PSEB BIG DECISION: ਪ੍ਰੀਖਿਆ ਰੱਦ ਹੋਣ ਤੇ ਸਾਰਾ ਖ਼ਰਚ ਪ੍ਰੀਖਿਆ ਅਮਲੇ ਦਾ ਅਤੇ ਦਰਜ ਹੋਵੇਗਾ ਕੇਸ

PSEB BIG DECISION: ਪ੍ਰੀਖਿਆ ਰੱਦ ਹੋਣ ਤੇ ਸਾਰਾ ਖ਼ਰਚ ਪ੍ਰੀਖਿਆ ਅਮਲੇ ਦਾ ਅਤੇ ਦਰਜ ਹੋਵੇਗਾ ਕੇਸ 


ਚੰਡੀਗੜ੍ਹ, 24 ਮਾਰਚ 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਪਰੀਖਿਆਵਾਂ ਦੌਰਾਨ ਕਿਸੇ ਪ੍ਰੀਖਿਆ ਕੇਂਦਰ ਵਿਚ ਨਕਲ ਜਾ ਅਣਸੁਖਾਵੇਂ ਮਾਹੌਲ ਦੇ ਪੈਦਾ ਕੀਤੇ ਜਾਣ ਕਾਰਨ ਵਿਸ਼ੇ ਦੀ ਪ੍ਰੀਖਿਆ ਰੱਦ ਹੋਣ ਦੀ ਸੂਰਤ ਵਿੱਚ ਡਿਊਟੀ ਦੇ ਰਹੇ ਸਮੁੱਚੇ ਸਟਾਫ਼ (ਸੇਵਾਦਾਰ ਅਤੇ ਕਲੈਰੀਕਲ ਕੰਮ ਕਰਨ ਵਾਲੇ ਨੂੰ ਛੱਡ ਕੇ) ਖਿਲਾਫ ਜਿੱਥੇ ਵਿਭਾਗੀ ਕਾਰਵਾਈ ਹੋਵੇਗੀ, ਉਥੇ ਨਾਲ ਹੀ ਪ੍ਰੀਖਿਆ ਮੁੜ ਕਰਾਉਣ ਤੇ ਆਏ ਵਿੱਤੀ ਖਰਚੇ ਦੀ ਪੂਰਤੀ ਵੀ ਡਿਊਟੀ ਸਟਾਫ਼ ਤੋ ਕੀਤੀ ਜਾਵੇਗੀ। 


 ਬਾਹਰੀ ਦਖ਼ਲ ਅੰਦਾਜ਼ੀ ਹੋਣ ਦੀ ਸੂਰਤ ਵਿੱਚ ਕੇਂਦਰ ਕੰਟਰੋਲਰ ਦੀ ਵੀ ਬਰਾਬਰ ਭਾਗੀਦਾਰੀ ਹੋਵੇਗੀ। ਇਸ ਕਰਕੇ ਬੋਰਡ ਪ੍ਰੀਖਿਆਵਾਂ ਪੂਰੀ ਵਫਾਦਾਰੀ, ਇਮਾਨਦਾਰੀ, ਲਗਨ ਅਤੇ ਮਰਿਆਦਾ ਸਹਿਤ ਕਰਾਉਣ ਲਈ ਸਬੰਧਿਤ ਡਿਊਟੀ ਸਟਾਫ਼ ਆਪਣਾ ਪਰਮ ਕਰਤਵ ਨਿਭਾਵੇ। ਇਹ ਹੁਕਮ ਕੰਟਰੋਲਰ ਪ੍ਰੀਖਿਆਵਾਂ ਵਲੋਂ ਜਾਰੀ ਕੀਤੇ ਗਏ ਹਨ।

RECENT UPDATES