ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਰਕਾਰ ਦੀ ਦਾਖਲਾ ਵਧਾਉਣ ਵਾਲੀ ਮੁਹਿੰਮ ਨਾਲ ਅਧਿਆਪਕ ਵਰਗ ਨੂੰ ਆਈ ਮਾਨਸਿਕ ਪ੍ਰੇਸ਼ਾਨੀ ਦਾ ਸਖਤ ਨੋਟਿਸ ਲਿਆ - ਪੰਨੂੰ , ਲਹੌਰੀਆ

 ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਸਰਕਾਰ ਦੀ ਦਾਖਲਾ ਵਧਾਉਣ ਵਾਲੀ ਮੁਹਿੰਮ ਨਾਲ ਅਧਿਆਪਕ ਵਰਗ ਨੂੰ ਆਈ ਮਾਨਸਿਕ ਪ੍ਰੇਸ਼ਾਨੀ ਦਾ ਸਖਤ ਨੋਟਿਸ ਲਿਆ - ਪੰਨੂੰ , ਲਹੌਰੀਆ

ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਕ ਪਾਲ ਸਿੰਘ ਪਨੂੰ ਤੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ 100 ਪ੍ਰਤੀਸ਼ਤ ਦਾਖਲੇ ਲਈ ਸਰਕਾਰ ਵਿਧਾਨ ਸਭਾ ਚ ਮਤਾ ਪਾਸ ਕਰਕੇ ਹਰੇਕ ਲਈ ਸਰਕਾਰੀ ਸਕੂਲਾਂ ਚ ਸਿਖਿਆ ਲਾਜਮੀ ਕਰਨ ਦੀ ਲੋੜ - ਈ ਟੀ ਯੂ (ਰਜਿ)*



ਅਜਿਹੀ ਸਿੱਖਿਆ ਨੀਤੀ ਦੀ ਲੋੜ ,ਜਿਸ ਨਾਲ ਦਾਖਲਾ ਲੈਣ ਵਾਲਿਆਂ ਦੀਆਂ ਸਕੂਲਾਂ ਚ ਲਾਈਨਾਂ ਲੱਗਣ , ਅਧਿਆਪਕ ਵਰਗ ਤਰਲੇ ਮਾਰਨ ਲਈ ਨਾਂ ਹੋਵੇ ਮਜਬੂਰ।ਪੇਪਰਾ ਦੇ ਦਿਨਾ ਚ ਦਾਖਲੇ ਕਰਨ ਲਈ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨ ਨਾ ਕਰੇ ਸਰਕਾਰ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਸਰਕਾਰੀ ਸਕੂਲਾਂ ਵਿੱਚ 100 ਪ੍ਰਤੀਸ਼ਤ ਦਾਖਲੇ ਦੇ ਹੱਕ ਵਿੱਚ ਹੈ ,ਪਰ ਇਸ ਕੰਮ ਲਈ ਸਰਕਾਰ ਵਿਧਾਨ ਸਭਾ ਚ ਮਤਾ ਪਾਸ ਕਰਕੇ ਹਰੇਕ ਲਈ ਸਰਕਾਰੀ ਸਕੂਲਾਂ ਚ ਸਿੱਖਿਆ ਲਾਜਮੀ ਹੋਣ ਦਾ ਫੈਸਲਾ ਲੈਕੇ ਆਵੇ ,ਪਰੰਤੂ ਦਾਖਲਾ ਵਧਾਉਣ ਵਾਸਤੇ ਜਦੋ ਕਿ ਇੱਕ ਪਾਸੇ ਬੱਚਿਆ ਦੇ ਪੇਪਰ ਚੱਲ ਰਹੇ ਹਨ ਤਾਂ ਦੂਸਰੇ ਪਾਸੇ ਨਾਲ ਹੀ ਸਰਕਾਰ ਤੇ ਸਿੱਖਿਆ ਵਿਭਾਗ ਵੱਲੋ ਲੱਖ ਬੱਚਾ ਇੱਕ ਦਿਨ ਚ ਦਾਖਲ ਕਰਨ ਦਾ ਟੀਚਾ ਮਿੱਥਕੇ ਅਧਿਆਪਕਾਂ ਤੇ ਦਬਾਅ ਬਣਾਉਣਾ ਗਲਤ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਪੇਪਰਾਂ ਵਾਲੇ ਦਿਨ ਚ ਹੀ ਅੱਜ ਸਾਰਾ ਦਿਨ ਸਕੂਲਾਂ ਵਿੱਚ ਦਾਖਲਾ ਕਰਨ ਵਾਸਤੇ ਜਿਸ ਢੰਗ ਨਾਲ ਤਰਲੇ ਮਾਰਨੇ ਪਏ ਕਿਉਕਿ ਉਹਨਾ ਤੇ ਦਬਾਅ ਸੀ ਕਿ ਜਿਸ ਸਬੰਧੀ ਸਾਰਾ ਦਿਨ ਸੋਸ਼ਲ ਮੀਡੀਏ ਤੇ ਵੱਖ ਵੱਖ ਸਿੱਖਿਆ ਅਧਿਕਾਰੀਆ ਵੱਲੋ ਆਪਣੀ ਵਾਹ ਵਾਹ ਖੱਟਣ ਲਈ ਵੱਖਰੇ ਵੱਖਰੇ ਅਂਦਾਜਾਂ ਚ ਸੋਸ਼ਲ ਮੀਡੀਏ ਤੇ ਮੈਸਜ ਜਾਰੀ ਕਰਕੇ ਸਾਰਾ ਦਿਨ ਦਬਾਅ ਬਣਾਈ ਰੱਖਿਆ ਜੋ ਗੈਰ ਲੋਕਤੰਤਰਿਕ ਸੀ ਜਿਸ ਨਾਲ ਅਧਿਆਪਕਾ ਦੇ ਮਾਣ ਸਨਮਾਨ ਨੂੰ ਢਾਅ ਲੱਗੀ ਹੈ । ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਤੇ ਹੋਰ ਸਭ ਸੂਬਾ ਆਗੂਆ ਨੇ ਸਰਕਾਰ ਤੋ ਪੁਰਜੋਰ ਮੰਗ ਕਰਦਿਆ ਕਿਹਾ ਕਿ ਈ ਟੀ ਯੂ ਦੀ ਹਮੇਸ਼ਾ ਪਿਛਲੀਆ ਸਰਕਾਰਾ ਸਾਹਮਣੇ ਵੀ ਇਹੀ ਮੰਗ ਰਹੀ ਹੈ ਕਿ ਸਿੱਖਿਆ ਤੰਤਰ ਨੂੰ ਮਜਬੂਤ ਕਰਕੇ ਅਜਿਹੀ ਸਿੱਖਿਆ ਨੀਤੀ ਅਤੇ ਸਿਸਟਮ ਲੈਕੇ ਆਉ ਕਿ ਦਾਖਲੇ ਲੈਣ ਲਈ ਲੋਕਾਂ ਦੀਆ ਲਾਈਨਾਂ ਸਕੂਲਾਂ ਚ ਲੱਗਣ । ਉਲਟਾ ਇਹ ਨਾ ਹੋਵੇ ਕਿ ਅਧਿਆਪਕ ਬੱਚੇ ਦਾਖਲ ਕਰਨ ਲਈ ਤਰਲੇ ਕੱਢਣ। ਐਲੀਮੈਟਰੀ ਟੀਚਰਜ ਯੂਨੀਅਨ ਆਗੂਆ ਨੇ ਕਿਹਾ ਕਿ ਯੂਨੀਅਨ ਨੇ ਪਹਿਲਾ ਵੀ ਸਮੇਂ ਸਮੇਂ ਤੇ ਸਿੱਖਿਆ ਦੇ ਸੁਧਾਰਾਂ ਲਈ ਸੁਝਾਅ ਦਿਤੇ ਸਨ ਤੇ ਲੰਮੀ ਸੋਚ ਤਹਿਤ ਹੀ ਪ੍ਰਾਇਮਰੀ ਪੱਧਰ ਤੇ ਦਾਖਲਾ ਵਧਾਉਣ ਦੇ ਮਕਸਦ ਨਾਲ ਪ੍ਰੀ ਪ੍ਰਾਇਮਰੀ ਜਮਾਤਾ ਦੀ ਮੰਗ ਕਰਕੇ ਪ੍ਰੀ ਪ੍ਰਾਇਮਰੀ ਜਮਾਤਾਂ ਚਾਲੂ ਕਰਵਾਈਆ ਸਨ ਤੇ ਹੁਣ ਵੀ ਪੁਰਜੋਰ ਮੰਗ ਕਰਦੇ ਹਾਂ ਕਿ ਸਮਾਜ ਚ ਵਿਸ਼ਵਾਸ਼ ਪੈਦਾ ਕਰਨ ਲਈ ਸਿੱਖਿਆ ਨੀਤੀ ਠੀਕ ਕਰਨ ਦੀ ਲੋੜ ਹੈ,ਜਦੋ ਮਾਪਿਆਂ ਨੂੰ ਲੱਗੇਗਾ ਕਿ ਉਹਨਾਂ ਦੇ ਬੱਚੇ ਦੀ ਸਿੱਖਿਆ ਸਰਕਾਰੀ ਸਕੂਲਾਂ ਚ ਸੁਰੱਖਿਅਤ ਹੈ ਤਾਂ ਉਹ ਆਪ ਬੱਚੇ ਦੇ ਦਾਖਲੇ ਲਈ ਸਰਕਾਰੀ ਸਕੂਲ ਦੇ ਗੇੜੇ ਲਗਾਉਣਗੇ ।ਅਧਿਆਪਕਾਂ ਤੇ ਦਬਾਅ ਬਣਾਉਣ ਦੀ ਬਜਾਏ ਸਰਕਾਰ ਵਿਧਾਨ ਸਭਾ ਚ ਮਤਾ ਪਾਸ ਕਰਕੇ ਹਰੇਕ ਦੀ ਸਿੱਖਿਆ ਸਰਕਾਰੀ ਸਕੂਲ ਚ ਲਾਜਮੀ ਕਰਕੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਮੁਹਿੰਮ ਵਿੱਢੇ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵਲੋਂ ਅਧਿਆਪਕਾ ਨੂੰ ਮਾਨਸਿਕ ਪਰੇਸ਼ਾਨ ਕਰਨ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਅਧਿਆਪਕ ਵਰਗ ਦੇ ਮਾਣ ਸਤਿਕਾਰ ਨੂੰ ਬਹਾਲ ਰੱਖਿਆ ਜਾਵੇ ਨਹੀ ਤਾ ਮਜਬੂਰੀ ਵੱਸ ਵਰਗ ਸੰਘਰਸ਼ ਲਈ ਮਜਬੂਰ ਹੋਵੇਗਾ ।

 ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਸੂਬਾ ਪ੍ਰੈਸ ਸਕੱਤਰ ਦਲਜੀਤ ਸਿਂਘ ਲਹੌਰੀਆ ਨੇ ਦੱਸਿਆ ਕਿ ਅੱਜ ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ,ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਗੁਰਿੰਦਰ ਸਿੰਘ ਘੁਕੇਵਾਲੀ, ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਰਵੀ ਵਾਹੀ,ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ, ਦਲਜੀਤ ਸਿੰਘ ਲਹੌਰੀਆ ,ਪਵਨ ਕੁਮਾਰ ਜਲੰਧਰ , ਜਤਿੰਦਰਪਾਲ ਸਿੰਘ ਰੰਧਾਵਾ ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿਂਦਰ ਸਿੰਘ ਸੇਖੋ ਸਤਬੀਰ ਸਿੰਘ ਬੋਪਾਰਾਏ, ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ ,, ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, , ਜਗਨਂਦਨ ਸਿਂਘ ਫਾਜਿਲਕਾ,ਰਿਸ਼ੀ ਕੁਮਾਰ ਜਲੰਧਰ,ਰਵੀ ਕਾਂਤ ਪਠਾਨਕੋਟ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ ਗਿੱਲ , ਹਰਜੀਤ ਸਿੰਘ ਸਿੱਧੂ, ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਮਨੋਜ ਘਈ ਅਵਤਾਰ ਸਿੰਘ ਭਲਵਾਨ, ਅਵਤਾਰ ਸਿੰਘ ਮਾਨ , ਗੁਰਵਿੰਦਰ ਸਿੰਘ ਬੱਬੂ ਤਰਨਤਾਰਨ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ, ਤਲਵਿੰਦਰ ਸਿੰਘ ਸੈਦਪੁਰ ਰੋਪੜ, ਹੈਰੀ ਮਲੋਟ ਬਲਕਰਨ ਸਿੰਘ ਮੋਗਾ, ਗੁਰਪ੍ਰੀਤ ਸਿੰਘ ਢਿੱਲੋ , ਮਨਜੀਤ ਸਿੰਘ ਬੌਬੀ,ਜਸਵੰਤ ਸਿੰਘ ਸ਼ੇਖੜਾ,, ਸੁਰਿਂਦਰ ਕੁਮਾਰ ਮੋਗਾ, ਪ੍ਰੀਤ ਭਗਵਾਨ ਸਿੰਘ ਫਰੀਦਕੋਟ, ਨਵਦੀਪ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਧਾਮੀ, ਅਸ਼ਵਨੀ ਫੱਜੂਪੁਰ,, ਜਤਿੰਦਰ ਪੰਡਿਤ ਚਮਕੌਰ ਸਾਹਿਬ, ਸੁਰਜੀਤ ਸਮਰਾਟ, ਜਤਿੰਦਰ ਜੋਤੀ ਤੇ ਹੋਰ ਕਈ ਆਗੂ ਸ਼ਾਮਿਲ ਸਨ ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends