ਵੱਡੀ ਖੱਬਰ: ਸਿੱਖਿਆ ਮੰਤਰੀ ਵੱਲੋਂ ਸਮੂਹ ਅਧਿਆਪਕਾਂ ਨੂੰ ਖਾਸ ਲਿੰਕ ਰਾਹੀਂ ਭੇਜਿਆ ਸੁਨੇਹਾ, ਇੰਜ ਕਰੋ ਡਾਊਨਲੋਡ

ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ Harjot Singh Bains ਨੇ ਈ-ਪੰਜਾਬ ਪੋਰਟਲ ਰਾਹੀਂ ਹਰ ਅਧਿਆਪਕ ਨੂੰ ਭਾਵੁਕਤਾ ਨਾਲ ਭਰਿਆ ਸੁਨੇਹਾ ਭੇਜ ਕੇ ਪੰਜਾਬ ਦੀ ਸਿੱਖਿਆ ਨੂੰ ਸ਼ਾਨਦਾਰ ਬਣਾਉਣ ਦੀ ਕੀਤੀ ਅਪੀਲ। 


ਸਮੂਹ ਅਧਿਆਪਕ ਸਾਹਿਬਾਨ ਆਪਣੇ ਨਾਮ ਵਾਲਾ ਸੁਨੇਹਾ ਈ-ਪੰਜਾਬ ਪੋਰਟਲ ਜਾ ਕੇ ਆਪਣੇ ਨਿੱਜੀ ਅਕਾਊਂਟ ਤੋਂ ਕਰ ਸਕਦੇ ਹਨ ਡਾਊਨਲੋਡ.....


ਲਿੰਕ:….. ਸਮੂਹ ਅਧਿਆਪਕ ਇਸ ਸੁਨੇਹੇ ਨੂੰ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ 

 Click on the link link fill your e Punjab ID AND PASSWORD 



ਸਿੱਖਿਆ ਮੰਤਰੀ ਸ. ਬੈਂਸ ਵੱਲੋ ਭੇਜੇ ਸੁਨੇਹੇ ਦੀਆਂ ਖਾਸ ਗੱਲਾਂ: 


••ਤੁਸੀਂ ਮੈਨੂੰ ਸਿਰਫ ਅਧਿਆਪਕ ਪਰਿਵਾਰ ਦਾ ਇੱਕ ਹਿੱਸਾ ਹੀ ਨਹੀਂ ਬਣਾਇਆ ਸਗੋਂ ਬਹੁਤ ਸਾਰਾ ਪਿਆਰ ਅਤੇ ਮਾਣ ਸਤਿਕਾਰ ਵੀ ਦਿੱਤਾ। 


••ਅੱਜ ਤੱਕ ਕਿਸੇ ਵੀ ਸਕੂਲ ਵਿੱਚ ਮੰਤਰੀ ਬਣਕੇ ਨਹੀਂ ਗਿਆ। ਸਕੂਲਾਂ ਵਿੱਚ ਜਾਣ ਦਾ ਮੇਰਾ ਮਕਸਦ ਤੁਹਾਡੇ ਕੰਮ ਦੇ ਹਾਲਾਤ ਸਮਝਣਾ ਅਤੇ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨਾ ਹੈ। 


••ਮੇਰਾ ਸਭ ਤੋਂ ਖੁਸ਼ਨੁਮਾ ਅਤੇ ਦਿਲ ਨੂੰ ਸਕੂਨ ਦੇਣ ਵਾਲਾ ਸਮਾਂ ਉਹ ਹੁੰਦਾ ਹੈ ਜਦੋਂ ਮੈਂ ਸਕੂਲਾਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਦੇ ਵਿਚਕਾਰ ਹੁੰਦਾ ਹਾਂ। 

ALSO READ: 

ETT 5994 RECRUITMENT ANSWER KEY EXAM HELD ON 5TH MARCH 2023


••ਮੈਂ ਜਿਸ ਵੀ ਸਕੂਲ ਵਿੱਚ ਜਾਂਦਾ ਹਾਂ ਤਾਂ ਵਿਦਿਆਰਥੀ ਅਤੇ ਅਧਿਅਆਪਕ ਮੈਨੂੰ ਢੇਰ ਸਾਰਾ ਪਿਆਰ ਦਿੰਦੇ ਹਨ ਤੇ ਤੁਹਾਡੇ ਵੱਲੋਂ ਮਿਲ ਰਿਹਾ ਇਹ ਪਿਆਰ ਮੇਰੇ ਵਾਸਤੇ ਬਹੁਕੀਮਤੀ ਤੋਹਫ਼ਾ ਹੈ। 


••ਵਿਦਿਆਰਥੀ ਅਤੇ ਅਧਿਆਪਕ ਮੈਨੂੰ ਵੱਟਸਐਪ ਅਤੇ ਇੰਸਟਾਗਰਾਮ ਰਾਹੀਂ ਮੈਸੇਜ ਭੇਜਦੇ ਹਨ, ਈਮੇਲ ਕਰਦੇ ਹਨ ਜਿਹਨਾਂ ਨੂੰ ਖੁਦ ਪੜਦਾ/ਦੇਖਦਾ ਹਾਂ। 

