸੈਂਸ ਅਤੇ ਵਾਹਨਾਂ ਦੇ ਰਜਿਸਟਰੇਸ਼ਨ ਪ੍ਰਾਮਣ ਪੱਤਰ (ਆਰ ਸੀ) ਸਮਾਰਟ ਕਾਰਡਾਂ ਦੀ ਪ੍ਰਿਟਿੰਗ ਦਾ ਕੰਮ ਪੈਡਿੰਗ ਚੱਲ ਰਿਹਾ ਹੈ । ਇਸ ਮਾਮਲੇ ਸਬੰਧੀ ਆਮ ਪਬਲਿਕ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਮੋਬਾਇਲ ਐਪ m Parivahan ਅਤੇ Digi Locker ਤੇ ਗੱਡੀਆਂ ਦੇ ਰੱਖੇ ਦਸਤਾਵੇਜਾਂ ਨੂੰ ਗੱਡੀਆਂ ਦੀ ਚੈਕਿੰਗ ਦੌਰਾਨ ਵੈਲਿਡ ਮੰਨਿਆ ਜਾਵੇਗਾ ।  READ OFFICIAL LETTER HERE

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends