ਸਕੂਲ ਦੇ ਵਿਦਿਆਰਥੀਆਂ ਦੁਆਰਾ ਰੱਖੀ ਗਈ ਨਵੇਂ ਕਮਰੇ ਦੀ ਉਸਾਰੀ ਦੀ ਨੀਂਹ

 ਸਕੂਲ ਦੇ ਵਿਦਿਆਰਥੀਆਂ ਦੁਆਰਾ ਰੱਖੀ ਗਈ ਨਵੇਂ ਕਮਰੇ ਦੀ ਉਸਾਰੀ ਦੀ ਨੀਂਹ


ਸਰਕਾਰੀ ਪ੍ਰਇਮਰੀ ਸਕੂਲ ਤਸਿੰਬਲੀ ਵਿਖੇ


ਲਾਲੜੂ ਮਿਤੀ 27 ਮਾਰਚ (ਸਰਬਜੀਤ ਸਿੰਘ)

ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਤਸਿੰਬਲੀ ਬਲਾਕ ਡੇਰਾਬੱਸੀ ਵਿਖੇ ਪ੍ਰਾਪਤ ਹੋਈ ਨਵੇਂ ਕਲਾਸ ਰੂਮ ਲਈ ਨੀਂਹਾਂ ਦੀ ਸ਼ੁਰੂਆਤ ਹੋਈ ਜਿਸ ਵਿੱਚ ਨੀਂਹ ਰੱਖਣ ਦਾ ਕੰਮ ਸਕੂਲ ਵਿੱਚ ਪੜ੍ਹਨ ਵਾਲੇ ਜਮਾਤ ਚੌਥੀ ਦੇ ਬੱਚਿਆਂ ਵਿੱਚੋਂ ਦਿਲਪ੍ਰੀਤ ਕੌਰ ਅਤੇ ਨਵਜੋਤ ਸਿੰਘ ਤੋਂ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਸਕੂਲ ਮੁਖੀ ਦੇਵ ਕਰਨ ਸਿੰਘ ਨੇ ਦੱਸਿਆ ਸਕੂਲ ਵਿੱਚ ਪ੍ਰਾਪਤ ਹੋਈ ਨਾਬਾਰਡ ਤਹਿਤ ਵਾਧੂ ਕਮਰਾ ਉਸਾਰੀ ਦੀ ਗ੍ਰਾਂਟ ਤਹਿਤ ਅੱਜ ਨਵੇਂ ਕਮਰੇ ਦੀ ਉਸਾਰੀ ਦਾ ਕੰਮ ਸਕੂਲ ਪ੍ਰਬੰਧਕ ਕਮੇਟੀ ਦੀ ਹਾਜ਼ਰੀ ਵਿੱਚ ਸ਼ੁਰੂ ਹੋਇਆ। ਸਕੂਲ ਵਿੱਚ ਪਹੁੰਚੇ ਮਾਪਿਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਸਕੂਲ ਨੂੰ ਕਮਰੇ ਦੀ ਗ੍ਰਾਂਟ ਜਾਰੀ ਹੋਈ। ਇਸ ਮੌਕੇ ਗ੍ਰਾਮ ਪੰਚਾਇਤ ਮੈਂਬਰਸ,ਕਮੇਟੀ ਮੈਂਬਰਸ, ਸਕੂਲ ਸਟਾਫ਼ ਵਿੱਚ ਮੀਨਾਕਸ਼ੀ ਸ਼ਰਮਾਂ, ਆਂਗਣਵਾੜੀ ਵਰਕਰਾਂ ਅਤੇ ਮਾਪੇ ਹਾਜ਼ਰ ਸਨ।

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends