BLO HANDBOOK: ਕਿਹੜੇ ਕਰਮਚਾਰੀ ਲਗਣਗੇ ਬੀ.ਐਲ.ਓ, ਕੀ ਹਨ ਜ਼ਿਮੇਵਾਰੀਆਂ ਅਤੇ ਕਿਨਾਂ ਮਿਲੇਗਾ ਮਿਹਨਤਾਨਾ, ਪੜ੍ਹੋ

 ਬੂਥ ਲੈਵਲ ਅਫ਼ਸਰ (ਬੀ.ਐਲ.ਓ) ਕੌਣ ਹੈ? ( Who is Booth level officer) 

ਬੀ.ਐਲ.ਓ ਇੱਕ ਸਥਾਨਕ ਸਰਕਾਰੀ/ਅਰਧ-ਸਰਕਾਰੀ ਕਰਮਚਾਰੀ ਹੁੰਦਾ ਹੈ, ਜੋ ਆਪਣੇ ਇਲਾਕੇ ਦੇ ਵੋਟਰਾਂ ਬਾਰੇ ਜਾਣੂ ਹੁੰਦਾ ਹੈ ਅਤੇ ਆਮ ਤੌਰ ਤੇ ਉਸੇ ਚੋਣ ਖੇਤਰ ਵਿੱਚ ਇੱਕ ਵੋਟਰ ਹੁੰਦਾ ਹੈ। ਉਹ ਆਪਣੀ ਸਥਾਨਕ ਜਾਣਕਾਰੀ ਦੀ ਵਰਤੋਂ ਕਰਕੇ ਵੋਟਰ ਸੂਚੀ ਨੂੰ ਅਪਡੇਟ ਕਰਨ ਵਿੱਚ ਸਹਾਇਤਾ ਕਰਦਾ ਹੈ। ਬੂਥ ਲੈਵਲ ਅਫ਼ਸਰ ਜ਼ਮੀਨੀ ਪੱਧਰ 'ਤੇ ਭਾਰਤ ਚੋਣ ਕਮਿਸ਼ਨ ਦਾ ਪ੍ਰਤੀਨਿਧ ਹੁੰਦਾ ਹੈ। ਹਰੇਕ ਬੀ.ਐਲ.ਓ ਦੇ ਅਧੀਨ ਇੱਕ/ਦੇ ਪੋਲਿੰਗ ਸਟੇਸ਼ਨ ਖੇਤਰ ਹੁੰਦੇ ਹਨ। 



ਬੀ.ਐਲ.ਓ ਦੀ ਨਿਯੁਕਤੀ ( Appointment of BLO) 


ਆਰ.ਪੀ. ਐਕਟ 1950 ਦੀ ਧਾਰਾ 138 (2) ਦੇ ਅਧੀਨ ਬੀ.ਐਲ.ਓ ਨੂੰ ਸਰਕਾਰੀ/ਅਰਧ-ਸਰਕਾਰੀ/ਸਥਾਨਕ ਦਫ਼ਤਰਾਂ ਵਿੱਚੋਂ ਨਿਯੁਕਤ ਕੀਤਾ ਜਾਂਦਾ ਹੈ। ਜ਼ਿਲ੍ਹਾ ਚੋਣ ਅਫ਼ਸਰ (ਡੀ.ਈ.ਓ.), ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.) ਦੀ ਸਲਾਹ 'ਤੇ ਬੀ.ਐਲ.ਓ ਦੀ ਨਿਯੁਕਤੀ ਕਰਦਾ ਹੈ। ਹੇਠ ਲਿਖੇ ਸਰਕਾਰੀ/ਅਰਧ ਸਰਕਾਰੀ ਕਰਮਚਾਰੀਆਂ ਵਿੱਚੋਂ ਬੀ.ਐਲ.ਓ. ਦੀ ਨਿਯੁਕਤੀ ਕੀਤੀ ਜਾ ਸਕਦੀ ਹੈ:-