EM LETTER TO CM : ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ


••ਮੈਂ ਅਕਸਰ ਸੋਚਦਾ ਹਾਂ ਕਿ ਕੌਮ ਦੇ ਨਿਰਮਾਤਾ ਅਤੇ ਦੇਸ਼ ਦਾ ਭਵਿੱਖ ਅਖਵਾਉਣ ਵਾਲਿਆਂ ਨੂੰ ਅੱਜ ਤੱਕ ਇਹ ਮੌਕਾ ਪਹਿਲਾਂ ਕਦੇ ਨਹੀਂ ਮਿਲਿਆ ਹੋਵੇਗਾ। ਸੱਚ ਦੱਸਾਂ ਤਾਂ ਇਹ ਸਭ ਕਰਕੇ ਮੈਨੂੰ ਆਪਣੇਪਣ ਦਾ ਬਹੁਤ ਅਹਿਸਾਸ ਹੁੰਦਾ ਹੈ। 


••ਜਦੋਂ ਤੋਂ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਨੇ ਮੈਨੂੰ ਸਿੱਖਿਆ ਵਿਭਾਗ ਦੇ ਕੇ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੇਵਾ ਸੌਂਪੀ ਤਾਂ ਮੇਰਾ ਮਿਸ਼ਨ ਸੀ ਕਿ ਸਿੱਖਿਆ ਵਿਭਾਗ ਨੂੰ ਧਰਨੇ/ਮੁਜ਼ਾਹਰਿਆਂ ਤੋਂ ਮੁਕਤ ਮਹਿਕਮਾ ਬਣਾਉਣਾ ਹੈ ਜਿਸ ਵਿੱਚ ਮੈਂ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋਇਆ ਹਾਂ। ਮੇਰਾ ਮੰਨਣਾ ਹੈ ਕਿ ਅਧਿਆਪਕਾਂ ਦਾ ਪੂਰਾ ਧਿਆਨ ਵਿਦਿਆਰਥੀਆਂ ਤੇ ਕੇਂਦਰਿਤ ਰਹੇ ਉਹਨਾਂ ਨੂੰ ਆਪਣੇ ਕਿਸੇ ਮਸਲੇ ਨੂੰ ਹੱਲ ਕਰਵਾਉਣ ਵਾਸਤੇ ਧਰਨੇ/ਮੁਜ਼ਾਹਰੇ ਦੀ ਜ਼ਰੂਰਤ ਹੀ ਨਾਂ ਪਵੇ। 


••ਮੈਨੂੰ ਸਮੁੱਚੇ ਅਧਿਆਪਕ ਵਰਗ ਦੇ ਨਾਲ-ਨਾਲ ਅਧਿਆਪਕ ਜਥੇਬੰਦੀਆਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ, ਜਿੰਨ੍ਹਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। 


••ਮੈਂ ਵਿਭਾਗ ਦੇ ਉਹਨਾਂ ਸਾਰੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵੀ ਸਲਾਮ ਕਰਦਾ ਹਾਂ ਜੋ ਆਪਣੀ ਨੇਕ ਕਮਾਈ ਵਿੱਚੋਂ ਬਹੁਤ ਸਾਰਾ ਪੈਸਾ ਵਿਦਿਆਰਥੀਆਂ ਦੀ ਭਲਾਈ ਅਤੇ ਸਕੂਲਾਂ ਨੂੰ ਸੁੰਦਰ ਬਣਾਉਣ ਵਾਸਤੇ ਖਰਚ ਕਰ ਰਹੇ ਹਨ। 


••ਅਸੀਂ ਸਾਡੇ ਸਕੂਲ ਪ੍ਰਿੰਸੀਪਲ ਸਾਹਿਬਾਨ ਨੂੰ ਵਿਦੇਸ਼ਾਂ ਵਿੱਚ ਟਰੇਨਿੰਗ ਵਾਸਤੇ ਭੇਜ ਰਹੇ ਹਾਂ। ਇਹਨਾਂ ਤੋਂ ਬਾਅਦ ਹੈੱਡਮਾਸਟਰ, ਲੈਕਚਰਾਰ, ਮਾਸਟਰ ਅਤੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਤੇ ਮੁਖੀਆਂ ਨੂੰ ਵੀ ਦੇਸ਼-ਵਿਦੇਸ਼ ਦੀਆਂ ਨਾਮਵਰ ਸੰਸਥਾਵਾਂ ਤੋਂ ਟਰੇਨਿੰਗ ਦਿਵਾਈ ਜਾਵੇਗੀ। 


••ਵਿਭਾਗ ਵੱਲੋਂ ਚਲਾਏ ਗਏ ਪ੍ਰੋਗਰਾਮ 'ਮਿਸ਼ਨ-100 ਪ੍ਰਤੀਸ਼ਤ' ਨੂੰ ਸਫਲ ਬਣਾਉਣ ਵਾਸਤੇ ਤੁਸੀਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ, ਸਕੂਲ ਸਮੇਂ ਤੋਂ ਵੱਧ ਸਮਾਂ ਜਮਾਤਾਂ ਲਗਾਈਆਂ ਅਤੇ ਵਿਦਿਆਰਥੀਆਂ ਨੂੰ ਸਵੇਰੇ ਜਲਦੀ ਜਗਾਉਣ ਵਾਸਤੇ ਫ਼ੋਨ ਕਾਲਾਂ ਕੀਤੀਆਂ। ਤੁਹਾਡੇ ਇਹਨਾਂ ਯਤਨਾਂ ਨੇ ਜਿੱਥੇ ਵਿਦਿਆਰਥੀਆਂ ਪ੍ਰਤੀ ਤੁਹਾਡੀ ਪੇਸ਼ਾਵਰ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ ਉੱਥੇ ਹੀ ਸਮਾਜ ਅਤੇ ਮਾਪਿਆਂ ਵਿੱਚ ਵੀ ਅਧਿਆਪਕ ਵਰਗ ਦੇ ਸਨਮਾਨ ਨੂੰ ਹੋਰ ਵਧਾਇਆ। 


••ਸਿੱਖਿਆ ਵਿਭਾਗ ਵੱਲੋਂ ਹੁਣ ਸੈਸ਼ਨ 2023-24 ਵਾਸਤੇ ਦਾਖਲਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਮਕਸਦ ਸਿਰਫ਼ ਵਿਦਿਆਰਥੀਆਂ ਦੀ ਗਿਣਤੀ ਵਧਾਉਣਾ ਹੀ ਨਹੀਂ ਸਗੋਂ ਸਮਾਜ ਨੂੰ ਸਰਕਾਰੀ ਸਕੂਲਾਂ ਨਾਲ ਜੋੜ ਕੇ ਉਹਨਾਂ ਦਾ ਵਿਸ਼ਵਾਸ ਬਹਾਲ ਕਰਨਾ ਵੀ ਹੈ। 


••ਦਾਖਲਾ ਮੁਹਿੰਮ ਨੂੰ ਲੋਕ ਲਹਿਰ ਬਣਾ ਕੇ ਵੱਧ ਤੋਂ ਦਾਖ਼ਲੇ ਸਰਕਾਰੀ ਸਕੂਲਾਂ ਵਿੱਚ ਕਰਵਾਓ। ਸਿੱਖਿਆ ਵਿਭਾਗ ਵੱਲੋਂ ਬਣਾਏ ਜਾ ਗਏ 'ਸਕੂਲ ਆਫ਼ ਐਮੀਨੈਂਸ' ਦੀ ਰਜਿਸਟਰੇਸ਼ਨ ਕਰਵਾ ਕੇ ਵਿਦਿਆਰਥੀਆਂ ਨੂੰ ਇਹਨਾਂ ਸਕੂਲਾਂ ਦੇ ਦਾਖ਼ਲੇ ਦੀ ਮੁਕਾਬਲਾ ਪ੍ਰੀਖਿਆ ਦੀ ਤਿਆਰੀ ਵੀ ਕਰਵਾਓ। 


••6635 ਵਰਗ ਦੇ ਨਵ ਨਿਯੁਕਤ ਅਧਿਆਪਕਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਦਾਖਲਾ ਮੁਹਿੰਮ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਨ ਅਤੇ ਆਪਣੇ ਸਾਰੇ ਸਾਥੀਆਂ ਨੂੰ ਪ੍ਰੇਰਿਤ ਕਰਕੇ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਦਾਖਲਾ ਕਰਵਾਉਣ। 


••ਸਾਰੀਆਂ ਅਧਿਆਪਕ ਜਥੇਬੰਦੀਆਂ ਨੂੰ ਵੀ ਅਪੀਲ ਹੈ ਕਿ ਉਹ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਚਲਾਉਣ ਵਾਸਤੇ ਸਹਿਯੋਗ ਦੇਣ। 


••ਅਖੀਰ ਵਿੱਚ ਆਪ ਸਭ ਨੂੰ ਨਿਮਰਤਾ ਸਹਿਤ ਮੇਰੀ ਇਹ ਖਾਸ ਅਪੀਲ ਵੀ ਹੈ ਕਿ ਜੇਕਰ ਸੰਭਵ ਹੋ ਸਕੇ ਤਾਂ ਤੁਸੀਂ ਵੀ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਓ। ਇਹ ਪਹਿਲਕਦਮੀ ਸਰਕਾਰੀ ਸਕੂਲਾਂ ਦੇ ਰੁਤਬੇ ਨੂੰ ਉੱਚ ਬੁਲੰਦੀਆਂ ਤੇ ਪਹੁੰਚਾਉਣ ਵਾਸਤੇ ਬਹੁਤ ਅਸਰਦਾਰ ਹੋਵੇਗੀ।ਆਓ ਆਪਾਂ ਸਾਰੇ ਰਲ ਮਿਲ ਕੇ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਵੱਲੋਂ ਪੰਜਾਬ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਿੱਸਾ ਬਣੀਏ। 


#

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends