ਵੱਡੀ ਖੱਬਰ: ਸਿੱਖਿਆ ਬੋਰਡ ਨੇ ਬਦਲੀਆਂ ਪ੍ਰੀਖਿਆ ਅਮਲੇ ਦੀਆਂ ਡਿਊਟੀਆਂ
ਚੰਡੀਗੜ੍ਹ, 23 ਮਾਰਚ
ਕੰਟਰੋਲਰ ਪ੍ਰੀਖਿਆਵਾਂ ਦੇ ਹੁਕਮਾਂ ਅਨੁਸਾਰ ਬੋਰਡ ਪ੍ਰੀਖਿਆਵਾਂ ਲਈ ਸੁਪਰਡੈਂਟਾਂ ਨੂੰ ਬਦਲ ਦਿੱਤਾ ਗਿਆ ਹੈ। ਨਵੇਂ ਡਿਊਟੀ ਕੇਂਦਰ ਦਾ ਨਾਂਮ ਮੈਸੇਜ ਰਾਹੀਂ ਭੇਜਿਆ ਗਿਆ ਹੈ । ਹੁਕਮਾਂ ਅਨੁਸਾਰ ਨਵੇਂ ਕੇਂਦਰਾਂ ਵਿੱਚ 24-03-2023 ਸਵੇਰ ਦੇ ਸੈਸ਼ਨ ਵਿੱਚ ਡਿਊਟੀ ਜੁਆਇਨ ਕਰਨ ਲਈ ਕਿਹਾ ਗਿਆ ਹੈ। ਇਸ ਤੋਂਂ ਪਹਿਲਾਂ ਵੀ ਸਿੱਖਿਆ ਬੋਰਡ ਵੱਲੋਂ ਡਿਪਟੀ ਸੁਪਰਡੈਂਟਾਂ ਦੀਆਂ ਡਿਊਟੀਆਂ ਨੂੰ ਬਦਲ ਦਿੱਤਾ ਗਿਆ ਸੀ।
ਡਿਊਟੀ 'ਤੇ ਸਟਾਫ ਲਈ ਜ਼ਰੂਰੀ ਹਦਾਇਤਾਂ
ਪੰਜਾਬ ਭਰ ਵਿੱਚ, ਸੁਪਰਡੈਂਟਾਂ ਦੀਆਂ ਡਿਊਟੀਆਂ PSEB ਦੁਆਰਾ ਬਦਲ ਦਿੱਤੀਆਂ ਗਈਆਂ ਹਨ ਅਤੇ ਨਵੀਆਂ ਡਿਊਟੀਆਂ ਡਿਪਟੀ ਸੁਪਰਡੈਂਟਾਂ ਨੂੰ ਮੇਲ/ਮੋਬਾਈਲ 'ਤੇ ਭੇਜੀਆਂ ਜਾ ਰਹੀਆਂ ਹਨ। ਇਹ ਡਿਊਟੀਆਂ ਕੱਲ੍ਹ ਸਵੇਰ ਤੋਂ ਲਾਗੂ ਹੋ ਜਾਣਗੀਆਂ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹਨਾਂ ਸੁਪਰਡੈਂਟ ਦੀ ਡਿਊਟੀ ਬਦਲੀ ਗਈ ਹੈ, ੳਹਨਾਂ ਨੂੰ ਈਮੇਲ ਤੇ ਜਾ ਫੋਨ ਤੇ ਸੂਚਿਤ ਕੀਤਾ ਗਿਆ ਹੈ। ਜਿਥੇ ਕੋਈ ਸੂਚਨਾ ਨਹੀਂ ਹੈ ਉਥੇ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ।
ਅਧਿਆਪਕ ਪ੍ਰੇਸ਼ਾਨ:
ਸਿੱਖਿਆ ਬੋਰਡ ਵੱਲੋਂ ਸੁਪਰਡੈਂਟਾਂ ਦੀ ਡਿਊਟੀ ਬਦਲੀਆਂ ਜਾ ਰਹੀ ਹਨ। ਹਾਲਾਂਕਿ ਬਹੁਤੇ ਸੁਪਰਡੈਂਟਾਂ ਨੂੰ ਕੋਈ ਮੈਸੇਜ ਨਹੀਂ ਆਇਆ ਹੈ, ਉਨ੍ਹਾਂ ਦੀ ਡਿਊਟੀ ਤੇ ਕਿਸੇ ਹੋਰ ਸੁਪਰਡੈਂਟ ਨੂੰ ਲਗਾਇਆ ਗਿਆ ਹੈ ਜਾਂ ਨਹੀਂ ਇਹ ਜਾਣਕਾਰੀ ਉਨ੍ਹਾਂ ਨੂੰ ਨਹੀਂ ਮਿਲ ਰਹੀ। ਇਸ ਕਾਰਣ ਬਹੁਤੇ ਸੁਪਰਡੈਂਟ ਭੰਬਲਭੂਸੇ ਵਿੱਚ ਹਨ ਕਿ ਉਹ 24 ਮਾਰਚ ਤੋਂ ਡਿਊਟੀ ਤੇ ਜਾਣ ਜਾਂ ਨਹੀਂ।