  • 1. ਅਧਿਆਪਕ
  • 2. ਆਂਗਨਵਾੜੀ ਕਰਮਚਾਰੀ
  • 3. ਪਟਵਾਰੀ/ਅਮੀਨ/ਲੇਖਾਪਾਲ
  • 4. ਪੰਚਾਇਤ ਸਕੱਤਰ
  • 5. ਗ੍ਰਾਮ ਸੇਵਕ
  • 6. ਬਿਜਲੀ ਬਿੱਲ ਰੀਡਰ
  • 7. ਡਾਕੀਆ
  • 8. ਸਿਹਤ ਕਰਮਚਾਰੀ (ਡਾਕਟਰ, ਨਰਸਾਂ, ਸਹਾਇਕ ਨਰਸਾਂ ਅਤੇ ਦਾਈਆਂ ਤੋਂ ਇਲਾਵਾ)
  • 9. ਮਿਡ-ਡੇ ਮੀਲ ਕਰਮਚਾਰੀ
  • 10. ਕਾਰਪੋਰੇਸ਼ਨ ਟੈਕਸ ਕਲੈਕਟਰ
  • 11. ਕੰਟਰੈਕਟ ਅਧਿਆਪਕ 
  • 12. ਸ਼ਹਿਰੀ ਇਲਾਕੇ ਦੇ ਕਲਰਕੀ ਵਿਭਾਗ (ਉੱਚ ਸ਼੍ਰੇਣੀ ਕਲਰਕ/ਹੇਠਲੀ ਸ਼੍ਰੇਣੀ ਕਲਰਕ)

ਬੀ.ਐਲ.ਓ. ਆਪਣੇ ਪ੍ਰਬੰਧਕੀ ਵਿਭਾਗ ਅਧੀਨ ਉਸ ਨੂੰ ਉਸਦੇ ਪਿਤਰੀ ਦਫ਼ਤਰ ਵੱਲੋਂ ਸੌਂਪੀਆਂ ਜ਼ਿੰਮੇਵਾਰੀਆਂ ਨੂੰ ਨਿਭਾਵੇਗਾ ਪਰ ਉਨ੍ਹਾਂ ਦੀ ਬਦਲੀ ਡੀ.ਈ.ਓ. ਦੀ ਪ੍ਰਵਾਨਗੀ ਤੋਂ ਬਗੈਰ ਨਹੀਂ ਕੀਤੀ ਜਾਵੇਗੀ।  

ਇਹ ਬੀ.ਐਲ.ਓ. ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੇ ਕੰਮ ਦੇ ਮੁਕੰਮਲ ਹੋਣ ਤੋਂ ਪਹਿਲਾਂ ਕੋਈ ਛੁੱਟੀ ਨਹੀਂ ਲਵੇਗਾ। ਬਦਲੀ ਹੋਣ ਦੀ ਸੂਰਤ ਵਿੱਚ ਉਸਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਚੋਣਾਂ ਸਬੰਧੀ ਸਾਰੇ ਕਾਗਜ਼ਾਤ ਅਤੇ ਰਜਿਸਟਰ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਆਪਣੇ ਉੱਤਰਾਧਿਕਾਰੀ ਨੂੰ ਮੁਹੱਈਆ ਕਰਾਵੇ। ਜੇਕਰ ਉਸਦੇ ਉੱਤਰਾਧਿੲਰੀ ਦੀ ਨਿਯੁਕਤੀ ਨਹੀਂ ਹੋਈ ਹੈ ਤਾਂ ਉਹ ਚੋਣਾਂ ਸਬੰਧਤ ਆਪਣੇ ਸਾਰੇ ਕਾਗਜ਼ਾਤ, ਰਿਕਾਰਡ ਅਤੇ ਰਜਿਸਟਰ ਆਪਣੇ ਈ.ਆਰ.ਓ ਜਾਂ ਉਸ ਦੁਆਰਾ ਅਧਿਕਾਰਤ


ਏ.ਈ.ਆਰ.ਓ ਨੂੰ ਸੌਂਪਣ ਤੋਂ ਬਾਅਦ ਹੀ ਬਦਲੀ ਵਾਲੀ ਜਗ੍ਹਾ ਜਾਵੇਗਾ।


ਕਿਉਂਕਿ ਬੀ.ਐਲ.ਓ. ਵੋਟਰ ਸੂਚੀ ਦੀ ਸੋਧ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇ ਉਨ੍ਹਾਂ ਨੂੰ ਈ.ਸੀ.ਆਈ ਦਾ ਕਰਮਚਾਰੀ ਮੰਨਿਆ ਜਾਵੇਗਾ ਅਤੇ ਉਹ ਚੋਣ ਕਮਿਸ਼ਨ ਦੇ ਅਨੁਸ਼ਾਸਨੀ ਨਿਯੰਤਰਣ ਦੇ ਅਧੀਨ ਹੋਣਗੇ। ਜੇਕਰ ਕੋਈ ਬੀ.ਐਲ.ਓ. ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾਉਂਦਾ ਹੈ ਤਾਂ ਉਸ ਨੂੰ ਆਰ.ਪੀ. ਐਕਟ 1950 ਦੀ ਧਾਰਾ 32 ਅਧੀਨ ਘੱਟੋ-ਘੱਟ 3 ਮਹੀਨੇ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਦੀ ਸਜ਼ਾ ਮਿਲ ਸਕਦੀ ਹੈ।


ਬੀ.ਐਲ.ਓ. ਦੀਆਂ ਜ਼ਿੰਮੇਵਾਰੀਆਂ

ਬੀ.ਐਲ.ਓ. ਉਸ ਨੂੰ ਸੌਂਪੇ ਗਏ ਖੇਤਰ ਦੀ ਵੋਟਰ ਸੂਚੀ ਨੂੰ ਚੰਗੀ ਤਰ੍ਹਾਂ ਘੋਖੇਗਾ, ਉਹ ਆਪਣੇ ਨਾਲ ਸਬੰਧਤ ਖੇਤਰ ਅੰਦਰਲੇ ਪਿੰਡਾਂ ਦਾ ਲਗਾਤਾਰ ਦੌਰਾ ਕਰੇਗਾ ਅਤੇ ਸਥਾਨਕ ਲੋਕਾਂ ਖਾਸਕਰ ਪਿੰਡ ਦੇ ਬਜ਼ੁਰਗਾਂ ਅਤੇ ਜ਼ਮੀਨੀ ਪੱਧਰ ਦੇ ਚੁਣੇ ਗਏ ਨੁਮਾਇੰਦਿਆਂ ਨਾਲ ਚਰਚਾ ਕਰਕੇ ਮ੍ਰਿਤਕਾਂ/ਰਿਹਾਇਸ਼ ਬਦਲਣ ਵਾਲੇ/ਡੁਪਲਿਕੇਟ ਵੋਟਰਾਂ ਦੇ ਨਾਮਾਂ ਦੀ ਪਛਾਣ ਕਰੇਗਾ, ਜਿਨ੍ਹਾਂ ਦੇ ਨਾਮਾਂ ਨੂੰ ਕਾਨੂੰਨ ਤਹਿਤ ਈ.ਆਰ.ਓ ਦੁਆਰਾ ਕੱਟਣ ਦੀ ਜ਼ਰੂਰਤ ਹੈ। ਬੀ.ਐਲ.ਓ ਦੇ ਮੁੱਖ ਕਾਰਜ ਹੇਠ ਲਿਖੇ ਅਨੁਸਾਰ ਹਨ:

