ਜ਼ਰੂਰੀ ਸੂਚਨਾ: ਪ੍ਰਸ਼ਨ ਪੱਤਰਾਂ ਸਬੰਧੀ ਨਵੀਆਂ ਹਦਾਇਤਾਂ,ਹੁਣ ਪ੍ਰਸ਼ਨ ਪੱਤਰ ਪੈਕਟਾਂ ਉਪਰ ਹੋਣਗੇ ਵਿਦਿਆਰਥੀਆਂ ਦੇ ਹਸਤਾਖਰ

 ਅੱਠਵੀਂ/ ਦਸਵੀਂ/ ਬਾਰਵੀਂ ਸ਼੍ਰੇਣੀ ਪਰੀਖਿਆ ਫਰਵਰੀ/ ਮਾਰਚ-2023 ਦੀਆਂ ਸਲਾਨਾ ਪਰੀਖਿਆਵਾਂ (ਸਮੇਤ ਓਪਨ ਸਕੂਲ) ਦੇ ਸੰਚਾਲਨ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ 


ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ/ਮਾਰਚ ਦੀਆਂ ਪਰੀਖਿਆਵਾਂ ਮਿਤੀ 20-02-2023 ਤੋਂ ਆਰੰਭੀਆਂ ਜਾ ਚੁੱਕੀਆਂ ਹਨ। ਪਰੀਖਿਆਵਾਂ ਦੇ ਸੰਚਾਲਨ ਸਬੰਧੀ ਹਦਾਇਤਾਂ ਸਕੂਲ Login ID ਅਤੇ ਬੋਰਡ ਦੀ ਵੈਬਸਾਇਟ ਤੇ ਅਪਲੋਡ ਕੀਤੀਆਂ ਜਾ ਚੁੱਕੀਆਂ ਹਨ।  



ਹੁਣ ਸਿੱਖਿਆ ਬੋਰਡ ਵੱਲੋਂ ਪ੍ਰਸ਼ਨ ਪੱਤਰਾਂ ਸੀਲ ਬੰਦ ਪੈਕਟ ਖੋਲਣ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਨਵੀਆਂ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਨ ਪੱਤਰਾਂ ਦੇ ਸੀਲ ਬੰਦ ਪੈਕਟ ਖੋਲਣ ਸਮੇਂ ਪ੍ਰਸ਼ਨ ਪੱਤਰ ਪੈਕਟ ਉੱਪਰ ਸਮਾਂ ਦਰਜ ਕਰਦੇ ਹੋਏ ਆਪਣੇ ਹਸਤਾਖਰਾਂ ਦੇ ਨਾਲ ਡਿਪਟੀ ਸੁਪਰਡੰਟ, ਦੋ ਨਿਗਰਾਂਨਾ ਦੇ ਅਤੇ ਪਰੀਖਿਆ ਵਾਲੇ ਦਿਨ ਵਿਸ਼ੇ ਦੇ ਪਹਿਲੇ ਅੱਖਰ ਅਤੇ ਉਸ ਦਿਨ ਦੇ ਨਾਮ ਦਾ ਪਹਿਲਾਂ ਅੱਖਰ ਨਾਮ ਤੋਂ ਸ਼ੁਰੂ ਵਾਲੇ ਪਰੀਖਿਆਰਥੀਆਂ ਇੱਕ ਲੜਕਾ ਅਤੇ ਇੱਕ ਲੜਕੀ ਦੇ ਅਤੇ ਜੇਕਰ ਇਹ ਨਹੀਂ ਉਪਲਭਧ ਤਾਂ ਪਹਿਲੇ ਕਮਰੇ ਵਿੱਚ ਸੱਭ ਨਾਲੋਂ ਪਹਿਲਾ ਅਤੇ ਆਖਰੀ ਪਰੀਖਿਆਰਥੀ ਦੇ ਹਸਤਾਖਰ ਕਰਵਾਉਂਣਾ ਯਕੀਨੀ ਬਣਾਇਆ ਜਾਵੇ। 

ਪਰੀਖਿਆਰਥੀਆਂ ਦੇ ਹਸਤਾਖਰ ਕਰਵਾਉਂਣ ਦੇ ਨਾਲ ਸੀਲ ਬੰਦ ਪੈਕਟ ਉਪਰ ਪਰੀਖਿਆਰਥੀ ਦਾ ਨਾਂ ਅਤੇ ਰੋਲ ਨੂੰ ਵੀ ਲਿਖਿਆ ਜਾਵੇ।


ਜੇਕਰ ਪਰੀਖਿਆ ਕੇਂਦਰ ਵਿੱਚ ਇੱਕ ਕੀ ਕਮਰਾ ਲੱਗਾ ਹੈ ਤਾਂ ਕਮਰੇ ਵਿਚੋਂ 2 ਪਰੀਖਿਆਰਥੀਆਂ ਦੇ ਹਸਤਾਖਰ ਜੇਕਰ ਇੱਕ ਤੋਂ ਜਿਆਦਾ ਕਮਰੇ ਲੱਗੇ ਹਨ ਤਾਂ ਆਡ ਈਵਨ ਅਨੁਸਾਰ ਹਰ ਰੋਜ ਰੋਟੇਟ ਕਰਕੇ ਹਸਤਾਖਰ ਕਰਵਾਉਂਣਾ ਯਕੀਨੀ ਬਣਾਉਣ ਲਈ ਲਿਖਿਆ ਗਿਆ 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends