ਬੋਰਡ ਦੀ ਪ੍ਰੀਖਿਆ ਡੀਊਟੀ ਦੌਰਾਨ ਅਧਿਆਪਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ -
ਕੇਂਦਰ ਸੁਪਰਡੈਂਟ ਨੂੰ ਪੇਪਰਾਂ ਦੀ ਥੈਲੀ ਜਮ੍ਹਾਂ ਕਰਾਉਣ ਤੋ ਛੋਟ ਦਿੱਤੀ ਜਾਵੇ-
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ, ਬਾਰਵੀਂ ਦੀਆਂ ਵੱਖ ਵੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਨੂੰ ਹਰ ਸਾਲ ਦੀ ਤਰ੍ਹਾਂ ਸਚਾਰੂ ਰੂਪ ਨਾਲ ਪੂਰਾ ਕਰਨ ਲਈ ਅਧਿਆਪਕਾਂ ਨੂੰ ਬਤੌਰ ਸੁਪਰਡੈਂਟ, ਡਿਪਟੀ ਸੁਪਰਡੈਂਟ ਅਤੇ ਨਿਗਰਾਨ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈl ਇਸ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪਆਰੀ, ਕਾਰਜਕਾਰੀ ਜਨਰਲ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਟਹਿਲ ਸਿੰਘ ਸਰਾਭਾ, ਸੰਜੀਵ ਸ਼ਰਮਾ, ਪਰਮਿੰਦਰ ਪਾਲ ਸਿੰਘ ਕਾਲੀਆ, ਮਨੀਸ਼ ਸ਼ਰਮਾ, ਹਰੀਦੇਵ ਆਗੂਆਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਰ ਸਾਲ ਕੇਂਦਰ ਸੁਪਰਡੈਂਟ ਨੂੰ ਪ੍ਰੀਖਿਆ ਡੀਊਟੀ ਖਤਮ ਹੋਣ ਤੋਂ ਬਾਅਦ ਪੇਪਰਾਂ ਦੀ ਪੈਕਟ ਬੰਦ ਥੈਲੀ ਬੋਰਡ ਵੱਲੋਂ ਨਿਰਧਾਰਤ ਕੇਂਦਰਾਂ ਉਥੇ ਜਮ੍ਹਾ ਕਰਵਾਉਣੀ ਪੈਂਦੀ ਹੈ l
ਪ੍ਰੀਖਿਆ ਕੇਂਦਰ ਵਿਚੋਂ ਸੁਪਰਡੰਟ ਲਗਭਗ ਸ਼ਾਮ ਨੂੰ 6 ਵਜੇ ਤੱਕ ਕੰਮ ਖਤਮ ਕਰਦੇ ਹਨl ਇਸ ਤੋਂ ਬਾਅਦ ਬੋਰਡ ਦੀਆਂ ਹਦਾਇਤਾਂ ਅਨੁਸਾਰ ਸਬੰਧਤ ਕੇਂਦਰਾਂ ਵਿਚ ਪੇਪਰਾਂ ਦੇ ਪੈਕਟ ਜਮਾਂ ਕਰਵਾਉਣ ਲਈ ਜਾਂਦੇ ਹਨl ਜਿਸ ਨਾਲ ਉਨ੍ਹਾਂ ਦੀ ਵੱਡੇ ਪੱਧਰ ਤੇ ਖੱਜਲ ਖੁਆਰੀ ਹੁੰਦੀ ਹੈl ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਵੱਲੋਂ ਬਤੌਰ ਕੇਂਦਰ ਸੁਪਰਡੈਂਟ ਬਹੁਤ ਸਾਰੇ ਮਹਿਲਾ ਅਧਿਆਪਕਾਂ ਨੂੰ ਵੀ ਲਗਾਇਆ ਜਾਂਦਾ ਹੈ l ਜਥੇਬੰਦੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਗ ਕਰਦੀ ਹੈ ਕਿ ਪੇਪਰ ਜਮਾਂ ਕਰਵਾਉਣ ਦੀ ਜ਼ਿੰਮੇਵਾਰੀ ਤੋਂ ਕੇਂਦਰ ਸੁਪਰਡੈਂਟ ਨੂੰ ਭਾਰ ਮੁਕਤ ਕੀਤਾ ਜਾਵੇ ਅਤੇ ਇਸ ਦੀ ਜਗਾ ਤੇ ਬਦਲ ਗਈਆਂ ਹਦਾਇਤਾਂ ਜਾਰੀ ਕੀਤੀਆਂ ਇਸ ਤੋਂ ਇਲਾਵਾ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਪੇਪਰਾਂ ਦੌਰਾਨ ਆਬਜ਼ਰਵਰ ਦੀਆਂ ਡਿਊਟੀਆਂ ਉਪਰ ਤੈਨਾਤ ਕਰਨ ਵਾਲੇ ਅਧਿਆਪਕਾਂ ਦੀਆਂ ਡਿਊਟੀਆਂ ਵੀ ਉਸ ਦੇ ਬਲਾਕ ਵਿਚ ਹੀ ਲਗਾਈਆਂ ਜਾਣl ਇਸ ਸਮੇਂ ਚਰਨ ਸਿੰਘ ਤਾਜਪੁਰ, ਜੋਰਾ ਸਿੰਘ ਬੱਸੀਆਂ, ਗਿਆਨ ਸਿੰਘ, ਸਤਵਿੰਦਰਪਾਲ ਸਿੰਘ, ਨਰਿੰਦਰਪਾਲ ਸਿੰਘ ਬੁਰਜ ਲਿੱਟਾਂ, ਸ਼ਮਸ਼ੇਰ ਸਿੰਘ ਬੁਰਜ ਲਿੱਟਾਂ, ਸਮੇਤ ਆਗੂ ਹਾਜਰ ਸਨ l