  • ਦਾਅਵਿਆਂ ਅਤੇ ਇਤਰਾਜ਼ਾਂ ਨੂੰ ਪ੍ਰਾਪਤ ਕਰਨਾ
  • ਹਰੇਕ ਘਰ ਦਾ ਦੌਰਾ ਕਰਨਾ ਅਤੇ ਡੁਪਲੀਕੇਟ, ਇਲਾਕਾ ਛੱਡਣ ਜਾਂ ਘਰ ਬਦਲਣ ਦੀ ਜਾਂਚ ਕਰਨਾ
  • ਰਿਹਾਇਸ਼ ਬਦਲਣ ਵਾਲੇ/ਮ੍ਰਿਤਕ/ਗੈਰ-ਮੌਜੂਦ ਵੋਟਰਾਂ ਦੀ ਪਛਾਣ ਕਰਨਾ
  • ਨਾਮ ਸ਼ਾਮਲ ਕਰਨ ਅਤੇ ਬਾਹਰ ਕੱਢਣ ਦੀਆਂ ਗਲਤੀਆਂ ਦੀ ਜਾਂਚ ਕਰਨਾ
  • ਸੂਚੀ ਵਿੱਚ ਵੋਟਰਾ ਦੇ ਨਾਮਾਂ ਦੇ ਅੱਖਰਾਂ, ਡੁਪਲਿਕੇਟ ਨਾਮਾਂ, ਭਾਗ ਦੇ ਮੁੱਖ ਪੰਨਿਆ, ਤਸਵੀਰਾਂ ਆਦਿ ਵੇਰਵਿਆਂ ਦੀ ਜਾਂਚ ਕਰਨੀ
  • ਵੋਟਰਾਂ ਦੀਆਂ ਤਸਵੀਰਾਂ ਇਕੱਠੀਆਂ ਕਰਨਾ
  • ਵੋਟਰਾਂ ਦੇ ਮੋਬਾਈਲ ਨੰਬਰ ਇਕੱਠੇ ਕਰਨਾ (Optional)
  • ਈ.ਆਰ.ਓ. ਨੂੰ ਰਿਪੋਰਟਾਂ ਸੌਂਪਣਾ ਤਾਂ ਜੋ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾ ਸਕਣ ਜਿਨ੍ਹਾਂ ਦੇ ਨਾਮ ਕੱਟਏ ਹਨ ਨਿਰਧਾਰਤ ਸਥਾਨਾਂ 'ਤੇ ਡਰਾਫਟ ਸੂਚੀ/ਨਿਰਧਾਰਤ ਨੋਟਿਸਾਂ ਦਾ ਪ੍ਰਦਰਸ਼ਨ
  • ਤਿਆਰ ਹੋਣ ਤੋਂ ਬਾਅਦ ਸਹੀ ਵਿਅਕਤੀ ਨੂੰ ਐਪਿਕ ਦੇਣਾ ਅਤੇ ਕਿਸੇ ਹੋਰ ਵਿਚੋਲੇ ਨੂੰ ਨਹੀਂ
  • ਗ੍ਰਾਮ/ਵਾਰਡ ਸਭਾਵਾਂ ਵਿੱਚ ਸੂਚੀ ਪੜ੍ਹਨਾ - ਰਜਿਸਟ੍ਰੇਸ਼ਨ ਲਈ ਸ਼ਹਿਰੀ ਖੇਤਰਾਂ ਵਿੱਚ ਆਰ.ਡਬਲਯੂ.ਏਜ (RWAs) ਨਾਲ ਤਾਲ-ਮੇਲ ਕਰਨਾ
  •  ਐਪਿਕ ਅਤੇ ਰਜਿਸਟ੍ਰੇਸ਼ਨ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨਾ 
  •  ਸਵੀਪ ਗਤੀਵਿਧੀਆਂ, ਜਿਵੇਂ ਸਟ੍ਰੀਟ ਨਾਟਕ, ਡਰਾਮੇ, ਕੰਧ ਲਿਖਤਾਂ, ਆਦਿ
  •  ਰਾਸ਼ਟਰੀ ਵੋਟਰ ਦਿਵਸ ਦੀਆਂ ਗਤੀਵਿਧੀਆਂ – ਰਾਸ਼ਟਰੀ ਵੋਟਰ ਦਿਵਸ ਦੀ ਸੁੰਹ ਚੁਕਾਉਣੀ ਅਤੇ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ 'ਤੇ ਵੋਟਰਾਂ ਨੂੰ ਉਤਸ਼ਾਹਤ ਕਰਨਾ
  • ਘਰਾਂ ਨੂੰ ਸਹੀ ਤਰ੍ਹਾਂ ਲੜੀਵਾਰ ਕਰਨਾ ਅਤੇ ਭਾਗ ਦੇ ਅੰਦਰ ਆਉਂਦੇ ਹਿੱਸਿਆਂ ਦਾ ਸਹੀ ਪ੍ਰਬੰਧ ਕਰਨਾ
  • ਬੂਥ ਲੈਵਲ ਏਜੰਟਾਂ (ਬੀ.ਐਲ.ਏ) ਨਾਲ ਤਾਲਮੇਲ ਕਰਨਾ
  • ਪ੍ਰਾਪਤ ਹੋਏ ਫਾਰਮਾਂ ਦਾ ਵੇਰਵਾ ਤਿਆਰ ਕਰਨਾ
  • ਰਜਿਸਟ੍ਰੇਸ਼ਨ ਸਮੇਂ ਵੋਟਰਾਂ ਨੂੰ ਆਮ ਜਾਣਕਾਰੀ ਦੇਣਾ ਚੋਣਾਂ ਤੋਂ ਪਹਿਲਾਂ ਵੋਟਰ ਸਲਿੱਪਾਂ ਦੀ ਵੰਡ ਕਰਨਾ
  • ਨਵੀਆਂ ਕਲੋਨੀਆਂ ਦੇ ਸਬੰਧ ਵਿੱਚ ਵਿਸ਼ੇਸ਼ ਰੂਪ ਵਿੱਚ ਓਵਰਲੈਪਿੰਗ (ਇੱਕੋ ਭਾਗ ਦੇ ਵੋਟਰਾਂ ਨੂੰ ਇੱਕ ਤੋਂ ਵੱਧ ਵਾਰ ਸ਼ਾਮਲ ਕਰਨਾ। ਇੱਕੋ ਵੋਟਰ ਨੂੰ ਸੂਚੀ ਦੇ ਵੱਖ-ਵੱਖ ਭਾਗਾਂ ਵਿੱਚ ਸ਼ਾਮਲ ਕਰਨਾ) ਤੋਂ ਬਚਣ ਲਈ ਇੱਕ ਆਮ ਭੂਗੋਲਿਕ ਹੱਦਬੰਦੀ ਨਾਲ ਨਜ਼ਰੀ ਨਕਸ਼ਾ ਤਿਆਰ ਕਰਨਾ

ਬੀ.ਐਲ.ਓ ਦੀ ਕਿੱਟ


ਭਾਰਤ ਚੋਣ ਕਮਿਸ਼ਨ ਵੱਲੋਂ ਹਰੇਕ ਬੀ.ਐਲ.ਓ ਨੂੰ ਇੱਕ ਕਿੱਟ ਜਾਰੀ ਕੀਤੀ ਜਾਵੇਗੀ ਜਿਸ ਵਿੱਚ ਇੱਕ ਬੈਗ ਹੋਵੇਗਾ ਜਿਹਦੇ ਉੱਤੇ ਭਾਰਤ ਚੋਣ ਕਮਿਸ਼ਨ ਦਾ ਲੋਗੋ ਛਪਿਆ ਹੋਵੇਗਾ। ਇਸ ਬੈਗ ਅਦੰਰ ਹੇਠ ਲਿਖਿਆ ਸਮਾਨ ਹੋਵੇਗਾ:

1. ਬੀ.ਐਲ.ਓ. ਹੈਂਡਬੁੱਕ ਦੀ ਇੱਕ ਕਾਪੀ

2. ਬੀ.ਐਲ.ਓ. ਦਾ ਰਜਿਸਟਰ

3. ਬੀ.ਐਲ.ਓ. ਦਾ ਪਛਾਣ-ਪੱਤਰ

4. ਲਿਖਣ ਲਈ ਕਈ ਕਾਗਜ਼ਾਂ ਵਾਲਾ ਇੱਕ ਪੈਡ

5. ਇੱਕ ਖਾਲੀ ਰਜਿਸਟਰ

6. ਪੈਨ, ਪੈਂਸਿਲ, ਇਰੇਜ਼ਰ, ਫੁੱਟਾ/ਸਕੇਲ

7. ਢੁੱਕਵੀਂ ਗਿਣਤੀ ਵਿੱਚ ਖਾਲੀ ਫਾਰਮ 6, 6ਏ, 7, 8 ਅਤੇ 8ਏ


ਬੂਥ ਲੈਵਲ ਅਫ਼ਸਰਾਂ ਦਾ ਮਿਹਨਤਾਨਾ( BLO HONORARIUM)


ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਮੁਤਾਬਕ ਬੂਥ ਲੈਵਲ ਅਫ਼ਸਰਾਂ ਨੂੰ ਹਰ ਸਾਲ ਘੱਟੋ-ਘੱਟ 6000/- ਰੁਪਏ ਅਤੇ ਸੁਪਰਵਾਈਜ਼ਰ ਅਫ਼ਸਰਾਂ ਨੂੰ ਘੱਟੋ-ਘੱਟ 12,000/- ਰੁਪਏ ਮਿਹਨਤਾਨਾ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਸਰੀ ਸੁਧਾਈ ਦੌਰਾਨ ਆਪਣੇ ਇਲਾਕੇ ਦੇ ਘਰਾਂ ਦਾ ਦੌਰਾ ਕਰਨ ਵਾਲੇ ਬੂਥ ਲੈਵਲ ਅਫ਼ਸਰਾਂ ਨੂੰ 1000/- ਰੁਪਏ ਹੋਰ ਦਿੱਤੇ ਜਾਣਗੇ। 


Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends